ETV Bharat / state

ਥਾਣੇ ਵਿੱਚੋਂ ਸੰਤਰੀ ਦੀ ਰਫਲ ਖੋਹਣ ਵਾਲਾ ਗ੍ਰਿਫਤਾਰ, ਖੁਦ ਕੀਤਾ ਸਰੰਡਰ

author img

By

Published : Oct 3, 2022, 12:07 PM IST

Updated : Oct 3, 2022, 2:08 PM IST

ਕਸਬਾ ਧਾਰੀਵਾਲ ਦੇ ਥਾਣੇ ਵਿੱਚੋਂ ਇੱਕ ਵਿਅਕਤੀ ਦੀ ਸ਼ਿਕਾਇਤ ਉੱਤੇ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਉੱਤੇ ਸੰਤਰੀ ਦੀ ਰਫਲ ਖੋਹ ਕੇ ਫ਼ਰਾਰ ਹੋ ਗਿਆ ਸੀ। ਖ਼ਬਰ ਹੈ ਕਿ ਮੁਲਜ਼ਮ ਜਸਵਿੰਦਰ ਨੇ ਖੁਦ ਥਾਣੇ ਜਾ ਕੇ ਸਰੰਡਰ ਕਰ ਦਿੱਤਾ ਹੈ। ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

snatching the raffle of the sentry on duty

ਗੁਰਦਾਸਪੁਰ: ਕਸਬਾ ਧਾਰੀਵਾਲ ਦੇ ਥਾਣੇ ਵਿੱਚੋਂ ਇੱਕ ਵਿਅਕਤੀ ਸੰਤਰੀ ਦੀ ਰਫਲ ਖੋਹ ਕੇ ਫ਼ਰਾਰ ਹੋ ਗਿਆ। ਰਫ਼ਲ ਖੋਹਣ ਤੋਂ ਬਾਅਦ ਲਾਈਵ ਹੋ ਕੇ ਉਸ ਨੇ ਕਿਹਾ ਕਿ ਇੱਕ ਝਗੜੇ ਦੇ ਮਾਮਲੇ ਵਿਚ ਵਾਰ-ਵਾਰ ਪੁਲਿਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਕਾਰਵਾਈ ਨਾ ਹੋਣ ਤੋਂ ਦੁੱਖੀ ਹੈ। ਵੀਡੀਓ ਵਿਚ ਉਕਤ ਵਿਅਕਤੀ ਆਖ ਰਿਹਾ ਹੈ ਕਿ ਇਕ ਝਗੜੇ ਦੇ ਮਾਮਲੇ ਵਿਚ ਉਸ ਵਲੋਂ ਵਾਰ-ਵਾਰ ਪੁਲਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਪੁਲਸ ਨੇ ਕਾਰਵਾਈ ਨਹੀਂ ਕੀਤੀ ਸਗੋਂ ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਉਸ ’ਤੇ ਵੀ ਪਰਚਾ ਦਰਜ ਕਰਨ ਦਾ ਡਰਾਵਾ ਦਿੱਤਾ।

ਥਾਣੇ ਵਿੱਚੋਂ ਇੱਕ ਵਿਅਕਤੀ ਸੰਤਰੀ ਦੀ ਰਫਲ ਖੋਹ ਹੋਇਆ ਫ਼ਰਾਰ !

ਮੁਲਜ਼ਮ ਨੇ ਇਹ ਸਾਰੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਫੇਸਬੁੱਕ ਉੱਤੇ ਲਾਈਵ ਹੋ ਕੇ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ। ਉਸ ਨੇ ਕਿਹਾ ਕਿ "ਮੇਰਾ ਨਾਮ ਜਸਵਿੰਦਰ ਸਿੰਘ ਹੈ, ਮੈਨੂੰ ਡੇਢ ਮਹੀਨਾ ਥਾਣੇ ਜਾਂਦਿਆਂ ਨੂੰ ਹੋ ਗਿਆ ਹੈ, ਪਰ ਐਸਐਚਓ ਨੇ ਕਿਹਾ ਕਿ ਪਰਚਾ ਤੇਰੇ ਉੱਤੇ ਵੀ ਹੋਵੇਗਾ। ਮੇਰੀ ਦਿੱਤੀ ਸ਼ਿਕਾਇਤ ਉੱਤੇ ਕਾਰਵਾਈ ਨਹੀਂ ਕੀਤੀ ਗਈ।" ਉਸ ਨੇ ਕਿਹਾ ਕਿ, "ਡੇਢ ਮਹੀਨਾ ਪਹਿਲਾਂ ਕੁੱਝ ਵਿਅਕਤੀਆਂ ਨੇ ਉਸ ਦੇ ਘਰ ’ਤੇ ਹਮਲਾ ਕਰਕੇ ਇੱਟਾਂ-ਰੋੜੇ ਚਲਾਏ ਸਨ, ਉਹ ਪਿਛਲੇ ਡੇਢ ਮਹੀਨੇ ਤੋਂ ਉਕਤ ਵਿਅਕਤੀਆਂ ਖ਼ਿਲਾਫ਼ ਕਾਰਵਾਈ ਲਈ ਥਾਣੇ ਦੇ ਚੱਕਰ ਕੱਢ ਰਿਹਾ ਹੈ, ਜਦਕਿ ਐੱਸਐੱਚਓ ਸਰਬਜੀਤ ਸਿੰਘ ਉਸ ਖਿਲਾਫ ਕਾਰਵਾਈ ਕਰਨ ਦੀਆਂ ਧਮਕੀਆਂ ਦੇ ਰਿਹਾ ਹੈ। ਇਸ ਦੇ ਚੱਲਦੇ ਉਸ ਨੇ ਹਾਰ ਕੇ ਸੰਤਰੀ ਦੀ ਰਾਇਫਲ ਖੋਹ ਲਈ ਹੈ ਅਤੇ ਹੁਣ ਉਹ ਦੋਵਾਂ ਵਿਅਕਤੀਆਂ ਨੂੰ ਗੋਲ਼ੀਆਂ ਮਾਰ ਕੇ ਕਤਲ ਕਰ ਦੇਵੇਗਾ। ਇਸ ਦੀ ਜ਼ਿੰਮੇਵਾਰੀ ਐੱਸਐੱਚਓ ਸਰਬੀਜਤ ਸਿੰਘ ਦੀ ਹੋਵੇਗੀ।"

ਉਸ ਨੇ ਇਹ ਵੀ ਕਿਹਾ ਕਿ "ਮੈਂ ਰਾਇਫਲ ਵਾਪਸ ਕਰਨ ਨੂੰ ਤਿਆਰ ਹਾਂ, ਪਰ ਵਿਰੋਧ ਧਿਰ (ਜਿਨ੍ਹਾਂ ਨਾਲ ਉਸਦਾ ਝਗੜਾ ਹੈ) ਉੱਤੇ ਪਰਚਾ ਨਾ ਹੋਇਆ ਤਾਂ, ਜੇਕਰ ਐਸਐਚਓ ਨੇ ਮੈਨੂੰ ਘੇਰਾ ਪਾਇਆ ਤਾਂ, ਮੈਂ ਡਟ ਕੇ ਇਸੇ ਰਾਇਫਲ ਨਾਲ ਸਭ ਦਾ ਮੁਕਾਬਲਾ ਕਰਾਂਗਾ ਅਤੇ ਇਸ ਸਭ ਦਾ ਜ਼ਿੰਮੇਵਾਰ ਐਸਐਚਓ ਸਰਬਜੀਤ ਸਿੰਘ, ਦਵਿੰਦਰ ਸਿੰਘ ਆਮ ਆਦਮੀ ਪਾਰਟੀ ਹੋਵੇਗੀ। ਕਿਹਾ ਕਿ, ਜੇਕਰ ਉਹ ਵਿਰੋਧੀ ਧਿਰ ਉੱਤੇ ਵੀ ਪਰਚਾ ਦਰਜਾ ਕਰਦੇ ਨੇ ਤਾਂ ਮੈਂ ਖੁਦ ਮੀਡੀਆ ਸਾਹਮਣੇ ਆ ਕੇ ਆਤਮ ਸਮਰਪਣ ਕਰਨ ਲਈ ਤਿਆਰ ਹਾਂ। ਪਰ ਜੇਕਰ ਪੁਲਿਸ ਦੀ ਕਾਰਵਾਈ ਸਿਰਫ਼ ਮੇਰੇ ਉੱਤੇ ਹੁੰਦੀ ਹੈ, ਤਾਂ ਚੰਗਾ ਨਹੀਂ ਹੋਵੇਗਾ।" ਇਸ ਤਰ੍ਹਾਂ ਥਾਣੇ ਵਿਚ ਦਾਖਲ ਹੋ ਕੇ ਇਕ ਵਿਅਕਤੀ ਵਲੋਂ ਪੁਲਿਸ ਦਾ ਅਸਲਾ ਖੋਹ ਕੇ ਫਰਾਰ ਹੋ ਜਾਣ ਦੀ ਘਟਨਾ ਨੇ ਇਕ ਵਾਰ ਫਿਰ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕੀਤੇ ਹਨ।

ਇਹ ਵੀ ਪੜ੍ਹੋ: APP ਵਿਧਾਇਕਾ ਦੇ ਪਿੰਡ ਵਾਲੇ ਸਕੂਲ ਵਿੱਚੋਂ ਮਿਲੀ ਨੌਜਵਾਨ ਦੀ ਲਾਸ਼, ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ !

Last Updated : Oct 3, 2022, 2:08 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.