ਗੁਰਦਾਸਪੁਰ: ਪੰਜਾਬ ਦਾ ਜਿਵੇਂ-ਜਿਵੇਂ ਤਾਪਮਾਨ ਘਟ ਰਿਹਾ ਹੈ ਉਸੇ ਤਰ੍ਹਾਂ ਸਬਜੀਆਂ ਦੇ ਮੁੱਲ ਵੱਧ ਰਹੇ ਹਨ। ਇਸ ਮਹਿੰਗਾਈ ਦਾ ਅਸਰ ਸਥਾਨਕ ਲੋਕਾਂ ਅਤੇ ਸਬਜੀ ਵਿਕਰੇਤਾ 'ਤੇ ਸਾਫ਼ ਨਜ਼ਰ ਆ ਰਿਹਾ ਹੈ।
ਮਹਿੰਗਾਈ ਨੂੰ ਲੈਕੇ ਸਥਾਨਕ ਲੋਕਾਂ ਨੇ ਕਿਹਾ ਕਿ ਹੁਣ ਤਾਂ ਉਹ ਵੇਲਾ ਆ ਚੁੱਕਿਆ ਹੈ ਕਿ ਸਾਡੇ ਬਜਟ ਵਿੱਚੋਂ ਇਹ ਸਬਜੀਆਂ ਬਾਹਰ ਹੋ ਚੁੱਕੀਆਂ ਹਨ। ਹੁਣ ਸਮਝ ਨਹੀਂ ਆਉਂਦੀ ਕਿ ਕਿਸਾਨ ਪੈਸੇ ਕਮਾ ਰਹੇ ਹਨ ਕਿ ਬ੍ਰੋਕਰ, ਇਸ ਤੋਂ ਇਲਾਵਾ ਲੋਕਾਂ ਨੇ ਇਹ ਵੀ ਕਿਹਾ ਕਿ ਹੁਣ ਕੀ ਖਾਈਏ ਮਾੜਾ ਬੰਦਾ ਕੁਝ ਖਾਂ ਥੋੜੀ ਸਕਦਾ ਹੈ।
ਦੂਜੇ ਪਾਸੇ ਖੇਤੀਬਾੜੀ ਮਾਹਿਰ ਡਾ. ਪਰਮਬੀਰ ਸਿੰਘ ਨੇ ਕਿਹਾ ਕਿ ਇਹ ਕੋਹਰਾ ਕਣਕ ਲਈ ਬਹੁਤ ਲਾਹੇਵੰਦ ਹੈ। ਇਹ ਕੋਹਰਾ ਅਤੇ ਠੰਡ ਕਣਕ ਦੀ ਫ਼ਸਲ ਲਈ ਲਾਭਦਾਇਕ ਹੈ ਪਰ ਉਸ ਵੇਲੇ ਤੱਕ ਜਦੋਂ ਕੋਹਰੇ ਤੋਂ ਬਾਅਦ ਧੁੱਪ ਨਿਕਲ ਜਾਵੇ। ਜੇਕਰ ਕੋਹਰਾ ਸਾਰਾ ਦਿਨ ਛਾਇਆ ਰਵੇਗਾ ਤਾਂ ਇਹ ਕਣਕ ਦੀ ਫ਼ਸਲ ਲਈ ਨੁਕਸਾਨਦਾਇਕ ਹੈ।
ਸਬਜੀਆਂ ਦੇ ਮੁੱਲ ਵੇਖ ਕੇ ਇਹ ਕਹਿਣਾ ਗਲ਼ਤ ਨਹੀਂ ਹੋਵੇਗਾ ਕਿ ਮਹਿੰਗਾਈ ਨੇ ਆਸਮਾਨ ਨੂੰ ਛੂ ਲਿਆ ਹੈ। ਲੋੜ ਹੈ ਤਾਂ ਸਰਕਾਰ ਨੂੰ ਆਮ ਲੋਕਾਂ ਬਾਰੇ ਥੋੜਾ ਸੋਚ ਵਿਚਾਰ ਕਰਨ ਦੀ।