ਉਨ੍ਹਾਂ ਕਿਹਾ ਕਿ ਇਹ ਸਮਝੌਤਾ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਅਤੇ ਏਸਿਜ਼ ਸਕਿੱਲ ਸੈਂਟਰ ਯੂਕੇ ਵਿਚਕਾਰ ਹੋਇਆ। ਇਹ ਇਸ ਲਈ ਕੀਤਾ ਗਿਆ ਤਾਂ ਜੋ ਪੰਜਾਬੀ ਨੌਜਵਾਨਾਂ ਨੂੰ ਵਿਦੇਸ਼ਾਂ 'ਚ ਰੁਜ਼ਗਾਰ ਹਾਸਲ ਕਰਨਾ ਆਸਾਨ ਹੋ ਸਕੇ।
ਸ਼ੁਰੂਆਤੀ ਸਿਖਲਾਈ 'ਚ ਕੰਕਰੀਟ ਸਪੈਸ਼ਲਿਸਟ, ਕਾਰਪੇਂਟਰ ਅਤੇ ਬਰਿੱਕ ਲੇਅਰ ਸ਼ਾਮਲ ਹਨ ਅਤੇ ਇਹ ਸਿਖਲਾਈ 3-6 ਮਹੀਨੇ ਦੀ ਹੋਵੇਗੀ। ਇਸ ਸਿਖਲਾਈ ਨੂੰ ਸਫ਼ਲਤਾਪੂਰਵਕ ਮੁਕੰਮਲ ਕਰਨ ਪਿੱਛੋਂ ਯੂਕੇ ਜਾ ਕੇ ਕੰਮ ਦਾ ਮੌਕਾ ਵੀ ਮਿਲੇਗਾ।
ਉਨ੍ਹਾਂ ਦੱਸਿਆ ਕਿ ਏਸਿਜ਼ ਹੁਨਰ ਕੇਂਦਰ 'ਚ ਕਈ ਸਿਖਲਾਈ ਪ੍ਰੋਗਰਾਮ ਜਿਵੇਂ ਨਿਰਮਾਣ, ਸਿਹਤ ਤੇ ਸੁਰੱਖਿਆ, ਲੀਡਰਸ਼ਿਪ, ਐਨਾਲਿਟੀਕਲ ਤੇ ਕਮਿਊਨੀਕੇਸ਼ਨ ਸਕਿੱਲਜ਼ ਆਦਿ ਦੀ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਸਿੱਖਿਆਰਥੀਆਂ ਨੂੰ ਯੂਕੇ 'ਚ ਵਰਤੇ ਜਾਂਦੇ ਔਜਾਰਾਂ ਤੇ ਸਮੱਗਰੀ ਵਰਤ ਕੇ ਤਜ਼ਰਬਾ ਹਾਸਲ ਕਰਨ ਦਾ ਮੌਕਾ ਮਿਲਦਾ ਹੈ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਰਾਜ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਹਾਸਲ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਹੁਨਰਮੰਦ ਬਣਾਉਣ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਨੌਜਵਾਨ ਆਪਣੇ ਕਾਰੋਬਾਰ ਆਦਿ ਸਥਾਪਿਤ ਕਰ ਸਕਣ।