ਗੁਰਦਾਸਪੁਰ: ਐਨ.ਆਰ.ਆਈ ਲਾੜੇ ਤੋਂ ਪੀੜਤ ਲੜਕੀ ਸਰਬਜੀਤ ਕੌਰ ਨੇ ਗੁਰਦਾਸਪੁਰ ਵਿੱਚ 'ਅਬਨਹੀਂ' ਸੰਸਥਾਂ ਦੀ ਮੱਦਦ ਨਾਲ ਪ੍ਰੈਸ ਵਾਰਤਾ ਕਰਦਿਆਂ ਜਾਣਕਾਰੀ ਦਿੱਤੀ ਕਿ ਉਸ ਦਾ ਸੁਹਰਾ ਪਰਿਵਾਰ ਪੁਲਿਸ ਨਾਲ ਮਿਲ ਕੇ ਉਸ ਨੂੰ ਚੋਰੀ ਦੇ ਝੂਠੇ ਕੇਸ ਵਿਚ ਫ਼ਸਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰੈਸ ਵਾਰਤਾ ਕਰ 'ਅਬਨਹੀਂ' ਸੰਸਥਾਂ ਦੀ ਪ੍ਰਧਾਨ ਸਤਵਿੰਦਰ ਸਤੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਪੁਲਿਸ ਨੇ ਇਸ ਲੜਕੀ ਉਪਰ ਝੂਠਾ ਮਾਮਲਾ ਦਰਜ ਕੀਤਾ ਤਾਂ ਉਹ ਸੜਕਾਂ 'ਤੇ ਪ੍ਰਦਰਸ਼ਨ ਕਰਨਗੇ।
ਜਾਣਕਾਰੀ ਦਿੰਦਿਆਂ ਸੰਸਥਾ ਦੀ ਪ੍ਰਧਾਨ ਸਤਵਿੰਦਰ ਸਤੀ ਅਤੇ ਪੀੜਤ ਲੜਕੀ ਸਰਬਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਦਲੇਰ ਸਿੰਘ ਉਸ ਨਾਲ ਵਿਆਹ ਕਰਨ ਤੋਂ 2 ਸਾਲ ਬਾਅਦ ਹੀ ਉਸ ਨੂੰ ਛੱਡ ਕੇ ਵਿਦੇਸ਼ ਚਲਾ ਗਿਆ, ਉਸ ਸਮੇਂ ਉਸ ਦੀ ਬੇਟੀ ਏਕਮ ਪ੍ਰੀਤ 6 ਮਹੀਨੇ ਦੀ ਸੀ, ਜਦੋਂ ਉਹ ਪਰਿਵਾਰ ਨਾਲ ਵਿਦੇਸ਼ ਚਲਾ ਗਿਆ।
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਮੋਦੀ ਦੋ ਦਿਨਾਂ ਭੂਟਾਨ ਦੌਰੇ 'ਤੇ ਹੋਏ ਰਵਾਨਾ
ਦੂਜੇ ਪਾਸੇ ਪੀੜਤ ਲੜਕੀ ਸਰਬਜੀਤ ਕੌਰ ਦੇ ਸਹੁਰੇ ਦੇ ਭਰਾ ਦਾ ਕਹਿਣਾ ਹੈ ਕਿ ਇਹ ਲੜਕੀ ਉਸ ਦੇ ਭਰਾ ਦੀ ਨੂੰਹ ਹੈ, ਉਨ੍ਹਾਂ ਨੇ ਦੱਸਿਆ ਕਿ ਇਹ ਘਰ ਦੇ ਕੁੱਝ ਹੀ ਹਿਸੇ ਦੀ ਮਾਲਿਕਣ ਹੈ ਜੋ ਕਿ ਇਸ ਨੇ ਉਨ੍ਹਾਂ ਕੋਲੋਂ ਖ਼ਰੀਦਿਆ ਹੈ ਪਰ ਹੁਣ ਇਸ ਨੇ ਤਾਲੇ ਤੋੜ ਕੇ ਉਨ੍ਹਾਂ ਦੇ ਬਾਕੀ ਘਰ 'ਤੇ ਕਬਜ਼ਾ ਕੀਤਾ ਹੈ। ਉਨ੍ਹਾਂ ਨੇ ਇਹ ਮੰਨਿਆ ਕਿ ਲੜਕੇ ਨੇ ਇਸ ਲੜਕੀ ਨਾਲ ਵਿਆਹ ਕਰਵਾ ਕੇ ਇਸ ਨੂੰ ਛੱਡ ਕੇ ਵਿਦੇਸ਼ ਚਲਾ ਗਿਆ ਤੇ ਅਜੇ ਤੱਕ ਵਾਪਿਸ ਨਹੀਂ ਆਇਆ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਇਨ੍ਹਾਂ ਦੋਵਾਂ ਦਾ ਆਪਸੀ ਮਾਮਲਾ ਹੈ।