ETV Bharat / state

ਗੁਰਦਾਸਪੁਰ: ਸਰਕਾਰੀ ਸਕੂਲ ਦੇ ਚਪੜਾਸੀ ਘਰੋਂ ਨਾਜਾਇਜ਼ ਸ਼ਰਾਬ ਬਰਾਮਦ - ਪੁਲਿਸ

ਗੁਰਦਾਸਪੁਰ ‘ਚ ਐਕਸਾਈਜ਼ ਵਿਭਾਗ ਨੇ ਨਾਜਾਇਜ਼ ਸ਼ਰਾਬ ਦਾ ਕਾਲਾ ਕਾਰੋਬਾਰ ਰੋਕਣ ਲਈ ਇੱਕ ਵੱਡੀ ਕਾਰਵਾਈ ਕਰਦੇ ਹੋੇਏ ਇੱਕ ਚਪੜਾਸੀ ਦੇ ਘਰੋਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਫਿਲਹਾਲ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਗੁਰਦਾਸਪੁਰ: ਸਰਕਾਰੀ ਸਕੂਲ ਦੇ ਚਪੜਾਸੀ ਘਰੋਂ ਨਾਜਾਇਜ਼ ਸ਼ਰਾਬ ਬਰਾਮਦ

author img

By

Published : Jun 30, 2021, 7:55 AM IST

Updated : Jun 30, 2021, 12:49 PM IST

ਗੁਰਦਾਸਪੁਰ: ਜ਼ਿਲ੍ਹੇ ਅੰਦਰ ਨਾਜਾਇਜ਼ ਸ਼ਰਾਬ ਦਾ ਕਾਲਾ ਕਾਰੋਬਾਰ ਰੋਕਣ ਲਈ ਐਕਸਾਈਜ਼ ਵਿਭਾਗ ਦੀ ਉੱਚ ਪੱਧਰੀ ਟੀਮ ਨੇ ਪਿੰਡ ਚੱਗੁਵਾਲ ਵਿਖੇ ਵੱਡੀ ਕਾਰਵਾਈ ਕੀਤੀ ਹੈ। ਇਸ ਤਹਿਤ ਟੀਮ ਨੇ ਪਿੰਡ ਚੱਗੁਵਾਲ ਪਹੁੰਚ ਕੇ ਇੱਕ ਸਰਕਾਰੀ ਸਕੂਲ ਦੇ ਚਪੜਾਸੀ ਘਰ ਰੇਡ ਕਰ 50 ਪੇਟੀਆਂ ਚੰਡੀਗੜ੍ਹ ਦੀ ਨਾਜਾਇਜ ਸ਼ਰਾਬ ਬਰਾਮਦ ਕੀਤੀ ਹੈ। ਇਹ ਸ਼ਰਾਬ ਅਲਮਾਰੀ ਵਿੱਚ ਲੁੱਕਾ ਕੇ ਰਾਖੀ ਹੋਈ ਸੀ ਫਿਲਹਾਲ ਨਾਜਾਇਜ਼ ਸ਼ਰਾਬ ਨੂੰ ਕਬਜੇ ਵਿਚ ਲੈਕੇ ਇਸ ਚਪੜਾਸੀ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

ਸਰਕਾਰੀ ਸਕੂਲ ਦੇ ਚਪੜਾਸੀ ਘਰੋਂ ਨਾਜਾਇਜ਼ ਸ਼ਰਾਬ ਬਰਾਮਦ

ਰੇਡ ਦੌਰਾਨ ਗੱਲਬਾਤ ਕਰਦਿਆਂ ਈਟੀਓ ਰਾਜਿੰਦਰ ਤੰਵਰ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਚੱਗੁਵਾਲ ਵਿੱਚ ਇੱਕ ਵਿਅਕਤੀ ਆਪਣੇ ਘਰ ਵਿਚ ਨਾਜਾਇਜ਼ ਸ਼ਰਾਬ ਵੇਚਣ ਦਾ ਕੰਮ ਕਰਦਾ ਹੈ ਜਿਸ ਤਹਿਤ ਉਨ੍ਹਾਂ ਦੀ ਟੀਮ ਨੇ ਪਿੰਡ ਵਿੱਚ ਪਹੁੰਚ ਕੇ ਪਹਿਲਾਂ ਇਕ ਫਰਜ਼ੀ ਗ੍ਰਾਹਕ ਨੂੰ ਸ਼ਰਾਬ ਖਰੀਦਣ ਲਈ ਇਸ ਵਿਅਕਤੀ ਦੇ ਘਰ ਭੇਜਿਆ ਜਿਸ ‘ਤੇ ਵਿਅਕਤੀ ਨੂੰ ਉਸ ਕੋਲੋਂ 5 ਬੋਤਲਾਂ ਖਰੀਦੀਆਂ। ਉਨ੍ਹਾਂ ਦੱਸਿਆ ਕਿ ਇਸ ਦੇ ਤੁਰੰਤ ਬਾਅਦ ਟੀਮ ਨੇ ਛਾਪਾਮਾਰੀ ਕੀਤੀ ਜਿਸ ਦੌਰਾਨ ਇਸ ਵਿਅਕਤੀ ਦੇ ਘਰ ਦੇ ਵੱਖ-ਵੱਖ ਕਮਰਿਆਂ ਵਿਚੋਂ ਅਲਮਾਰੀਆਂ ਅੰਦਰ ਲੁਕਾ ਕੇ ਰੱਖੀਆਂ ਹੋਈਆਂ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ।

ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਨੇ ਇੱਕ ਪੂਰੀ ਵੱਡੀ ਅਲਮਾਰੀ ਵਿੱਚ ਵੀ ਸ਼ਰਾਬ ਲੁਕਾ ਕੇ ਰੱਖੀ ਹੋਈ ਸੀ ਜਿਸ ਨੂੰ ਕਢਵਾ ਕੇ ਗਿਣਤੀ ਕੀਤੀ ਗਈ ਤਾਂ ਤਕਰੀਬਨ 50 ਪੇਟੀਆਂ ਸ਼ਰਾਬ ਬਰਾਮਦ ਹੋਈ ਹੈ ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਸ਼ਰਾਬ ਉੱਪਰ ਚੰਡੀਗੜ੍ਹ ਨਾਲ ਸਬੰਧਤ ਸ਼ਰਾਬ ਦੇ ਲੇਬਲ ਲੱਗੇ ਹੋਏ ਹਨ ਅਤੇ ਕੁਝ ਬੋਤਲਾਂ ਬਿਨਾਂ ਲੇਬਲ ਤੋਂ ਵੀ ਸਨ ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਵੱਖ ਵੱਖ ਤਰ੍ਹਾਂ ਦੀ ਸ਼ਰਾਬ ਲਿਆ ਕੇ ਉਸ ਉਪਰ ਜਾਅਲੀ ਲੇਬਲ ਲਗਾਉਣ ਦਾ ਕੰਮ ਵੀ ਕਰਦਾ ਸੀ। ਫਿਲਹਾਲ ਪੁਲਿਸ ਨੇ ਸ਼ਖਸ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:ਡਾਕਟਰ ਦੇ ਕਤਲ ਮਾਮਲੇ 'ਚ ਪੁਲਿਸ ਨੇ ਦੋ ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ

Last Updated : Jun 30, 2021, 12:49 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.