ETV Bharat / state

Gurudwara Kandh Sahib Batala : ਗੁਰਦੁਆਰਾ ਕੰਧ ਸਾਹਿਬ ਤੇ ਡੇਹਰਾ ਸਾਹਿਬ ਬਟਾਲਾ ਦਾ ਇਤਿਹਾਸ - ਗੁਰਦੁਆਰਾ ਸ੍ਰੀ ਕੰਧ ਸਾਹਿਬ ਦਾ ਇਤਿਹਾਸ

ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਵਿੱਚ ਸੁਸ਼ੋਭਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਨਾਲ ਸਬੰਧਤ ਗੁਰਦੁਆਰਾ ਸ੍ਰੀ ਕੰਧ ਸਾਹਿਬ ਤੇ ਡੇਹਰਾ ਸਾਹਿਬ ਮੌਜੂਦ ਹੈ। ਗੁਰੂ ਨਾਨਕ ਦੇਵ ਜੀ ਵੱਲੋਂ ਵਰਸੋਈ ਕੰਧ ਜੋ ਕੇ ਅੱਜ ਵੀ ਗੁਰੂ ਜੀ ਦੀ ਬਖਸ਼ਿਸ਼ ਸਦਕਾ ਕਾਇਮ ਖੜ੍ਹੀ ਹੈ। ਜਾਣੋ ਗੁਰਦੁਆਰਾ ਕੰਧ ਸਾਹਿਬ ਤੇ ਡੇਹਰਾ ਸਾਹਿਬ ਦਾ ਇਤਿਹਾਸ।

Gurudwara Kandh Sahib Batala, dera sahib, Gurdaspur, batala
ਗੁਰਦੁਆਰਾ ਕੰਧ ਸਾਹਿਬ ਤੇ ਡੇਹਰਾ ਸਾਹਿਬ ਬਟਾਲਾ ਦਾ ਇਤਿਹਾਸ
author img

By

Published : Feb 24, 2023, 9:36 AM IST

ਗੁਰਦਾਸਪੁਰ : ਬਟਾਲਾ ਸ਼ਹਿਰ ਪੰਜਾਬ ਦੇ ਮਸ਼ਹੂਰ ਸ਼ਹਿਰਾਂ ਵਿੱਚੋਂ ਇੱਕ ਹੈ, ਜਿਸ ਨਾਲ ਕਈ ਸਿੱਖੀ ਇਤਿਹਾਸ ਸਬੰਧਤ ਹਨ। ਬਟਾਲਾ ਦਾ ਸਿੱਖ ਇਤਿਹਾਸ ਵਿੱਚ ਵੀ ਇੱਕ ਵਿਸ਼ੇਸ਼ ਸਥਾਨ ਹੈ। ਇੱਥੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਹੁਰੇ ਵੀ ਸਨ ਅਤੇ ਗੁਰੂ ਜੀ ਧਰਮ ਸੁਪਤਨੀ ਮਾਤਾ ਸੁਲੱਖਣੀ ਦਾ ਪੇਕਾ ਸ਼ਹਿਰ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸਬੰਧਤ ਕਈ ਇਤਿਹਾਸਕ ਸਥਾਨ ਬਟਾਲਾ ਵਿੱਚ ਮੌਜੂਦ ਹਨ। ਇਨ੍ਹਾਂ ਥਾਵਾਂ ਵਿੱਚ ਗੁਰਦੁਆਰਾ ਸ੍ਰੀ ਕੰਧ ਸਾਹਿਬ ਅਤੇ ਗੁਰਦੁਆਰਾ ਡੇਹਰਾ ਸਾਹਿਬ ਸ਼ਾਮਲ ਹਨ।

ਗੁਰਦੁਆਰਾ ਸ੍ਰੀ ਕੰਧ ਸਾਹਿਬ ਦਾ ਇਤਿਹਾਸ : ਗੁਰਦੁਆਰਾ ਸ੍ਰੀ ਕੰਧ ਸਾਹਿਬ ਦੇ ਗ੍ਰੰਥੀ ਭਾਈ ਕੁਲਵੰਤ ਸਿੰਘ ਮੁਤਾਬਕ, 1487 ਵਿੱਚ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਜੰਝ/ਬਰਾਤ ਲੈ ਕੇ ਆਪਣੇ ਸਹੁਰੇ ਪਰਿਵਾਰ ਦੇ ਘਰ ਪਹੁੰਚੇ ਸੀ, ਤਾਂ ਬਰਾਤ ਦੇ ਸਵਾਗਤ ਲਈ ਘਰ ਤੋਂ ਬਾਹਰ ਹੀ ਰੋਕੀ ਗਈ। ਇਸ ਦੌਰਾਨ ਜੰਝ ਸਮੇਤ ਗੁਰੂ ਨਾਨਕ ਦੇਵ ਜੀ ਇੱਕ ਪਲੰਘ 'ਤੇ ਇੱਕ ਕੰਧ ਦੇ ਨੇੜੇ ਬੈਠੇ ਸੀ।

ਗੁਰੂ ਜੀ ਨੇ ਕਿਉਂ ਕਿਹਾ ਸੀ ਇਹ ਕੰਧ ਕਦੇ ਨਹੀਂ ਡਿੱਗੇਗੀ : ਭਾਈ ਕੁਲਵੰਤ ਸਿੰਘ ਨੇ ਦੱਸਿਆ ਕਿ ਮੀਂਹ ਦਾ ਮੌਸਮ ਹੋਣ ਕਾਰਨ ਇਲਾਕੇ ਦੀਆਂ ਕੁਝ ਕੁੜੀਆਂ ਨੇ ਸ਼ਰਾਰਤ ਕਰਦੇ ਹੋਏ ਇਸ ਕੰਧ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਉੱਤੇ ਸੁਟੱਣ ਦੀ ਵਿਉਂਅਤਬੰਦੀ ਬਣਾਈ। ਇਸ ਦੀ ਭਣਕ ਇੱਕ ਬਜ਼ੁਰਗ ਔਰਤ ਨੂੰ ਲੱਗੀ, ਤਾਂ ਉਸ ਨੇ ਗੁਰੂ ਨਾਨਕ ਦੇਵ ਜੀ ਨੂੰ ਕੰਧ ਤੋਂ ਦੂਰ ਹੱਟ ਜਾਣ ਦੀ ਸਲਾਹ ਦਿੱਤੀ। ਬਜ਼ੁਰਗ ਵੱਲੋਂ ਦਿੱਤੀ ਇਸ ਸਲਾਹ 'ਤੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਇਹ ਕੰਧ ਕਦੇ ਵੀ ਨਹੀਂ ਡਿੱਗੇਗੀ ਤੇ ਹਮੇਸ਼ਾ ਇਸੇ ਤਰ੍ਹਾਂ ਹੀ ਮੌਜੂਦ ਰਹੇਗੀ।

ਮੌਜੂਦਾ ਸਮੇਂ ਵਿੱਚ ਵੀ ਗੁਰਦੂਆਰਾ ਸ੍ਰੀ ਕੰਧ ਸਾਹਿਬ ਵਿੱਚ ਇਹ ਕੰਧ ਇਸੇ ਤਰ੍ਹਾਂ ਹੀ ਮੌਜੂਦ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਗੁਰੂ ਨਾਨਕ ਦੇਵ ਜੀ ਦੀ ਨਿਸ਼ਾਨੀ ਵੱਜੋਂ ਅੱਜ ਵੀ ਸੰਗਤ ਇਸ ਕੰਧ ਦੇ ਦਰਸ਼ਨ ਕਰਨ ਆਉਂਦੀਆਂ ਹਨ।

ਗੁਰਦੁਆਰਾ ਡੇਹਰਾ ਸਾਹਿਬ ਦਾ ਇਤਿਹਾਸ : ਗੁਰਦੁਆਰਾ ਡੇਹਰਾ ਸਾਹਿਬ ਦਾ ਇਤਿਹਾਸ ਬੀਬੀ ਸੁਲੱਖਣੀ ਜੀ ਨਾਲ ਸਬੰਧਤ ਹੈ। ਇਹ ਬੀਬੀ ਸੁਲੱਖਣੀ ਜੀ ਦਾ ਘਰ ਹੈ। ਇਸ ਅਸਥਾਨ 'ਤੇ ਗੁਰੂ ਨਾਨਕ ਦੇਵ ਜੀ ਅਤੇ ਬੀਬੀ ਸੁਲੱਖਣੀ ਜੀ ਦੇ ਅਨੰਦ ਕਾਰਜ ਹੋਏ ਸੀ। ਇਤਿਹਾਸਕਾਰ ਦੱਸਦੇ ਹਨ ਕਿ ਗੁਰੂ ਨਾਨਕ ਦੇਵ ਜੀ ਨੇ ਰਿਵਾਇਤੀ ਢੰਗ ਨਾਲ ਫੇਰੇ ਲੈਣ ਤੋਂ ਮਨ੍ਹਾਂ ਕਰ ਦਿੱਤਾ ਸੀ।

ਉਨ੍ਹਾਂ ਨੇ ਆਪਣਾ ਵਿਆਹ ਕਾਰਜ ਗੁਰੂ ਸ਼ਬਦ ਦੀ ਓਟ ਆਸਰਾ ਲੈ ਕੇ ਕਰਨ ਦੀ ਗੱਲ ਆਖੀ ਜਿਸ ਤੋਂ ਬਾਅਦ ਇੱਕ ਪੋਥੀ ਦੁਆਲੇ ਪਰਿਕਰਮਾ ਕਰਕੇ ਉਨ੍ਹਾਂ ਨੇ ਆਪਣਾ ਵਿਆਹ ਕਾਰਜ ਸੰਪਨ ਕਰਵਾਇਆ। ਅੱਜ ਵੀ ਸੰਗਤ ਦੂਰੋ-ਦੂਰੋਂ ਇਨ੍ਹਾਂ ਦੋਹਾਂ ਧਾਰਮਿਕ ਥਾਂਵਾਂ ਦੇ ਦਰਸ਼ਨ ਲਈ ਪਹੁੰਚਦੀਆਂ ਹਨ। ਇਸ ਥਾਂ 'ਤੇ ਇੱਕ ਅਜਾਇਬ ਘਰ ਵੀ ਮੌਜੂਦ ਹੈ, ਜੋ ਕਿ ਸੰਗਤ ਨੂੰ ਇਤਿਹਾਸ ਤੋਂ ਜਾਣੂ ਕਰਵਾਉਂਦਾ ਹੈ। ਹਰ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਵੀ ਬਹੁਤ ਸ਼ਰਧਾ ਭਾਵਨਾ ਨਾਲ ਇੱਥੇ ਮਨਾਇਆ ਜਾਂਦਾ ਹੈ।

ਇਹ ਵੀ ਪੜ੍ਹੋ: Today's Hukamnama : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ETV Bharat Logo

Copyright © 2024 Ushodaya Enterprises Pvt. Ltd., All Rights Reserved.