ਗੁਰਦਾਸਪੁਰ:ਪਿੰਡ ਗੋਤ ਪੋਖਰ ਵਿਚ ਘਰ ਦਾ ਮਲਬਾ ਹਟਾਉਣ ਲੈ ਕੇ ਦੋ ਧਿਰਾਂ ਵਿਚਕਾਰ ਲੜਾਈ ਹੋਈ ਇਸ ਦੌਰਾਨ ਸਬ ਇੰਸਪੈਕਟਰ ਨੇ ਇਕ ਬਜ਼ੁਰਗ ਮਸਤਾਨ ਸਿੰਘ 55 ਸਾਲਾ ਦਾ ਕਤਲ (Murder) ਕਰ ਦਿੱਤਾ।ਮ੍ਰਿਤਕ ਦੇ ਪਰਿਵਾਰ ਨੇ ਪੁਲਿਸ ਉਤੇ ਨਿਰਪੱਖ ਜਾਂਚ ਨਾ ਕਰਨ ਦੇ ਇਲਜ਼ਾਮ ਲਗਾਏ ਹਨ।ਪਰਿਵਾਰ ਨੇ ਸ੍ਰੀ ਹਰਗੋਬਿੰਦਪੁਰ ਮਾਰਗ ਬੰਦ ਕਰਕੇ ਪੁਲਿਸ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ 302 ਦਾ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ।
ਮ੍ਰਿਤਕ ਦੀ ਬੇਟੀ ਨੇ ਦੱਸਿਆ ਕਿ ਉਹ ਆਪਣਾ ਘਰ ਢਾਹ ਰਹੇ ਸੀ ਅਤੇ ਉਸਦਾ ਮਲਬਾ (Debris) ਗਲੀ ਵਿੱਚ ਪਿਆ ਹੋਇਆ ਸੀ।ਇਸ ਦੌਰਾਨ ਗਲੀ ਵਿੱਚ ਪਏ ਮਲਬੇ ਨੂੰ ਲੈ ਕੇ ਮੁਹੱਲੇ ਵਿਚ ਹੀ ਰਹਿੰਦੇ ਸਬ ਇੰਸਪੈਕਟਰ ਲਖਵਿੰਦਰ ਨੇ ਉਹਨਾਂ ਨਾਲ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਨਾਲ ਮਾਰ ਕੁਟਾਈ ਕੀਤੀ ਜਿਸ ਦੌਰਾਨ ਉਸ ਦੇ ਮੌਤ ਹੋ ਗਈ।ਉਹਨਾਂ ਦਾ ਕਹਿਣਾ ਹੈ ਕਿ ਥਾਣਾ ਤਿਬੜ ਦੀ ਪੁਲਿਸ ਇਸ ਮਾਮਲੇ ਵਿੱਚ ਨਿਰਪੱਖ ਜਾਂਚ ਨਹੀਂ ਕਰ ਰਹੀ ਜਿਸ ਕਰਕੇ ਉਹਨਾਂ ਨੇ ਗੁਰਦਾਸਪੁਰ ਤੋਂ ਸ਼੍ਰੀ ਹਰਗੋਬਿੰਦਪੂਰ ਰੋਡ ਨੂੰ ਜਾਮ ਕਰਕੇ ਪੁਲਿਸ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ।ਪਰਿਵਾਰ ਨੇ ਇਨਸਾਫ਼ ਦੀ ਗੁਹਾਰ ਲਗਾਈ ਹੈ।
ਪੁਲਿਸ ਅਧਿਕਾਰੀ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਪਿੰਡ ਗੋਤ ਪੋਖਰ ਵਿੱਚ ਘਰ ਦੇ ਮਲਬੇ ਨੂੰ ਲੈਕੇ ਦੋ ਧਿਰਾਂ ਵਿੱਚ ਝਗੜਾ ਹੋਇਆ ਹੈ। ਇਸ ਝਗੜੇ ਦੌਰਾਨ ਇੱਕ 55 ਸਾਲ ਦੇ ਬਜ਼ੁਰਗ ਮਸਤਾਨਾ ਸਿੰਘ ਦੀ ਮੌਤ ਹੋਈ ਹੈ।ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਅਗਲੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ
ਇਹ ਵੀ ਪੜੋ:ਬਿਜਲੀ ਸੰਕਟ: ਸਰਕਾਰੀ ਦਫਤਰਾਂ ਨੂੰ ਸਵੇਰੇ 8 ਤੋਂ 2 ਵਜੇ ਤੱਕ ਕੰਮ ਕਰਨ ਦੇ ਹੁਕਮ