ETV Bharat / state

ਨਰਸ ਨੇ ਨਵੀਂ ਵਿਆਹੀ ਨੂੰ ਦਿੱਤੀ ਮੌਤ ! ਪਰਿਵਾਰ ਦੇ ਇਲਜ਼ਾਮ

author img

By

Published : Jul 30, 2021, 11:50 AM IST

ਬਟਾਲਾ ਦੇ ਹਰਨਾਮ ਨਗਰ ਦੀ ਰਹਿਣ ਵਾਲੀ ਮਨਦੀਪ ਕੌਰ ਜਿਸ ਦਾ ਵਿਆਹ ਕੁਝ ਮਹੀਨੇ ਪਹਿਲਾ ਹੋਇਆ ਸੀ ਅਤੇ ਗੰਭੀਰ ਹਾਲਤ ਦੇ ਚੱਲਦਿਆਂ ਉਸ ਨੂੰ ਇਲਾਜ ਲਈ ਪਰਿਵਾਰ ਨੇ ਸਿਵਲ ਹਸਪਤਾਲ ਬਟਾਲਾ 'ਚ ਦਾਖਿਲ ਕਰਵਾਇਆ। ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਨਰਸ ਨੇ ਨਵੀਂ ਵਿਆਹੀ ਨੂੰ ਦਿੱਤੀ ਮੌਤ, ਪਰਿਵਾਰ ਦੇ ਇਲਜ਼ਾਮ

ਗੁਰਦਾਸਪੁਰ:ਭਾਵੇ ਕਿ ਸਿਹਤ ਵਿਭਾਗ ਲੋਕਾਂ ਨੂੰ ਸਮੇਂ-ਸਮੇਂ ਸਿਰ ਵੱਖ-ਵੱਖ ਸਿਹਤ ਸਹੂਲਤਾਂ ਬਾਰੇ ਜਾਗਰੂਕ ਕਰਦਾ ਹੈ, ਪਰ ਬਟਾਲਾ 'ਚ ਦੇਰ ਰਾਤ ਇਕ ਅਜਿਹਾ ਮਾਮਲਾ ਸਾਮਣੇ ਆਇਆ ਜਦੋਂ ਬਟਾਲਾ ਦੀ ਰਹਿਣ ਵਾਲੀ ਇੱਕ ਨਵੀਂ ਵਿਆਹੀ ਲੜਕੀ ਦੀ ਮੌਤ ਹੋ ਗਈ। ਇਸ 'ਚ ਪਰਿਵਾਰ ਨੇ ਇਲਜ਼ਾਮ ਲਗਾਇਆ ਹੈ ਕਿ ਉਹਨਾਂ ਦੀ ਬੇਟੀ ਪ੍ਰਾਈਵੇਟ ਨਰਸ ਦੀ ਅਣਗਹਿਲੀ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਧਰ ਸਰਕਾਰੀ ਹਸਪਤਾਲ ਦੇ ਡਾਕਟਰ ਦਾ ਕਹਿਣਾ ਕਿ ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ।

ਬਟਾਲਾ ਦੇ ਹਰਨਾਮ ਨਗਰ ਦੀ ਰਹਿਣ ਵਾਲੀ ਮਨਦੀਪ ਕੌਰ ਜਿਸ ਦਾ ਵਿਆਹ ਕੁਝ ਮਹੀਨੇ ਪਹਿਲਾ ਹੋਇਆ ਸੀ ਅਤੇ ਗੰਭੀਰ ਹਾਲਤ ਦੇ ਚੱਲਦਿਆਂ ਉਸ ਨੂੰ ਇਲਾਜ ਲਈ ਪਰਿਵਾਰ ਨੇ ਸਿਵਲ ਹਸਪਤਾਲ ਬਟਾਲਾ 'ਚ ਦਾਖਿਲ ਕਰਵਾਇਆ। ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਥੇ ਹੀ ਮ੍ਰਿਤਕ ਦੀ ਮਾਂ ਅਤੇ ਸੱਸ ਨੇ ਦੱਸਿਆ ਕਿ ਮਨਦੀਪ ਪਿਛਲੇ ਕੁਝ ਦਿਨਾਂ ਤੋਂ ਇੱਕ ਨਿੱਜੀ ਘਰ 'ਚ ਕੰਮ ਕਰ ਰਹੀ ਨਰਸ ਕੋਲੋਂ ਬੱਚੇ ਹੋਣ ਲਈ ਕੋਈ ਇਲਾਜ ਕਰਵਾ ਰਹੀ ਸੀ ਅਤੇ ਉਸਦੇ ਕਾਰਨ ਉਸ ਦੀ ਹਾਲਤ ਕੁਝ ਦਿਨਾਂ ਤੋਂ ਵਿਗੜ ਰਹੀ ਸੀ ਅਤੇ ਅਖੀਰ ਉਸ ਦੀ ਉਸ ਇਲਾਜ ਕਾਰਨ ਮੌਤ ਹੋ ਗਈ। ਜਿਥੇ ਪਰਿਵਾਰ ਵਲੋਂ ਉਸ ਨਰਸ 'ਤੇ ਇਲਜ਼ਾਮ ਲਗਾਉਂਦਿਆਂ ਕਾਰਵਾਈ ਦੀ ਮੰਗ ਕੀਤੀ ਹੈ।

ਉਧਰ ਇਸ ਮਾਮਲੇ 'ਚ ਉਕਤ ਨਰਸ ਹਰਭਜਨ ਕੌਰ ਨੇ ਖੁਦ 'ਤੇ ਲੱਗ ਰਹੇ ਇਲਜ਼ਾਮਾਂ ਨੂੰ ਗ਼ਲਤ ਦੱਸਿਆ ਹੈ। ਉਹਨਾਂ ਕਿਹਾ ਕਿ ਮਨਦੀਪ ਉਸ ਕੋਲ ਇਲਾਜ ਲਈ ਆਈ ਸੀ ਪਰ ਉਸ ਵਲੋਂ ਕੋਈ ਐਸੀ ਦਵਾਈ ਨਹੀਂ ਦਿਤੀ ਗਈ, ਜੋ ਉਸ ਦੀ ਸਿਹਤ ਵਿਗੜੇ। ਉਨ੍ਹਾਂ ਕਿਹਾ ਕਿ ਉਕਤ ਲੜਕੀ ਵਲੋਂ ਉਸ ਨੂੰ ਦੱਸਿਆ ਸੀ ਕਿ ਪ੍ਰੇਮ ਵਿਆਹ ਹੋਣ ਕਾਰਨ ਸਹੁਰਾ ਪਰਿਵਾਰ ਨਾਲ ਉਸਦੀ ਘੱਟ ਬਣਦੀ ਸੀ।

ਉਥੇ ਹੀ ਸਿਵਲ ਹਸਪਤਾਲ ਬਟਾਲਾ ਦੇ ਡਾ. ਅਰਵਿੰਦਰ ਸ਼ਰਮਾ ਨੇ ਦੱਸਿਆ ਕਿ ਮਨਦੀਪ ਕੌਰ ਨੂੰ ਗੰਭੀਰ ਹਾਲਤ 'ਚ ਉਸ ਦਾ ਪੇਕਾ ਅਤੇ ਸਹੁਰਾ ਪਰਿਵਾਰ ਹਸਪਤਾਲ ਲੈਕੇ ਆਏ ਸਨ। ਉਨ੍ਹਾਂ ਦੱਸਿਆ ਕਿ ਮਰੀਜ ਦਾ ਇਲਾਜ ਕੀਤਾ ਜਾ ਰਿਹਾ ਸੀ ਕਿ ਅਚਾਨਕ ਉਕਤ ਪੀੜਤ ਦਮ ਤੋੜ ਗਈ। ਉਹਨਾਂ ਵਲੋਂ ਅਗਲੀ ਕਾਨੂੰਨੀ ਕਾਰਵਾਈ ਲਈ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਹੀ ਮ੍ਰਿਤਕ ਦੀ ਮੌਤ ਦੇ ਕਾਰਨ ਦਾ ਖੁਲਾਸਾ ਹੋਵੇਗਾ।

ਇਹ ਵੀ ਪੜ੍ਹੋ:Scholarship Scam: ਸੂਬਾ ਸਰਕਾਰ ਵਲੋਂ ਸੀ.ਬੀ.ਆਈ ਨੂੰ ਨਹੀਂ ਸੌਂਪੇ ਜਾ ਰਹੇ ਦਸਤਾਵੇਜ਼

ETV Bharat Logo

Copyright © 2024 Ushodaya Enterprises Pvt. Ltd., All Rights Reserved.