ਗੁਰਦਾਸਪੁਰ : ਇੱਥੋਂ ਦੇ ਕਸਬਾ ਜੋੜਾ ਛਿੱਤਰਾਂ ਵਿੱਚ ਚੋਰਾਂ ਨੇ ਇੱਕ ਰੈਡੀਮੇਡ ਕਪੜਿਆਂ ਦੀ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਨਿਸ਼ਾਨਾਂ ਲੱਖਾਂ ਰੁਪਏ ਦੇ ਕੱਪੜੇ ਅਤੇ CCTV ਕੈਮਰੇ ਲੈ ਕੇ ਫ਼ਰਾਰ ਹੋ ਗਏ ਹਨ।
ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਮਨਦੀਪ ਸ਼ਰਮਾ ਨੇ ਦੱਸਿਆ ਕਿ ਕੱਲ੍ਹ ਸ਼ਾਮ ਨੂੰ ਉਹ ਦੁਕਾਨ ਬੰਦ ਕਰ ਕੇ ਘਰ ਚਲਿਆ ਗਿਆ ਸੀ ਅਤੇ ਸਵੇਰੇ ਹੈਲਥ ਕਲੱਬ ਦੇ ਮਾਲਿਕ ਨੇ ਉਸ ਨੂੰ ਫੋਨ ਕਰ ਕੇ ਦੱਸਿਆ ਕਿ ਉਸ ਦੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਹੈ।
ਮਨਦੀਪ ਤੁਰੰਤ ਦੁਕਾਨ 'ਤੇ ਆਇਆ ਤੇ ਉਸ ਨੇ ਦੇਖਿਆ ਕਿ ਚੋਰ ਉਸ ਦੀ ਦੁਕਾਨ ਦਾ ਸਫ਼ਾਇਆ ਕਰ ਸਾਰਾ ਸਮਾਨ ਨਾਲ ਲੈ ਗਏ ਹਨ। ਮਨਦੀਪ ਮੁਤਾਬਕ ਉਸ ਦੀ ਦੁਕਾਨ ਵਿੱਚ 6 ਤੋਂ 7 ਲੱਖ ਦੇ ਕਪੜੇ ਸਨ, ਇੱਕ ਐੱਲਈਡੀ ਅਤੇ ਇੱਕ ਸੀਸਟੀਵੀ ਵੀ ਲੱਗਿਆ ਹੋਇਆ ਸੀ। ਮਨਦੀਪ ਨੇ ਤੁਰੰਤ ਥਾਣੇ ਜਾ ਕੇ ਇਸ ਦੀ ਰਿਪੋਰਟ ਵੀ ਲਿਖਵਾਈ।
ਇਹ ਵੀ ਪੜ੍ਹੋ : ਬਠਿੰਡਾ : ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਔਰਤ ਨੇ ਕੀਤੀ ਖੁਦਕੁਸ਼ੀ
ਘਟਨਾ ਵਾਲੀ ਜਗ੍ਹਾ ਦਾ ਦੌਰਾ ਕਰਨ ਤੋਂ ਐੱਸਐੱਚਓ ਮੱਖਣ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਮੌਕਾ-ਏ-ਵਾਰਦਾਤ ਦੇਖ ਲਈ ਹੈ ਅਤੇ ਦੁਕਾਨ ਮਾਲਕ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।