ਗੁਰਦਾਸਪੁਰ:ਬੀਜੇਪੀ ਦੇ ਸਾਸਦ ਸੰਨੀ ਦਿਓਲ ਦੇ ਇੱਕ ਵਾਰ ਫਿਰ ਤੋਂ ਪੋਸਟਰ ਲੱਗੇ ਹਨ। ਪੋਸਟਾਂ ਵਿੱਚ ਆਪਣੇ ਹੀ ਸਾਂਸਦ ਸੰਨੀ ਦਿਓਲ ਨੂੰ ਆਪਣੇ ਹਲਕੇ ਵਿੱਚੋਂ ਗੁੰਮਸ਼ੁਦਾ ਦੱਸਿਆ ਗਿਆ ਹੈ। ਹਲਕੇ ਦੇ ਲੋਕਾਂ ਵਿੱਚ ਕਾਫ਼ੀ ਗੁੱਸਾ ਦਿਖ ਰਿਹਾ ਹੈ। ਲੋਕਾਂ ਦਾ ਕਹਿਣਾ ਹੈ, ਕਿ ਅਸੀਂ ਸੰਨੀ ਦਿਓਲ ਨੂੰ ਆਪਣੇ ਹਲਕੇ ਵਿੱਚੋਂ ਵੋਟਾਂ ਦੇ ਵੱਡੇ ਮਾਰਜਨ ਨਾਲ ਜਿੱਤ ਪ੍ਰਾਪਤ ਕਰਵਾਈ ਸੀ, ਪਰ ਵੋਟਾਂ ਲੈਣ ਤੋਂ ਬਾਅਦ ਸੰਨੀ ਦਿਓਲ ਆਪਣੇ ਹੀ ਹਲਕੇ ਦੇ ਲੋਕਾਂ ਨੂੰ ਭੁੱਲ ਗਏ ਹਨ।
ਲੋਕਾਂ ਨੇ ਕਿਹਾ, ਕਿ ਜਿੱਤਣ ਤੋਂ ਬਾਅਦ ਸੰਨੀ ਦਿਓਲ ਨੇ ਆਪਣੇ ਹਲਕੇ ਦੀ ਸਾਰ ਨਹੀਂ ਲਈ ਅਤੇ ਜੋ ਐਂਬੂਲੈਂਸ ਅਤੇ ਵੈਂਟੀਲੇਟਰ ਭੇਜੇ ਸਨ। ਉਹ ਵੀ ਲੋਕਾਂ ਦੇ ਕੰਮ ਨਹੀਂ ਆਏ। ਕੋਰੋਨਾ ਮਹਾਮਾਰੀ ਦੌਰਾਨ ਵੀ ਸੰਨੀ ਦਿਓਲ ਨੇ ਕਿਸੇ ਦਾ ਹਾਲ ਨਹੀਂ ਪੁੱਛਿਆ। ਜਿਸ ਕਰਕੇ ਲੋਕ ਅੱਜ ਵੀ ਮੈਂਬਰ ਪਾਰਲੀਮੈਂਟ ਸੰਨੀ ਦਿਓਲ ਨੂੰ ਕੋਸ ਰਹੇ ਹਨ।
2019 ‘ਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੇ ਉਮੀਦਵਾਰ ਅਤੇ ਫ਼ਿਲਮੀ ਅਦਾਕਾਰ ਸੰਨੀ ਦਿਓਲ ਨੇ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਸਾਂਸਦ ਸੁਨੀਲ ਕੁਮਾਰ ਜਾਖੜ ਨੂੰ 82,459 ਵੋਟਾਂ ਨਾਲ ਹਰਾ ਕੇ ਵੱਡੀ ਜਿੱਤ ਹਾਸਿਲ ਕੀਤੀ ਸੀ।
ਜਿੱਤਣ ਤੋਂ ਬਾਅਦ ਸੰਨੀ ਦਿਓਲ ਗੁਰਦਾਸਪੁਰ ਵਿੱਚ ਸਿਰਫ਼ ਦੋ ਜਾਂ ਤਿਨ ਵਾਰ ਹੀ ਆਏ ਹਨ। ਪਹਿਲੀ ਵਾਰ ਸੰਨੀ ਦਿਓਲ ਜਿੱਤ ਤੋਂ ਬਾਅਦ 5 ਸਤੰਬਰ 2019 ਨੂੰ ਬਟਾਲਾ ਵਿਖੇ ਆਏ ਸਨ। ਜਿਸ ਦੌਰਾਨ ਉਹ ਬਟਾਲਾ ਵਿਖੇ ਵਾਪਰੇ ਪਟਾਕਾ ਫ਼ੈਕਟਰੀ ਹਾਦਸੇ ਦੌਰਾਨ ਜ਼ਖ਼ਮੀ ਹੋਏ ਮਰੀਜਾਂ ਨੂੰ ਮਿਲਣ ਆਏ ਸਨ। ਦੂਸਰੀ ਵਾਰ 7 ਨੰਬਰ 2019 ਗੁਰਦਾਸਪੁਰ ਵਿੱਚ ਆਏ ਸਨ। ਜਦ ਉਨ੍ਹਾਂ ਨੇ ਗੁਰਦਾਸਪੁਰ ਅਤੇ ਬਟਾਲਾ ਦੇ ਸਿਵਲ ਹਸਪਤਾਲ ਨੂੰ ਦੋ ਹਾਈਟੈਕ ਤਕਨੀਕ ਦੀਆਂ ਐਮਬੂਲੈਂਸ ਦਿੱਤੀਆਂ ਸਨ ਅਤੇ ਤੀਸਰੀ ਵਾਰ 28 ਜਨਵਰੀ 2020 ਨੂੰ ਉਹ ਗੁਰਦਾਸਪੁਰ ਵਿੱਚ ਅਧਿਕਾਰੀਆਂ ਨਾਲ ਰੀਵਿਊ ਮੀਟਿੰਗ ਕਰਨ ਆਏ ਸਨ।
ਉਸ ਤੋਂ ਬਾਅਦ ਕੋਰੋਨਾ ਮਹਾਮਾਰੀ ਸ਼ੁਰੂ ਹੋਈ, ਉਸ ਦੌਰਾਨ ਉਨ੍ਹਾਂ ਨੇ ਕਿਸੇ ਹੱਥ 2 ਵੈਂਟੀਲੇਟਰ ਭੇਜੇ ਸਨ, ਜੋ 3 ਮਹੀਨੇ ਪਹਿਲਾਂ ਲੁਧਿਆਣਾ ਦੇ ਸਰਕਾਰੀ ਹਸਪਤਾਲ ਨੂੰ ਭੇਜ ਦਿੱਤੇ ਗਏ ਸਨ। ਇਸ ਲਈ ਲੋਕਾਂ ਵਿੱਚ ਸੰਨੀ ਦਿਓਲ ਪ੍ਰਤੀ ਅੱਜ ਵੀ ਗੁੱਸੇ ਦੀ ਲਹਿਰ ਹੈ।
ਇਹ ਵੀ ਪੜ੍ਹੋ:ਕਿਸਾਨਾਂ ਦੀ ਚੜੂਨੀ ਨੂੰ ਲੈਕੇ ਸੰਯੁਕਤ ਕਿਸਾਨ ਮੋਰਚੇ ਨੂੰ ਕੀਤੀ ਇਹ ਅਪੀਲ