ਅੰਮ੍ਰਿਤਸਰ: ਪੰਜਾਬ ਸਰਕਾਰ ਵਲੋਂ ਬਰਗਾੜੀ ਮਾਮਲੇ ਨੂੰ ਲੈਕੇ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ ਜਿਥੇ ਇਸ ਮਾਮਲੇ ਦੀ ਜਾਂਚ ਨੂੰ ਲੈਕੇ ਲੋਕਾਂ ਵਲੋਂ ਅਤੇ ਖੁਦ ਕਾਂਗਰਸ ਪਾਰਟੀ ਦੇ ਆਲਾ ਨੇਤਾਵਾਂ ਵਲੋਂ ਸਰਕਾਰ ’ਤੇ ਸਵਾਲ ਖੜੇ ਕੀਤੇ ਜਾ ਰਹੇ ਸਨ।
ਇਸ ਦੇ ਨਾਲ ਹੀ ਮੰਤਰੀ ਬਾਜਵਾ ਨੇ ਕਿਹਾ ਕਿ ਪੰਜਾਬ ’ਚ ਕੋਵਿਡ ਦੇ ਮਾਮਲੇ ਵੱਧ ਰਹੇ ਹਨ। ਉਨ੍ਹਾਂ ਕਿਹਾ ਕਿ ਖ਼ਾਸਕਰ ਪਿੰਡਾਂ ’ਚ ਗਿਣਤੀ ਵੱਧ ਰਹੀ ਹੈ ਅਤੇ ਹਾਲਤ ਇਸ ਲਈ ਵਿਗੜ ਰਹੀ ਹੈ ਕਿ ਲੋਕ ਸਰਕਾਰ ਦਾ ਖੁਲ੍ ਹਕੇ ਸਹਿਯੋਗ ਨਹੀਂ ਕਰ ਰਹੇ, ਜਿਸ ਕਾਰਨ ਉਹ ਖ਼ੁਦ ਨੂੰ ਅਤੇ ਹੋਰਨਾਂ ਨੂੰ ਮੁਸਿਬਤ ’ਚ ਪਾ ਰਹੇ ਹਨ।
ਇਹ ਵੀ ਪੜ੍ਹੋ: ਨੇਪਾਲ ਭੱਜਣ ਦੀ ਕੋਸ਼ਿਸ਼ 'ਚ ਹੈ ਪਹਿਲਵਾਨ ਸੁਸ਼ੀਲ ਕੁਮਾਰ? ਪੀੜਤ ਪਰਿਵਾਰ ਦਾ ਦਾਅਵਾ
ਬਟਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੰਤਰੀ ਪੰਜਾਬ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਵਲੋਂ ਬਰਗਾੜੀ ਮਾਮਲਾ ’ਚ ਨਵੀ ਬਣਾਈ ਗਈ SIT ਨੂੰ ਜਿਥੇ ਚੰਗਾ ਫੈਸਲਾ ਦੱਸਿਆ। ਉਥੇ ਹੀ SIT ਦੇ ਜਾਂਚ ਲਈ ਤਹਿ ਕੀਤੇ ਸਮੇ ਤੇ ਸਵਾਲ ਵੀ ਚੁਕੇ ਉਹਨਾਂ ਕਿਹਾ ਕਿ ਜੋ 6 ਮਹੀਨੇ ਦਾ ਸਮਾਂ ਤਹਿ ਕੀਤਾ ਗਿਆ ਹੈ ਉਹ ਸਹੀ ਫੈਸਲਾ ਹੈ ਬਲਕਿ ਲੋਕਾਂ ਦਾ ਪਹਿਲਾ ਹੀ ਜਾਂਚ ’ਤੇ ਭਰੋਸਾ ਉੱਠ ਚੁਕਾ ਹੈ ਇਸ ਲਈ SIT ਨੂੰ ਜਲਦ ਤੋਂ ਜਲਦ 1-2 ਮਹੀਨੇ ਅੰਦਰ ਜਾਂਚ ਪੂਰੀ ਕਰ ਆਪਣਾ ਰਿਪੋਰਟ ਸਰਕਾਰ ਨੂੰ ਦੇਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਵੀ ਇਸ ਰਿਪੋਰਟ ਨੂੰ ਫਾਸਟ ਟਰੈਕ ਕੋਰਟ ’ਚ ਲੈਕੇ ਜਾਵੇ ਤਾ ਜੋ ਕੋਈ ਵੀ ਦੋਸ਼ੀ ਹੈ ਤਾ ਉਸ ਖ਼ਿਲਾਫ਼ ਕਰਵਾਈ ਕੀਤੀ ਅਤੇ ਉਸ ਨੂੰ ਸਜ਼ਾ ਮਿਲ ਸਕੇ।
ਇਹ ਵੀ ਪੜ੍ਹੋ: ਕਿਸੇ ਹੋਰ ਦੀ ਗਲਤੀ ਕਾਰਨ ਅਪਾਹਜ਼ ਹੋਇਆ ਅਵਤਾਰ ਸਿੰਘ ਠੋਕਰਾਂ ਖਾਣ ਨੂੰ ਮਜ਼ਬੂਰ