ਗੁਰਦਾਸਪੁਰ:ਬਟਾਲਾ ਦੇ ਜਲੰਧਰ ਰੋਡ ‘ਤੇ ਸਥਿਤ ਮੋਟਰ ਕਾਰ ਮਕੈਨਿਕ ਮਾਰਕੀਟ ‘ਚ ਗ੍ਰਾਹਕਾਂ ਨੂੰ ਲੈਕੇ ਦੋ ਆਪਸੀ ਰਿਸ਼ਤੇਦਾਰ ਕਾਰ ਗੈਰੇਜ ਮਾਲਕਾਂ ‘ਚ ਤਕਰਾਰ ਹੋ ਗਈ। ਤਕਰਾਰ ਇੰਨੀ ਵਧੀ ਕਿ ਹੱਥੋਂ ਪਾਈ ਹੋਣ ਦੇ ਇਲਾਵਾ ਇਕ ਗੁੱਟ ਵਲੋਂ ਦੂਜੀ ਧਿਰ ‘ਤੇ ਫਾਇਰਿੰਗ ਵੀ ਕੀਤੀ ਗਈ।
ਪੁਲਿਸ ਵਲੋਂ ਮੌਕੇ ‘ਤੇ ਪਹੁੰਚ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਪਹਿਲਾਂ ਵੀ ਇਕ ਦੋ ਵਾਰ ਗ੍ਰਾਹਕਾਂ ਨੂੰ ਲੈਕੇ ਆਪਸੀ ਮਾਮੂਲੀ ਤੂੰ-ਤੂੰ ਮੈਂ ਹੋਈ ਸੀ ਲੇਕਿਨ ਅੱਜ ਜਦੋ ਉਹ ਆਪਣੇ ਵਰਕਸ਼ਾਪ ‘ਚ ਆਏ ਤਾਂ ਕਰੀਬ 10 ਤੋਂ 15 ਨੌਜਵਾਨਾਂ ਵਲੋਂ ਉਹਨਾਂ ਤੇ ਹਮਲਾ ਕਰ ਦਿਤਾ ਗਿਆ ਅਤੇ ਉਹਨਾਂ ਲੁਕ ਕੇ ਆਪਣੀ ਜਾਨ ਬਚਾਈ ਜਦ ਕਿ ਉਹਨਾਂ ਕਿਹਾ ਕਿ ਹਮਲਾ ਕਰਨ ਵਾਲੇ ਨੌਜਵਾਨਾਂ ਵਲੋਂ ਫਾਇਰਿੰਗ ਵੀ ਕੀਤੀ ਗਈ।
ਉੱਥੇ ਹੀ ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਥਾਣਾ ਸਿਟੀ ਦੇ ਇੰਚਾਰਜ ਸੁਖਇੰਦਰ ਸਿੰਘ ਮੌਕੇ ਤੇ ਪਹੁੰਚੇ ਅਤੇ ਉਹਨਾਂ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਵਲੋਂ ਬਿਆਨ ਲੈਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਇਸ ਮਾਮਲੇ ਸਬੰਧੀ ਪੁਲਿਸ ਨੇ ਦੱਸਿਆ ਕਿ ਇਸ ਗੋਲੀ ਚੱਲਣ ਦੀ ਘਟਨਾ ਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ।
ਇਹ ਵੀ ਪੜੋ:ਬੇਅਦਬੀ ਮੁੱਦੇ ’ਤੇ ਸਿੱਧੂ ਦਾ ਹੁਣ ਕੈਪਟਨ ਦੇ ਨਾਲ ਬਾਦਲਾਂ 'ਤੇ 'ਵੀਡੀਓ ਅਟੈਕ' !