ਗੁਰਦਾਸਪੁਰ: 30 ਜੂਨ ਨੂੰ ਮਸਤਾਨ ਸਿੰਘ ਨਾਮ ਦੇ ਵਿਅਕਤੀ ਦੇ ਹੋਏ ਕਤਲ ਮਾਮਲੇ ਵਿੱਚ ਮੁਲਜ਼ਮ ਪੰਜਾਬ ਪੁਲਿਸ ਦੇ ਏ.ਐੱਸ.ਆਈ. ਲਖਵਿੰਦਰ ਸਿੰਘ ਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਨਾ ਕਰਨ ਦੇ ਵਿਰੋਧ ਵਿੱਚ ਪੀੜਤ ਪਰਿਵਾਰ ਵੱਲੋਂ ਡਾਕਖਾਨਾ ਚੌਂਕ ਨੂੰ ਬੰਦ ਕਰ ਪੁਲਿਸ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਪੀੜਤ ਪਰਿਵਾਰ ਵੱਲੋਂ ਪੁਲਿਸ ‘ਤੇ ਮੁਲਜ਼ਮਾਂ ਨੂੰ ਬਚਾਉਣ ਦੇ ਇਲਜ਼ਾਮ ਲਾਏ ਜਾ ਰਹੇ ਹਨ। ਮ੍ਰਿਤਕ ਗੁਰਦਾਸਪੁਰ ਦੇ ਪਿੰਡ ਗੋਤ ਪੋਖਰ ਦਾ ਵਸਨੀਕ ਸੀ।
ਪੰਜਾਬ ਪੁਲਿਸ ਖ਼ਿਲਾਫ਼ ਧਰਨਾ ਦੇ ਰਹੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ। ਕਿ ਜਦੋਂ ਤੱਕ ਪੁਲਿਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰਦੀ, ਉਦੋਂ ਤੱਕ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ, ਕਿ 30 ਜੂਨ ਨੂੰ ਉਨ੍ਹਾਂ ਦੇ ਪਿਤਾ ਮਸਤਾਨ ਸਿੰਘ ਆਪਣੇ ਘਰ ਦਾ ਕੰਮ ਕਰਵਾ ਰਹੇ ਸਨ, ਅਤੇ ਉਸ ਦਾ ਮਲਬਾ ਗਲੀ ਵਿੱਚ ਖਿੱਲਰਿਆ ਹੋਇਆ ਸੀ।
ਜਿਸ ਕਰਕੇ ਪਿੰਡ ਦੇ ਹੀ ਵਿਅਕਤੀ ਲਖਵਿੰਦਰ ਸਿੰਘ ਜੋ ਕਿ ਪੰਜਾਬ ਪੁਲਿਸ ਵਿੱਚ ਏ.ਐੱਸ.ਆਈ. ਹੈ। ਉਸ ਨੇ ਆਪਣੇ ਸਾਥੀਆਂ ਸਮੇਤ ਮਸਤਾਨ ਸਿੰਘ ‘ਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਮਸਤਾਨ ਸਿੰਘ ਗੰਭੀਰ ਜ਼ਖ਼ਮੀ ਹੋ ਗਏ। ਜਿਸ ਕਰਕੇ ਉਨ੍ਹਾਂ ਦੀ ਮੌਤ ਹੋ ਗਈ।
ਪੀੜਤ ਪਰਿਵਾਰ ਦਾ ਕਹਿਣਾ ਹੈ, ਕਿ ਮਸਤਾਨ ਸਿੰਘ ਦੀ ਮੌਤ ਦੇ 20 ਦਿਨਾਂ ਬਾਅਦ ਵੀ ਪੁਲਿਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਪੀੜਤ ਪਰਿਵਾਰ ਨੇ ਪੁਲਿਸ ‘ਤੇ ਇੱਕ ਪੱਖੀ ਕੰਮ ਕਰਨ ਦੇ ਵੀ ਇਲਜ਼ਾਮ ਲਾਏ ਹਨ।
ਇਹ ਵੀ ਪੜ੍ਹੋ:5 ਕਿਲੋਂ 200 ਗ੍ਰਾਮ ਹੈਰੋਇਨ, 2 ਲੱਖ ਦੀ ਨਗਦੀ ਤੇ ਕਾਰ ਸਮੇਤ 2 ਕਾਬੂ