ETV Bharat / state

ਗੁਰਦਾਸਪੁਰ ਨੂੰ ਕੋਰੋਨਾ ਨਾਲ ਖ਼ਤਮ ਕਰਨ ਦਾ ਮਿਲਿਆ ਧਮਕੀ ਭਰਿਆ ਪੱਤਰ - ਗੁਰਦਾਸਪੁਰ ਦੇ ਕਸਬਾ ਭੈਣੀ ਮੀਆਂ ਖਾਂ

ਗੁਰਦਾਸਪੁਰ ਦੇ ਕਸਬਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਬਲਵੰਡਾ ਵਿੱਚ ਗੁਰਦੁਆਰੇ ਦੇ ਸਾਹਮਣੇ ਪੈਂਦੇ ਇੱਕ ਘਰ ਵਿੱਚੋਂ ਤਬਲੀਗੀ ਮਰਕਜ਼ ਦੇ ਕਥਿਤ ਲਿਖ਼ਤੀ ਪੱਤਰ ਘਰ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਿਆ ਹੈ।

ਗੁਰਦਾਸਪੁਰ ਜ਼ਿਲ੍ਹੇ ਨੂੰ ਕੋਰੋਨਾ ਵਾਇਰਸ ਨਾਲ ਖ਼ਤਮ ਕਰਨ ਦੀ ਮਿਲੀ ਧਮਕੀ

author img

By

Published : Apr 20, 2020, 1:56 PM IST

ਗੁਰਦਾਸਪੁਰ: ਜ਼ਿਲ੍ਹਾ ਪ੍ਰਸ਼ਾਸਨ ਅਤੇ ਆਮ ਲੋਕ ਕੋਰੋਨਾ ਦੀ ਮਹਾਂਮਾਰੀ ਦੇ ਸੰਕਟ ਨਾਲ ਜੂਝ ਰਹੇ ਹਨ। ਓਧਰ ਹੀ ਕੁੱਝ ਸ਼ਰਾਰਤੀ ਲੋਕ ਅਜਿਹੇ ਹਨ, ਜੋ ਇਸ ਮਹਾਂਮਾਰੀ ਨੂੰ ਹੋਰ ਸਨਸਨੀਖੇਜ਼ ਬਣਾ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਗੁਰਦਾਸਪੁਰ ਦੇ ਕਸਬਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਬਲਵੰਡਾ ਵਿੱਚ ਆਇਆ ਹੈ।

ਪਿੰਡ ਦੇ ਗੁਰਦੁਆਰੇ ਦੇ ਸਾਹਮਣੇ ਪੈਂਦੇ ਇੱਕ ਘਰ ਵਿੱਚੋਂ ਤਬਲੀਗੀ ਮਰਕਜ਼ ਦੇ ਕਥਿਤ ਲਿਖ਼ਤੀ ਪੱਤਰ ਘਰ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਿਆ ਹੈ। ਇਸ ਵਿੱਚ ਲਿਖਿਆ ਸੀ ਕਿ ਮੌਲਾਨਾ ਮਰਕਜ਼ ਦੇ ਬੰਦੇ ਹਨ ਅਤੇ ਉਹ ਗੁਰਦਾਸਪੁਰ ਵਿੱਚ ਕੋਰੋਨਾ ਵਾਇਰਸ ਫੈਲਾਉਣ ਆਏ ਹਨ ਤੇ ਉਹ ਗੁਰਦਾਸਪੁਰ ਜ਼ਿਲ੍ਹੇ ਨੂੰ ਖ਼ਤਮ ਕਰ ਦੇਣਗੇ।

ਗੁਰਦਾਸਪੁਰ ਜ਼ਿਲ੍ਹੇ ਨੂੰ ਕੋਰੋਨਾ ਵਾਇਰਸ ਨਾਲ ਖ਼ਤਮ ਕਰਨ ਦੀ ਮਿਲੀ ਧਮਕੀ

ਇਸ ਤੋਂ ਬਾਅਦ ਪਰਿਵਾਰਕ ਮੈਬਰਾਂ ਨੇ ਇਸ ਪੱਤਰ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਪੱਤਰ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਮੌਕੇ 'ਤੇ ਪਹੁੰਚੇ ਡੀਐੱਸਪੀ ਵਿਪਨ ਕੁਮਾਰ ਨੇ ਘਟਨਾ ਵਾਲੇ ਘਰ ਤੇ ਪਰਿਵਾਰਕ ਮੈਂਬਰਾਂ ਨਾਲ ਗੰਭੀਰਤਾ ਨਾਲ ਪੁੱਛ ਪੜਤਾਲ ਕੀਤੀ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਇਹ ਕਥਿਤ ਪੱਤਰਾਂ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।

ਇਸ ਤੋਂ ਇਲਾਵਾ ਗੁਰਦੁਆਰੇ ਵਿੱਚ ਲੱਗੇ ਹੋਏ ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ। ਪਰ ਇਸ ਘਟਨਾ ਕਾਰਨ ਉਨ੍ਹਾਂ ਦੇ ਪਿੰਡ ਅਤੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਇਹ ਕਿਸੇ ਸ਼ਰਾਰਤੀ ਅਨਸਰ ਵੱਲੋਂ ਕੀਤਾ ਗਿਆ ਹੈ। ਫਿਲਹਾਲ ਪੂਰੇ ਪਿੰਡ ਨੂੰ ਸੈਨੀਟੇਜ ਕੀਤਾ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.