ਗੁਰਦਾਸਪੁਰ:ਬਟਾਲਾ ਦੇ ਸਿਮਰਨਜੀਤ ਸਿੰਘ ਨੂੰ ਅਗਾਤ ਅੱਜ ਰੈਸਟ ਨਾ ਦਿੱਤੀ ਜਾਂਦੀ ਤਾਂ ਮੈਚ ਸ਼ਾਇਦ ਜਿੱਤ ਜਾਂਦੇ।ਸਿਮਰਨਜੀਤ ਦੇ ਪਰਿਵਾਰ ਦਾ ਕਹਿਣਾ ਹੈ ਕਿ ਜਿੰਨੇ ਮੈਚਾਂ ਵਿਚ ਸਿਮਰਨਜੀਤ ਨੂੰ ਨਹੀਂ ਖਿਡਾਇਆ ਉਹ ਮੈਚ ਟੀਮ (Team) ਹਾਰ ਗਈ ਅਤੇ ਜਿਹੜੇ ਮੈਚਾਂ ਵਿਚ ਸਿਮਰਨ ਖੇਡਿਆ ਹੈ ਉਹੀ ਮੈਚ ਹਮੇਸ਼ਾ ਜਿੱਤੀ।
ਟੋਕੀਓ ਓਲੰਪਿਕ (Tokyo Olympics) ਵਿਚ ਹਾਕੀ ਟੀਮ ਵਿਚ ਖੇਡ ਰਹੇ ਖਿਡਾਰੀ ਸਿਮਤਾਨਜੀਤ ਸਿੰਘ ਦੇ ਪਰਿਵਾਰ ਨੂੰ ਮਲਾਲ ਹੈ ਕਿ ਟੋਕੀਓ ਵਿਚ ਜਿੰਨੇ ਵੀ ਮੈਚਾਂ ਵਿਚ ਸਿਮਰਨਜੀਤ ਸਿੰਘ ਨੂੰ ਨਹੀਂ ਖਿਡਾਇਆ ਨਹੀਂ ਗਿਆ ਉਹ ਮੈਚ ਟੀਮ ਹਰ ਗਈ। ਜੇਕਰ ਅੱਜ ਦੇ ਮੈਚ ਵਿਚ ਵੀ ਸਿਮਰਨਜੀਤ ਸਿੰਘ ਨੂੰ ਰੈਸਟ ਨਾ ਦਿੱਤੀ ਜਾਂਦੀ ਸ਼ਾਇਦ ਫਿਰ ਟੀਮ ਮੈਚ ਜਿੱਤ ਜਾਂਦੀ ਹੈ।
ਸਿਮਰਨਜੀਤ ਸਿੰਘ ਦੀ ਭੈਣ ਨਵਨੀਤ ਕੌਰ ਦਾ ਕਹਿਣਾ ਹੈ ਕਿ ਜੇਕਰ ਸਿਮਰਨਜੀਤ ਨੂੰ ਮੈਚ ਵਿਚ ਖਿਡਾ ਦਿੰਦੇ ਤਾਂ ਟੀਮ ਨੇ ਮੈਚ ਜਰੂਰ ਜਿੱਤ ਜਾਣਾ ਸੀ।ਉਸ ਦੇ ਭਰਾ ਸਤਿੰਦਰਜੀਤ ਦਾ ਕਹਿਣਾ ਹੈ ਸਿਮਰਨਜੀਤ ਦਾ ਪ੍ਰਦਰਸ਼ਨ ਹਮੇਸ਼ਾ ਵਧੀਆ ਹੀ ਰਿਹਾ ਹੈ।ਉਨ੍ਹਾਂ ਦਾ ਕਹਿਣਾ ਹੈ ਟੀਮ ਹਾਰਨ ਉਤੇ ਮੰਨ ਵਿਚ ਉਦਾਸੀ ਹੈ।
ਸਤਿੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਹੁਣ ਵੀ ਅਸੀਂ ਆਸ ਕਰਦੇ ਹਨ ਕਿ ਬਰਾਉਨ ਮੈਡਲ ਅਸੀ ਜਰੂਰ ਜਿਤਾਂਗੇ।ਪਰਿਵਾਰ ਵਿਚ ਹਾਰ ਨੂੰ ਲੈ ਕੇ ਕਾਫੀ ਮਲਾਲ ਪਿਆ ਗਿਆ ਹੈ।
ਇਹ ਵੀ ਪੜੋ:Tokyo Olympics (Hockey): ਸੈਮੀਫਾਈਨਲ 'ਚ ਬੈਲਜੀਅਮ ਨੇ ਭਾਰਤ ਨੂੰ 5-2 ਨਾਲ ਦਿੱਤੀ ਮਾਤ