ETV Bharat / state

ਗੁਰਦਾਸਪੁਰ ਦੇ ਸਨਮਦੀਪ ਸਿੰਘ ਨੇ ਪੰਜਾਬੀਆਂ ਦਾ ਚਮਕਾਇਆ ਨਾਂ, ਕਰਾਟੇ ਮੁਕਾਬਲੇਬਾਜ਼ੀ 'ਚ ਜਿੱਤਿਆ ਸੋਨ ਤਮਗ਼ਾ - ਸੋਨ ਤਮਗ਼ਾ

ਦੁਬਈ 'ਚ 8 ਦੇਸ਼ਾਂ ਵਿਚਾਲੇ ਹੋਈ ਬੁਡੋਕਾਨ ਕਰਾਟੇ ਚੈਂਪੀਅਨਸ਼ਿਪ 'ਚ ਚੀਨ ਦੇ ਖਿਡਾਰੀ ਨੂੰ ਹਰਾ ਕੇ ਗੁਰਦਾਸਪੁਰ ਦੇ ਸਨਮਦੀਪ ਸਿੰਘ ਨੇ ਸੋਨ ਤਮਗਾ ਜਿੱਤਿਆ ਹੈ। ਇਸ ਕਰਾਟੇ ਚੈਂਪੀਅਨਸ਼ਿਪ ਵਿੱਚ ਲਗਭਗ 8 ਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ।

Gurdaspur's Sanamdeep Singh brought laurels to Punjabis, won gold medal in karate competition
ਗੁਰਦਾਸਪੁਰ ਦੇ ਸਨਮਦੀਪ ਸਿੰਘ ਨੇ ਪੰਜਾਬੀਆਂ ਦਾ ਚਮਕਾਇਆ ਨਾਂ, ਕਰਾਟੇ ਮੁਕਾਬਲੇਬਾਜ਼ੀ 'ਚ ਜਿੱਤਿਆ ਸੋਨ ਤਮਗ਼ਾ
author img

By

Published : May 7, 2023, 8:57 AM IST

ਗੁਰਦਾਸਪੁਰ ਦੇ ਸਨਮਦੀਪ ਸਿੰਘ ਨੇ ਪੰਜਾਬੀਆਂ ਦਾ ਚਮਕਾਇਆ ਨਾਂ, ਕਰਾਟੇ ਮੁਕਾਬਲੇਬਾਜ਼ੀ 'ਚ ਜਿੱਤਿਆ ਸੋਨ ਤਮਗ਼ਾ

ਗੁਰਦਾਸਪੁਰ : ਗੁਰਦਾਸਪੁਰ ਦੇ ਸਨਮਦੀਪ ਸਿੰਘ ਨੇ ਦੁਬਈ 'ਚ 8 ਦੇਸ਼ਾਂ ਵਿਚਾਲੇ ਹੋਈ ਬੁਡੋਕਾਨ ਕਰਾਟੇ ਚੈਂਪੀਅਨਸ਼ਿਪ 'ਚ ਚੀਨ ਦੇ ਖਿਡਾਰੀ ਨੂੰ ਹਰਾ ਕੇ ਸੋਨ ਤਮਗਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਸਨਮਦੀਪ ਸਿੰਘ ਇਸ ਸਮੇਂ 5ਵੀਂ ਜਮਾਤ ਵਿੱਚ ਪੜ੍ਹ ਰਿਹਾ ਹੈ ਅਤੇ ਰੋਜ਼ਾਨਾ 2 ਘੰਟੇ ਕਰਾਟੇ ਸਿੱਖਦਾ ਹੈ। ਉਸ ਦਾ ਉਦੇਸ਼ ਸਖ਼ਤ ਮਿਹਨਤ ਕਰਨਾ ਅਤੇ ਓਲੰਪਿਕ ਵਿੱਚ ਖੇਡ ਕੇ ਦੇਸ਼ ਲਈ ਸੋਨ ਤਮਗਾ ਲਿਆਉਣਾ ਹੈ।

ਬੁਡੋਕਾਨ ਕਰਾਟੇ ਚੈਂਪੀਅਨਸ਼ਿਪ 'ਚ ਭਾਰਤ ਵੱਲੋਂ ਲਿਆ ਹਿੱਸਾ : ਇਸ ਸਬੰਧੀ ਗੱਲਬਾਤ ਕਰਦਿਆਂ ਸਨਮਦੀਪ ਸਿੰਘ ਨੇ ਦੱਸਿਆ ਕਿ ਉਹ 5ਵੀਂ ਜਮਾਤ 'ਚ ਪੜ੍ਹਦਾ ਹੈ ਅਤੇ ਉਸ ਨੇ ਦੁਬਈ 'ਚ ਹੋਈ ਬੁਡੋਕਾਨ ਕਰਾਟੇ ਚੈਂਪੀਅਨਸ਼ਿਪ 'ਚ ਭਾਰਤ ਦੀ ਤਰਫੋਂ ਹਿੱਸਾ ਲਿਆ ਸੀ। ਇਸ ਕਰਾਟੇ ਚੈਂਪੀਅਨਸ਼ਿਪ ਵਿੱਚ ਲਗਭਗ 8 ਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ। ਗੇਮ ਵਿੱਚ ਹਰੇਕ ਲੜਾਈ ਦੇ 3 ਦੌਰ ਹੁੰਦੇ ਹਨ। ਸਨਮਦੀਪ ਦਾ ਮੁਕਾਬਲਾ ਚੀਨੀ ਖਿਡਾਰੀ ਨਾਲ ਕਰਵਾਇਆ ਗਿਆ ਸੀ।

ਸਭ ਤੋਂ ਪਸੰਦੀਦਾ ਮੂਵ ਫੇਸ ਕਿੱਕ : ਸਨਮਦੀਪ ਅਨੁਸਾਰ ਉਸ ਨੇ ਪਹਿਲੇ ਦੌਰ ਵਿੱਚ ਚੀਨੀ ਖਿਡਾਰਨ ਨੂੰ ਹਰਾ ਕੇ ਤਮਗਾ ਜਿੱਤਿਆ। ਉਸਦੀ ਸਭ ਤੋਂ ਪਸੰਦੀਦਾ ਮੂਵ ਫੇਸ ਕਿੱਕ ਹੈ, ਇਸ ਲਈ ਉਸਨੇ ਲੜਾਈ ਵਿੱਚ ਇਸ ਕਿੱਕ ਦੀ ਜ਼ਿਆਦਾ ਵਰਤੋਂ ਕੀਤੀ। ਸਨਮਦੀਪ ਸਿੰਘ ਨੇ ਆਪਣੀ ਜਿੱਤ ਦਾ ਸਿਹਰਾ ਆਪਣੇ ਕੋਚ ਦਵਿੰਦਰ ਸਿੰਘ ਤੋਂ ਇਲਾਵਾ ਮਾਪਿਆਂ ਅਤੇ ਸਕੂਲ ਮੈਨੇਜਮੈਂਟ ਨੂੰ ਦਿੱਤਾ, ਜਿਨ੍ਹਾਂ ਸਨਮਦੀਪ ਨੂੰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਹੈ।

  1. ਪੰਜਾਬ ਪੁਲਿਸ ਨੇ ਗੈਂਗਸਟਰ ਮੁਖਤਾਰ ਅੰਸਾਰੀ ਦੇ ਨਜ਼ਦੀਕੀ ਨੂੰ ਕੀਤਾ ਗ੍ਰਿਫਤਾਰ, ਯੂ.ਪੀ ਪੁਲਿਸ ਨੇ ਰੱਖਿਆ ਸੀ 1 ਲੱਖ ਦਾ ਇਨਾਮ
  2. Paramjit Singh Panjwad: ਪਰਮਜੀਤ ਸਿੰਘ ਪੰਜਵੜ ਬੈਂਕ ਮੁਲਾਜ਼ਮ ਤੋਂ ਕਿਵੇਂ ਬਣਿਆ ਮੋਸਟ ਵਾਂਟਡ ਅੱਤਵਾਦੀ?
  3. ‘ਲੀਗਲ ਏਡ’ ਸਕੀਮ ਸਵਾਲਾਂ ਦੇ ਘੇਰੇ ’ਚ, ਵਕੀਲਾਂ ਨੇ ਡਿਫੈਂਸ ਕੌਸਲ ’ਤੇ ਚੁੱਕੇ ਸਵਾਲ, ਚੀਫ਼ ਜਸਟਿਸ ਤੱਕ ਪਹੁੰਚਣ ਦੀ ਚਿਤਾਵਨੀ!

ਰੋਜ਼ਾਨਾ 2 ਘੰਟੇ ਕਰਾਟੇ ਦਾ ਅਭਿਆਸ : ਸਨਮਦੀਪ ਨੇ ਦੱਸਿਆ ਕਿ ਉਹ ਰੋਜ਼ਾਨਾ 2 ਘੰਟੇ ਕਰਾਟੇ ਦਾ ਅਭਿਆਸ ਕਰਦਾ ਹੈ। ਉਸ ਦਾ ਉਦੇਸ਼ ਸਖ਼ਤ ਮਿਹਨਤ ਕਰਨਾ, ਓਲੰਪਿਕ ਵਿੱਚ ਖੇਡਣਾ ਅਤੇ ਸੋਨ ਤਗ਼ਮਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕਰਨਾ ਹੈ। ਸਨਮਦੀਪ ਸਿੰਘ ਦੇ ਮਾਤਾ-ਪਿਤਾ ਵਿਦੇਸ਼ ਵਿੱਚ ਰਹਿੰਦੇ ਹਨ, ਜਦਕਿ ਸਨਮਦੀਪ ਗੁਰਦਾਸਪੁਰ ਵਿੱਚ ਆਪਣੇ ਦਾਦਾ-ਦਾਦੀ ਨਾਲ ਰਹਿੰਦਾ ਹੈ। ਇਸ ਮੌਕੇ ਉਨ੍ਹਾਂ ਦੇ ਦਾਦਾ ਨਰਿੰਦਰ ਸਿੰਘ ਮਾਣਾ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਅਮਨਦੀਪ ਸਿੰਘ ਨੇ ਵੀ ਖੇਡਾਂ ਵਿੱਚ ਬਹੁਤ ਨਾਮ ਕਮਾਇਆ ਹੈ। ਹੁਣ ਉਨ੍ਹਾਂ ਦੇ ਪੋਤਰੇ ਸਨਮਦੀਪ ਸਿੰਘ ਨੇ ਵੀ ਦੁਬਈ 'ਚ ਮੈਡਲ ਜਿੱਤ ਕੇ ਸਕੂਲ, ਦੇਸ਼ ਤੇ ਮਾਪਿਆਂ ਨਾਂ ਰੌਸ਼ਨ ਕੀਤਾ ਹੈ।

ਉਨ੍ਹਾਂ ਕਿਹਾ ਕਿ ਵਿਦੇਸ਼ੀ ਧਰਤੀ 'ਤੇ ਖੇਡਾਂ ਵਿੱਚ ਮੈਡਲ ਹਾਸਲ ਕਰਨਾ ਬਹੁਤ ਔਖਾ ਕੰਮ ਹੈ, ਕਿਉਂਕਿ ਵਿਦੇਸ਼ੀ ਧਰਤੀ 'ਤੇ ਖੇਡ ਖੇਡਣ ਲਈ ਮਨੋਬਲ ਅਤੇ ਆਤਮ-ਵਿਸ਼ਵਾਸ ਦਾ ਹੋਣਾ ਬਹੁਤ ਜ਼ਰੂਰੀ ਹੈ ਪਰ ਸਨਮਦੀਪ ਸਿੰਘ ਨੇ ਆਪਣੀ ਮਿਹਨਤ ਅਤੇ ਲਗਨ ਸਦਕਾ ਆਪਣੇ ਵਿਰੋਧੀ ਨੂੰ ਹਰਾ ਕੇ ਇਹ ਮੁਕਾਮ ਹਾਸਲ ਕੀਤਾ ਹੈ। ਹੁਣ ਅਸੀਂ ਉਸ ਨੂੰ ਹੋਰ ਸਖ਼ਤ ਮਿਹਨਤ ਕਰਾਵਾਂਗੇ ਤਾਂ ਜੋ ਉਹ ਓਲੰਪਿਕ ਖੇਡ ਸਕੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.