ਚੰਡੀਗੜ੍ਹ: ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੰਨੀ ਦਿਓਲ ਦੀ ਛੁੱਟੀਆਂ ਵਾਲੀ ਵੀਡੀਉ ਪੰਜਾਬ ਦੇ ਵੋਟਰਾਂ ਨੂੰ ਹਜ਼ਮ ਨਹੀਂ ਹੋਈ।
ਦਿਓਲ ਨੇ ਹਿਮਾਚਲ ਪ੍ਰਦੇਸ਼ ਦੇ ਕਾਜ਼ਾ ਨੂੰ ਜਾਂਦੇ ਸਮੇਂ ਰਾਹ ਦੀ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਪਾਈ ਹੈ, ਜਿਸ ਦਾ ਕੈਪਸ਼ਨ ਉਨ੍ਹਾਂ ਲਿਖਿਆ ਹੈ "Missing freedom #freedom."
- " class="align-text-top noRightClick twitterSection" data="
">
ਇਸ ਵੀਡੀਉ ਵਿੱਚ ਕਿਸੇ ਅਣਜਾਣ ਥਾਂ 'ਤੇ ਹਨ, ਜਿਥੇ ਆਲੇ-ਦੁਆਲੇ ਦੇ ਸਾਰੇ ਪਹਾੜ ਬਰਫ਼ ਨਾਲ ਢੱਕੇ ਹੋਏ ਹਨ। ਸੰਨੀ ਦਿਓਲ ਨੇ ਇਸ ਵੀਡੀਓ ਵਿੱਚ ਬੋਲਿਆ ਹੈ ਕਿ "on the way to Kaza" ਅਤੇ ਮੈਂ ਆਪਣੀਆਂ ਸਰਦੀ ਦੀਆਂ ਛੁੱਟੀਆਂ ਇਸ ਥਾਂ 'ਤੇ ਮਨਾਵਾਂਗਾ।
ਭਾਵੇਂ ਕਿ ਇਸ ਵੀਡੀਓ ਨੂੰ ਉਨ੍ਹਾਂ ਦੇ ਫ਼ੈਨਜ਼ ਨੇ ਪਸੰਦ ਕੀਤਾ ਹੈ, ਪਰ ਪੰਜਾਬ ਦੇ ਵੋਟਰਾਂ ਨੇ ਤਾਂ ਇਸ ਨੂੰ ਨਾ-ਪਸੰਦ ਕਰਦੇ ਹੋਏ ਟ੍ਰੋਲ ਵਾਲੇ ਕੁਮੈਂਟ ਹੀ ਕੀਤੇ ਹਨ।
ਕੁੱਝ ਲੋਕਾਂ ਨੇ ਤਾਂ ਇਹ ਵੀ ਕਿਹਾ ਕਿ ਹੈ ਸੰਨੀ ਦਿਓਲ ਨੂੰ ਗੁਰਦਾਸਪੁਰ ਦੇ ਲੋਕਾਂ ਦੀ ਸੇਵਾ ਲਈ ਚੁਣਿਆ ਗਿਆ ਹੈ ਅਤੇ ਕੁੱਝ ਨੇ ਕਿਹਾ ਕਿ ਸੰਨੀ ਦਿਓਲ ਨੂੰ ਹੁਣ ਗੁਰਦਾਸਪੁਰ ਦੇਖਣਾ ਚਾਹੀਦਾ ਹੈ।