ਗੁਰਦਾਸਪੁਰ: ਪਾਕਿਸਤਾਨ 'ਚ ਕਰਤਾਰਪੁਰ ਲਾਂਘੇ ਦੇ ਖੁੱਲ੍ਹਣ ਨਾਲ ਹਰ ਪਾਸੇ ਖੁਸ਼ੀ ਦਾ ਮਾਹੌਲ ਤਾਂ ਬਣਿਆ ਹੋਇਆ ਹੈ ਅਤੇ ਉੱਥੇ ਜਾ ਕੇ ਦਰਸ਼ਨ ਕਰਨ ਦੀ ਰੀਝ ਵੀ ਹੈ ਜਿਸ ਦੌਰਾਨ ਸਰਕਾਰ ਵੱਲੋਂ ਉੱਥੇ ਜਾਣ ਲਈ ਆਨਲਾਈਨ ਫਾਰਮ ਭਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਇਸ ਪ੍ਰਕਿਰਿਆ ਵਿੱਚ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦਰਸ਼ਨ ਕਰਨ ਪਹੁੰਚੀਆ ਸੰਗਤਾ ਨੇ ਕਿਹਾ ਕਿ ਜਦੋਂ ਆਨਲਾਈਨ ਫਾਰਮ ਦੀ ਤਰੀਕ ਆਈ ਸੀ, ਉਸ ਸਮੇਂ ਹੀ ਉੁਨ੍ਹਾਂ ਨੇ ਫਾਰਮ ਨੂੰ ਭਰਨਾ ਸ਼ੁਰੂ ਕਰ ਦਿੱਤਾ ਸੀ। ਇਸ ਦੀ 2 ਦਿਨਾਂ 'ਚ ਵੈਰੀਫਿਕੇਸ਼ਨ ਹੋ ਗਈ ਸੀ, ਪਰ ਜਦੋਂ ਇੱਥੇ ਆਏ ਤਾਂ ਉਨ੍ਹਾਂ ਅੰਦਰ ਹੀ ਨਹੀਂ ਜਾਣ ਦਿੱਤਾ ਗਿਆ।
ਸ਼ਰਧਾਲੂ ਨੇ ਕਿਹਾ ਕਿ ਉਨ੍ਹਾਂ ਨੇ ਗਰੁਪ 'ਚ ਅਪਲਾਈ ਕੀਤਾ ਹੈ ਜਿਸ ਦਾ ਉਸ 'ਚ ਚੋਣ ਵਿਕਲਪ ਸੀ ਤੇ ਚੈਕਰ ਨੇ ਕਿਹਾ ਕਿ ਗਰੁੱਪ ਚੋਂ ਕੋਈ ਇੱਕ ਹੀ ਵਿਅਕਤੀ ਜਾ ਸਕਦਾ ਹੈ ਜਿਸ ਦੌਰਾਨ ਸੰਗਤਾਂ ਨੂੰ ਕਈ ਮੁਸ਼ਕਲਾ ਦਾ ਸਾਹਮਣਾ ਕਰਨਾ ਪਿਆ 'ਤੇ ਉਹ ਪ੍ਰਸ਼ਾਸਨ ਤੋਂ ਖਫ਼ਾ ਹਨ।
ਇਹ ਵੀ ਪੜ੍ਹੋ: ਮਹਾਰਾਸ਼ਟਰ ਦੇ ਸਿਆਸੀ ਸੰਕਟ 'ਤੇ ਅਮਿਤ ਸ਼ਾਹ ਨੇ ਤੋੜੀ ਚੁੱਪੀ
ਦੂਜੇ ਪਾਸੇ, ਇਹ ਸਾਰੀ ਤਕਨੀਕੀ ਸਮੱਸਿਆ ਦੱਸੀ ਗਈ। ਆਨਲਾਈਨ ਫਾਰਮ 'ਚ ਕੋਈ ਗਰੁੱਪ ਮੈਂਬਰ ਦਾ ਆਪਸ਼ਨ ਨਹੀ ਸੀ, ਉੱਥੇ ਸਿਰਫ਼ ਸਿੰਗਲ ਦਾ ਹੀ ਕਾਲਮ ਹੈ। ਮੈਨੇਜਮੈਂਟ ਵਲੋਂ ਕਿਹਾ ਗਿਆ ਕਿ ਸਿਸਟਮ 'ਚ ਕੋਈ ਤਕਨੀਕੀ ਖ਼ਰਾਬੀ ਹੋਣ ਕਾਰਨ ਸੰਗਤਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪਿਆ।
ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਕਰਤਾਰਪੁਰ ਲਾਂਘ ਤਾਂ ਖੋਲ੍ਹ ਦਿਤਾ ਗਿਆ। ਉਥੇ ਸੰਗਤਾਂ ਦੇ ਜਾਣ ਦੇ ਵੀ ਪ੍ਰਬੰਧ ਕੀਤੇ ਗਏ ਹਨ ਪਰ ਪ੍ਰਸ਼ਾਸਨ ਦੀ ਲਾਪਰਵਾਹੀ ਨਾਲ ਸੰਗਤਾ ਨੂੰ ਕਾਫੀ ਮੁਸ਼ਕਲਾ ਦਾ ਸਾਹਮਣਾ ਕਰਨਾ ਪਿਆ।