ਗੁਰਦਾਪੁਰ: ਸਰਕਾਰੀ ਬੈਂਕ ਦੇ ਰਿਟਾਇਰ ਮੁਲਾਜ਼ਮ ਅਤੇ ਉਸ ਦੀ ਅਧਿਆਪਕ ਪਤਨੀ ਨੇ ਘਰ ਦੀ ਛੱਤ ਉਤੇ ਡਰੈਗਨ ਫਰੂਟ (Pitaya) ਦੀ ਖੇਤੀ ਸ਼ੁਰੂ ਕੀਤੀ ਹੈ। ਪਤੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਬੂਟਾ ਰਿਟਾਇਰਮੈਟ ਸਮੇਂ ਕਿਸੇ ਨੋ ਤੋਹਫੇ ਵਿੱਚ ਦਿੱਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਘਰ ਦੀ ਛੱਤ ਉੱਤੇ ਉਗਾਉਣਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਨੇ ਦੱਸਿਆ ਕਿ ਇਸ ਦਾ ਫਲ ਉਨ੍ਹਾਂ ਨੂੰ ਬਹੁਤ ਪਸੰਦ ਆਇਆ। ਜਿਸ ਤੋਂ ਬਾਅਦ ਇਸ ਦੇ ਬੂਟਿਆਂ ਵਿੱਚ ਵਾਧਾ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉਹ ਡਰੈਗਨ ਫਰੂਟ (Pitaya) ਤੋਂ ਬਿਨ੍ਹਾਂ ਹੋਰ ਵੀ ਬਹੁਤ ਸਾਰੇ ਪੌਦੇ ਉਗਾਉਦੇ ਹਨ। ਉਨ੍ਹਾਂ ਲੋਕਾ ਨੂੰ ਅਪੀਲ ਕੀਤੀ ਕਿ ਸਹਿਰੀ ਇਲਾਕਿਆਂ ਵਿੱਚ ਵੀ ਗਮਲਿਆਂ ਵਿੱਚ ਬੂਟੇ ਲਗਾਏ ਜਾ ਸਕਦੇ ਹਨ। ਉਨ੍ਹਾਂ ਦੇ ਇਸ ਗਾਰਡਨ ਦੀਆਂ ਸਿਫਤਾਂ ਸਭ ਆਲੇ ਦੁਆਲੇ ਵਾਲੇ ਅਤੇ ਰਿਸ਼ਤੇਦਾਰ ਵੀ ਕਰਦੇ ਹਨ। ਉਸ ਦੀ ਪਤਨੀ ਨੇ ਦੱਸਿਆ ਕਿ ਉਹ ਡਰੈਗਨ ਫਰੂਟ ਨੂੰ ਨਹੀਂ ਵੇਚਦੇ ਸਗੋਂ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਖਾਣ ਲਈ ਦਿੰਦੇ ਹਨ।
ਇਹ ਵੀ ਪੜ੍ਹੋ: ਤਜਿੰਦਰ ਬੱਗਾ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ, FIR ਕੀਤੀ ਰੱਦ