ETV Bharat / state

ਭਾਰਤੀ ਸਰਹੱਦ ਦੀਆਂ ਦੋ ਪੋਸਟਾਂ 'ਤੇ ਦੇਖੇ ਗਏ ਦੋ ਪਾਕਿ ਡਰੋਨ, ਬੀਐਸਐਫ ਜਵਾਨਾਂ ਨੇ ਕੀਤੇ ਢੇਰ - ਭਾਰਤੀ ਸਰਹੱਦ

ਭਾਰਤੀ ਸਰਹੱਦ 'ਤੇ ਇਕ ਵਾਰ ਮੁੜ ਤੋਂ ਪਾਕਿਸਤਾਨੀ ਡਰੋਨ ਦਾਖਲ ਹੋਏ ਹਨ। ਇਸ ਵਾਰ 2 ਪਾਕਿਸਤਾਨੀ ਡਰੋਨ ਬੀਐਸਐਫ ਦੀ ਚੰਦੂ ਵਡਾਲਾ ਚੌਕੀ ਤੇ ਕਾਸੋਵਾਲ ਚੌਕੀ ਡੇਰਾ ਬਾਬਾ ਨਾਨਕ ਵਿੱਚ ਵੇਖੇ ਗਏ, ਜਿਨ੍ਹਾਂ ਨੂੰ ਬੀਐਸਐਫ ਦੇ ਜਵਾਨਾਂ ਵੱਲੋਂ ਢੇਰ ਕਰ ਦਿੱਤਾ ਗਿਆ।

Pakistani Drones, border dera baba nanak of India
ਭਾਰਤੀ ਸਰਹੱਦ ਦੀਆਂ ਦੋ ਪੋਸਟਾਂ 'ਤੇ ਦੇਖੇ ਗਏ ਦੋ ਪਾਕਿ ਡਰੋਨ, ਬੀਐਸਐਫ ਜਵਾਨਾਂ ਨੇ ਕੀਤੇ ਢੇਰ
author img

By

Published : Dec 19, 2022, 9:49 AM IST

Updated : Dec 19, 2022, 10:14 AM IST

ਭਾਰਤੀ ਸਰਹੱਦ ਦੀਆਂ ਦੋ ਪੋਸਟਾਂ 'ਤੇ ਦੇਖੇ ਗਏ ਦੋ ਪਾਕਿ ਡਰੋਨ, ਬੀਐਸਐਫ ਜਵਾਨਾਂ ਨੇ ਕੀਤੇ ਢੇਰ

ਗੁਰਦਾਸਪੁਰ: ਭਾਰਤੀ ਸਰਹੱਦ 'ਤੇ ਲਗਾਤਾਰ ਦੂਜੇ ਦਿਨ ਪਾਕਿਸਤਾਨ ਵੱਲੋਂ ਭੇਜੇ ਦੇ ਡਰੋਨ ਦੀ ਗਤੀਵਿਧੀ ਦੇਖੀ ਗਈ। ਬੀਐਸਐਫ ਦੀ ਚੰਦੂ ਵਡਾਲਾ ਚੌਕੀ ਤੇ ਕਾਸੋਵਾਲ ਚੌਕੀ ਡੇਰਾ ਬਾਬਾ ਨਾਨਕ 'ਚ 2 ਥਾਵਾਂ 'ਤੇ ਰਾਤ ਪਾਕਿਸਤਾਨੀ ਡਰੋਨ ਦੇਖੇ ਗਏ। ਹਮੇਸ਼ਾ ਦੀ ਤਰ੍ਹਾਂ ਬੀਐਸਐਫ ਦੇ ਜਵਾਨਾਂ ਵੱਲੋਂ ਡਰੋਨ ਉੱਤੇ ਗੋਲੀਬਾਰੀ ਕਰ ਉਨ੍ਹਾਂ ਨੂੰ ਵਾਪਸ ਜਾਣ ਲਈ ਮਜ਼ਬੂਰ ਕਰ ਦਿੱਤਾ ਗਿਆ।

2 ਪਾਕਿਸਤਾਨੀ ਡਰੋਨ ਦਾਖਲ ਹੋਏ: ਡੀਆਈਜੀ ਬੀਐਸਐਫ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਰਾਤ 10 ਵੱਜ ਕੇ 20 ਮਿੰਟ ਤੇ ਚੰਡੂ ਵਡਾਲਾ ਪੋਸਟ 'ਤੇ ਮੁੜ ਤੋਂ ਡਰੋਨ ਵੇਖਿਆ ਗਿਆ, ਤਾਂ ਬੀਐਸਐਫ ਜਵਾਨਾਂ ਵੱਲੋ ਉਸ ਉੱਤੇ 26 ਰੌਂਦ ਫਾਇਰ ਕੀਤੇ ਗਏ ਅਤੇ 6 ਰੌਸ਼ਨੀ ਵਾਲੇ ਬੰਬ ਵੀ ਸੁੱਟੇ ਗਏ। ਕੁਝ ਦੇਰ ਬਾਅਦ ਹੀ 10:48 ਉੱਤੇ ਕਾਸੋਵਾਲ ਪੋਸਟ 'ਤੇ 51 ਬਾਰਡਰ ਪਿੱਲਰ ਦੇ ਨੇੜੇ ਵੀ ਡਰੋਨ ਦੀ ਹਲਚਲ ਵੇਖੀ ਗਈ ਅਤੇ ਬੀਐਸਐਫ ਜਵਾਨਾਂ ਵੱਲੋਂ ਉਸ 'ਤੇ ਵੀ 72 ਰੋਂਦ ਫਾਇਰ ਕੀਤੇ ਗਏ। ਇਸ ਦੇ ਨਾਲ ਹੀ, ਚਾਰ ਤੇਜ਼ ਰੌਸ਼ਨੀ ਵਾਲੇ ਬੰਬ ਵੀ ਸੁੱਟੇ ਗਏ। ਨੇੜਲੇ ਖੇਤਰ ਵਿੱਚ ਜਵਾਨਾਂ ਵੱਲੋਂ ਲਗਾਤਾਰ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।

ਇਸ ਤੋਂ ਬਾਅਦ ਬੀਐਸਐਫ ਜਵਾਨਾਂ ਵੱਲੋ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸਰਚ ਅਪ੍ਰੇਸ਼ਨ ਚਲਾਇਆ ਗਿਆ ਹੈ। ਸੀਮਾ ਸੁਰੱਖਿਆ ਬਲ ਦੇ ਜਵਾਨਾਂ ਦੀ ਇੰਨੀ ਮੁਸਤੈਦੀ ਦੇ ਬਾਵਜੂਦ ਪਾਕਿਸਤਾਨ ਆਪਣੀਆਂ ਡਰੋਨ ਗਤੀਵਿਧੀਆਂ ਬੰਦ ਕਰਨ ਦਾ ਨਾਮ ਨਹੀਂ ਲੈ ਰਿਹਾ, ਹਾਲਾਂਕਿ ਜਵਾਨਾਂ ਵੱਲੋਂ ਡਰੋਨਾਂ ਨੂੰ ਹਰ ਵਾਰ ਦੀ ਤਰ੍ਹਾਂ ਢੇਰ ਕਰ ਦਿੰਦਾ ਹੈ।

ਬੀਤੇ ਦਿਨ ਵੀ ਦੇਖਿਆ ਗਿਆ ਸੀ ਡਰੋਨ: ਪਾਕਿਸਤਾਨ ਵਿੱਚ ਬੈਠੇ ਤਸਕਰ ਲਗਾਤਾਰ ਨਾਪਾਕ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ। ਐਤਵਾਰ ਨੂੰ ਵੀ ਡੇਰਾ ਬਾਬਾ ਨਾਨਕ ਵਿਖੇ ਬੀਐੱਸਐੱਫ ਦੀ ਚੰਦੂ ਵਡਾਲਾ ਚੌਕੀ ਉੱਤੇ 250 ਮੀਟਰ ਦੀ ਉਚਾਈ 'ਤੇ ਇਕ ਪਾਕਿਸਤਾਨੀ ਡਰੋਨ ਦੇਖਿਆ ਗਿਆ ਸੀ, ਜੋ 15 ਸੈਕਿੰਡ ਤੱਕ ਭਾਰਤੀ ਖੇਤਰ ਦੇ ਅੰਦਰ ਰਿਹਾ। ਇਸ 'ਤੇ ਬੀਐੱਸਐੱਫ ਦੇ ਜਵਾਨਾਂ ਨੇ 40 ਰਾਉਂਡ ਫਾਇਰ ਕੀਤੇ ਅਤੇ 6 ਇਲੂ ਬੰਬ ਸੁੱਟੇ, ਜਿਸ ਤੋਂ ਬਾਅਦ ਡਰੋਨ ਵਾਪਿਸ ਚਲਾ ਗਿਆ।

ਲਗਾਤਾਰ ਭੇਜੇ ਜਾ ਰਹੇ ਹਨ ਡਰੋਨ: ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੀ ਸਰਹੱਦ ਉੱਤੇ ਲਗਾਤਾਰ ਡਰੋਨ ਦੇਖੇ ਜਾ ਰਹੇ ਹਨ। ਕੁਝ ਦਿਨ ਪਹਿਲਾਂ ਵੀ ਤਰਨ ਤਾਰਨ, ਅੰਮ੍ਰਿਤਸਰ ਵਿਖੇ ਡਰੋਨ ਅਤੇ ਹੈਰੋਇਨ ਬਰਾਮਦ ਕੀਤੀ ਗਈ ਹੈ। ਸਭ ਤੋਂ ਵੱਧ ਡਰੋਨ ਪੰਜਾਬ ਵਿਚ ਪਾਕਿਸਤਾਨ ਦੀ ਸਰਹੱਦ ਰਾਹੀਂ ਆਏ। 18 ਤੋਂ ਵੱਧ ਵਾਰ ਇਹ ਡਰੋਨ ਬੀਐਸਐਫ ਵੱਲੋਂ ਡੇਗੇ ਗਏ। ਪਾਕਿਸਤਾਨ ਨਾਲ ਲੱਗਦੀਆਂ ਪੰਜਾਬ ਦੀਆਂ ਵੱਖ-ਵੱਖ ਸਰਹੱਦਾਂ ਫਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ ਵਿੱਚ ਲਗਾਤਾਰ ਡਰੋਨ ਭੇਜੇ ਜਾਣ ਦਾ ਸਿਲਸਿਲਾ ਜਾਰੀ ਹੈ। ਹੁਣ ਤਾਂ ਪਾਕਿਸਤਾਨ ਨੇ ਡਰੋਨ ਭੇਜਣ ਦੀ ਤਕਨੀਕ ਵੀ ਬਦਲ ਦਿੱਤੀ ਹੈ ਹੁਣ ਹੈਕਸਾ ਡਰੋਨ ਰਾਹੀਂ ਨਸ਼ੇ ਅਤੇ ਹਥਿਆਰਾਂ ਦੀਆਂ ਵੱਡੀਆਂ ਖੇਪਾਂ ਭੇਜੀਆਂ ਜਾ ਰਹੀਆਂ ਹਨ।

ਬੀਐਸਐਫ ਨੇ ਦਿੱਤੇ ਹੈਰਾਨ ਕਰਨ ਵਾਲੇ ਅੰਕੜੇ: ਸਰਹੱਦ ਪਾਰੋਂ ਵੱਧਦੀ ਡਰੋਨਾਂ ਦੀ ਆਮਦ ਦੇਸ਼ ਅਤੇ ਸੂਬੇ ਦੀ ਸੁਰੱਖਿਆ ਲਈ ਵੀ ਇਕ ਵੱਡਾ ਸਵਾਲ ਹੈ। 230 ਤੋਂ ਜ਼ਿਆਦਾ ਵਾਰ ਸਰਹੱਦ ਪਾਰੋਂ ਡਰੋਨਾਂ ਦੀ ਘੁਸਪੈਠ ਹੋ ਚੁੱਕੀ ਹੈ। ਇਹ ਕੋਈ ਛੋਟਾ ਅੰਕੜਾ ਨਹੀਂ ਹੋ ਬੀਐਸਐਫ ਵੱਲੋਂ ਸਾਂਝਾ ਕੀਤਾ ਗਿਆ ਹੋਵੇ। ਸਾਲ 2020 ਵਿਚ ਸਰਹੱਦ ਪਾਰੋਂ ਡਰੋਨ 79 ਵਾਰ ਡਰੋਨ ਭਾਰਤ ਦੀ ਸਰਹੱਦ ਰਾਹੀਂ ਦਾਖ਼ਲ ਹੋਇਆ ਸੀ। ਸਾਲ 2021 ਵਿਚ 109 ਵਾਰ ਅਤੇ ਸਾਲ 2022 ਵਿਚ ਇਹ ਅੰਕੜਾ ਵੱਧ ਕੇ 230 ਤੋਂ ਜ਼ਿਆਦਾ ਦਾ ਹੋ ਗਿਆ ਹੈ, ਜੋ ਕਿ ਦੇਸ਼ ਅਤੇ ਸੂਬੇ ਦੀ ਸੁਰੱਖਿਆ ਲਈ ਪ੍ਰੇਸ਼ਾਨੀ ਦਾ ਵੱਡਾ ਸਬੱਬ ਬਣ ਸਕਦਾ ਹੈ।

ਇਹ ਵੀ ਪੜ੍ਹੋ: ਪੰਜਾਬ ਦਾ ਮਾਹੌਲ ਠੀਕ ਨਹੀ, ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਇਆ ਜਾਵੇ: ਬਲਕੌਰ ਸਿੰਘ

etv play button

Last Updated : Dec 19, 2022, 10:14 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.