ਗੁਰਦਾਸਪੁਰ: ਗੁਰਦਾਸਪੁਰ ਪਹੁੰਚੇ ਵਿਰੋਧੀ ਧਿਰ ਦੇ ਵਿਧਾਇਕ ਤੇ ਕਾਦੀਆਂ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਵੱਲੋਂ ਗੁਰਦਾਸਪੁਰ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਦੌਰਾਨ ਉਹਨਾਂ ਆਮ ਆਦਮੀ ਪਾਰਟੀ 'ਤੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਸਮਝਣ ਦੀ ਲੋੜ ਹੈ ਕਿ ਵਿਰੋਧੀ ਧਿਰ ਦੇ ਵਿਧਾਇਕ ਵੀ ਸਰਕਾਰ ਦੇ ਇਕ ਅਹਿਮ ਹਿੱਸਾ ਹੁੰਦੇ ਹਨ।
ਵਿਧਾਨਸਭਾ ਵਿੱਚ ਵੀ ਮੁੱਖ ਮੰਤਰੀ ਨਾਲ ਵਿਰੋਧੀ ਧਿਰ ਦੇ ਵਿਧਾਇਕ ਦੀ ਕੁਰਸੀ ਵੀ ਲੱਗੀ ਹੁੰਦੀ ਹੈ, ਪਰ ਕੁੱਝ ਦਿਨ ਪਹਿਲਾਂ ਉਹਨਾਂ ਵੱਲੋਂ ਵਿਕਾਸ ਦੇ ਮੁੱਦੇ ਨੂੰ ਲੈਕੇ ਧਾਰੀਵਾਲ ਵਿੱਚ ਜਿਲ੍ਹੇ ਦੇ ਅਧਿਕਾਰੀਆਂ ਨਾਲ ਮੀਟਿੰਗ ਬੁਲਾਈ ਗਈ ਸੀ। ਪਰ ਚੰਡੀਗੜ੍ਹ ਤੋਂ ਸੰਬੰਧਿਤ ਇਕ ਆਮ ਆਦਮੀ ਪਾਰਟੀ ਦੇ ਪ੍ਰਤੀਨਿਧੀ ਨੇ ਸਰਕਾਰ ਨੂੰ ਕਹਿ ਕੇ ਅਧਿਕਾਰੀਆਂ ਨੂੰ ਉੱਥੇ ਆਉਣ ਤੋਂ ਰੋਕ ਦਿੱਤਾ ਜੋ ਕਿ ਬਿਲਕੁੱਲ ਗ਼ਲਤ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਉਹ ਮਾਨਯੋਗ ਸਪੀਕਰ ਨੂੰ ਵੀ ਇਕ ਚਿੱਠੀ ਭੇਜ ਚੁੱਕੇ ਹਨ ਕਿ ਜਿਹਨਾਂ ਅਧਿਕਾਰੀਆਂ ਨੇ ਸੰਵਿਧਾਨਿਕ ਤੌਰ 'ਤੇ ਵਿਰੋਧੀ ਧਿਰ ਦੇ ਅਹੁਦੇ ਦੀ ਮਰਿਆਦਾ ਨੂੰ ਭੰਗ ਕੀਤਾ ਹੈ, ਉਹਨਾਂ ਅਧਿਕਾਰੀਆਂ ਨੂੰ ਪੁੱਛਗਿੱਛ ਕੀਤੀ ਜਾਵੇਗੀ।
ਇਸ ਮੌਕੇ 'ਤੇ ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਲਈ ਕੱਢੀਆਂ ਗਈਆਂ ਨੌਕਰੀਆਂ 'ਤੇ ਬੋਲਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਨੇ ਜੋ ਨੌਜਵਾਨਾਂ ਦੀ ਭਰਤੀਆਂ ਕੀਤੀ ਹੈ, ਪਹਿਲਾ ਉਹਨਾਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣ ਕੀਤੇ, ਇਹ ਸਰਕਾਰ ਉਹ ਨੌਕਰੀਆਂ ਵੀ ਆਪਣੇ ਖਾਤੇ ਵਿੱਚ ਹੀ ਨਾ ਪਾ ਲਵੇ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਕੱਢੇ ਜਾ ਰਹੇ ਬਜਟ 'ਤੇ ਲੋਕਾਂ ਦੀ ਮੰਗੀ ਰਾਏ 'ਤੇ ਵੀ ਬਾਜਵਾ ਨੇ ਆਪ ਸਰਕਾਰ ਨੂੰ ਘੇਰਿਆ ਤੇ ਤੰਜ਼ ਕੱਸੇ।
ਪਟਿਆਲਾ ਵਿਖੇ ਹੋਏ ਹਾਦਸੇ 'ਤੇ ਚਿੰਤਾ ਜਤਾਉਂਦੇ ਹੋਏ ਬਾਜਵਾ ਨੇ ਕਿਹਾ ਕਿ ਆਉਣ ਵਾਲਾ ਸਮਾਂ ਬਹੁਤ ਖ਼ਰਾਬ ਹੈ, ਆਈ.ਐਸ.ਆਈ ਪੰਜਾਬ ਦਾ ਮਹੌਲ ਖਰਾਬ ਕਰਨ ਲਈ ਪੰਜਾਬ ਵਿੱਚ ਹਥਿਆਰ ਅਤੇ ਨਸ਼ਾ ਭੇਜ ਰਹੀ ਹੈ। ਪਰ ਸਰਕਾਰ ਸੁੱਤੀ ਹੈ, ਗੈਂਗਸਟਰ ਜੇਲ੍ਹਾਂ ਵਿੱਚ ਬੈਠ ਆਪਣਾ ਸਰਕਲ ਚਲਾ ਰਹੇ ਹਨ। ਉਹਨਾਂ ਕਿਹਾ ਇਹ ਸਰਕਾਰ ਫੇਲ੍ਹ ਸਾਬਿਤ ਹੋਵੇਗੀ।
ਇਹ ਵੀ ਪੜੋ:- ਸ਼ੱਕੀ ਦਹਿਸ਼ਤਗਰਦ ਭੁਪਿੰਦਰ ਦੇ ਘਰ ਵੱਡੀ ਗਿਣਤੀ ’ਚ ਪਹੁੰਚੀ ਪੁਲਿਸ ਨੇ ਜਾਂਚ ਕੀਤੀ ਸ਼ੁਰੂ , ਕੀ ਬੋਲੇ ਪਿੰਡ ਵਾਸੀ ?