ETV Bharat / state

ਗੁਰਦਾਸਪੁਰ ਵਿਖੇ ਦੂਜੇ ਗੇੜ ਵਿੱਚ ਪ੍ਰਵਾਸੀਆਂ ਦੀਆਂ ਦੋ ਹੋਰ ਬੱਸਾਂ ਰਵਾਨਾ

ਗੁਰਦਾਸਪੁਰ ਤੋਂ ਮੰਗਲਵਾਰ ਨੂੰ ਦੂਸਰੇ ਗੇੜ ਵਿੱਚ ਕੁੱਲ 51 ਪ੍ਰਵਾਸੀ ਮਜ਼ਦੂਰਾਂ ਨੂੰ ਆਪਣੇ-ਆਪਣੇ ਸੂਬਿਆਂ ਵਿਖੇ ਭੇਜਿਆ ਗਿਆ ਹੈ। ਇਸ ਗੇੜ ਵਿੱਚ ਗੁਰਦਾਸਪੁਰ ਤੋਂ 44 ਅਤੇ ਬਟਾਲਾ ਦੇ 11 ਪ੍ਰਵਾਸੀ ਸ਼ਾਮਿਲ ਹਨ।

ਗੁਰਦਾਸਪੁਰ ਪ੍ਰਵਾਸੀ ਮਜ਼ਦੂਰ
punjab migrant laborers
author img

By

Published : May 13, 2020, 1:58 PM IST

ਗੁਰਦਾਸਪੁਰ: ਅੱਜ ਦੂਜੇ ਗੇੜ ਵਿੱਚ ਦੋ ਬੱਸਾਂ ਰਾਹੀਂ 51 ਹੋਰ ਪ੍ਰਵਾਸੀ ਮਜ਼ਦੂਰਾਂ ਨੂੰ ਪਿੱਤਰੀ ਸੂਬਿਆਂ ਵੱਲ ਰਵਾਨਾ ਕੀਤਾ ਗਿਆ ਹੈ, ਜਿਸ ਵਿੱਚ 44 ਲੋਕ ਗੁਰਦਾਸਪੁਰ ਅਤੇ 11 ਲੋਕ ਬਟਾਲਾ ਤੋਂ ਭੇਜੇ ਗਏ ਹਨ।

ਗੁਰਦਾਸਪੁਰ ਪ੍ਰਵਾਸੀ ਮਜ਼ਦੂਰ

ਗੁਰਦਾਸਪੁਰ ਤੋਂ ਪਨ ਬੱਸਾਂ ਵਿੱਚ ਸਵਾਰ ਹੋ ਕੇ ਜਾਣ ਵਾਲੇ ਸਾਰੇ ਪ੍ਰਵਾਸੀ ਉੱਤਰ ਪ੍ਰਦੇਸ਼ ਸਥਿਤ ਅੰਬੇਡਕਰ ਨਗਰ ਅਤੇ ਆਸ ਪਾਸ ਖੇਤਰਾਂ ਦੇ ਦੱਸੇ ਜਾ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਲੋਕਾਂ ਨੂੰ ਭੇਜਣ ਤੋਂ ਪਹਿਲਾਂ ਲੋੜੀਂਦੀ ਮੈਡੀਕਲ ਜਾਂਚ ਅਤੇ ਰਸਤੇ ਵਿੱਚ ਖਾਣ ਲਈ ਭੋਜਨ ਵੀ ਮੁਹੱਈਆ ਕਰਵਾਇਆ ਗਿਆ। ਆਪਣੇ ਘਰ ਵੱਲ ਪਰਤ ਰਹੇ ਇਨ੍ਹਾਂ ਮਜ਼ਦੂਰਾਂ ਨੇ ਪੰਜਾਬ ਰਹਿਣ ਦੌਰਾਨ ਕਾਫ਼ੀ ਪਿਆਰ ਮਿਲਣ ਦਾ ਦਾਅਵਾ ਕੀਤਾ।

ਇਨ੍ਹਾਂ ਮਜ਼ਦੂਰਾਂ ਨੇ ਦੱਸਿਆ ਕਿ ਉਹ ਉੱਤਰ ਪ੍ਰਦੇਸ਼ ਸਥਿਤ ਅੰਬੇਡਕਰ ਨਗਰ ਅਤੇ ਆਸ ਪਾਸ ਖੇਤਰਾਂ ਦੇ ਵਸਨੀਕ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਪੰਜਾਬ ਵਿਖੇ ਰਹਿ ਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੇ ਸਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨਾਂ ਤੋਂ ਲਾਗੂ ਹੋਏ ਲੌਕਡਾਊਨ ਕਾਰਨ ਜਿੱਥੇ ਉਨ੍ਹਾਂ ਦੇ ਸਾਰੇ ਕਮਾਈ ਦੇ ਸਾਧਨ ਬੰਦ ਹੋ ਚੁੱਕੇ ਹਨ। ਉੱਥੇ ਹੀ ਕਮਾਈ ਨਾ ਹੋਣ ਕਾਰਨ ਉਨ੍ਹਾਂ ਦੇ ਪਰਿਵਾਰ ਵੀ ਆਰਥਿਕ ਮੰਦੀ ਅਤੇ ਪੰਜਾਬ ਵਿੱਚ ਫਸੇ ਆਪਣੇ ਪਰਿਵਾਰਿਕ ਮੈਂਬਰਾਂ ਦੀ ਫ਼ਿਕਰ ਕਰ ਰਹੇ ਹਨ। ਪ੍ਰਵਾਸੀਆਂ ਨੇ ਦੱਸਿਆ ਕਿ ਉਹ ਕੁਝ-ਕੁਝ ਸਮੇਂ ਲਈ ਆਪਣੇ ਘਰ ਵਾਪਸ ਜਾ ਰਹੇ ਹਨ ਅਤੇ ਮਾਹੌਲ ਠੀਕ ਹੁੰਦਿਆਂ ਹੀ ਵਾਪਸ ਪਰਤ ਆਉਣਗੇ।

ਉੱਥੇ ਹੀ ਬੱਸਾਂ ਦੇ ਡਰਾਈਵਰਾਂ ਨੇ ਦੱਸਿਆ ਕਿ ਉਹ ਬਟਾਲਾ ਰੋਡਵੇਜ਼ ਡੀਪੂ ਤੋਂ ਪਨ ਬੱਸ ਦੀਆਂ ਦੋ ਬੱਸਾਂ ਲੈ ਕੇ ਗੁਰਦਾਸਪੁਰ ਵਿਖੇ ਪਹੁੰਚੇ ਹਨ ਅਤੇ ਕੁਝ ਯਾਤਰੀ ਗੁਰਦਾਸਪੁਰ ਅਤੇ ਕੁਝ ਯਾਤਰੀਆਂ ਨੂੰ ਬਟਾਲਾ ਤੋਂ ਬੱਸਾਂ ਵਿਖੇ ਬਿਠਾ ਕੇ ਲੈ ਜਾਣਗੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਜੋ ਸੁਰੱਖਿਆ ਸੂਟ ਮੁਹੱਈਆ ਕਰਵਾਏ ਗਏ ਹਨ। ਉਹ ਹਲਕੀ ਕੁਆਲਿਟੀ ਦੇ ਹਨ।

ਇਹ ਵੀ ਪੜੋ: ਕੋਵਿਡ-19: ਪੰਜਾਬ 'ਚ 1914 ਹੋਈ ਕੋਰੋਨਾ ਪੀੜਤਾਂ ਦੀ ਗਿਣਤੀ, 32 ਮੌਤਾਂ

ਗੁਰਦਾਸਪੁਰ ਦੇ ਨੋਡਲ ਅਫ਼ਸਰ ਨੇ ਦੱਸਿਆ ਕਿ ਮੰਗਲਵਾਰ ਨੂੰ ਦੂਸਰੇ ਗੇੜ ਵਿੱਚ ਕੁੱਲ 51 ਪ੍ਰਵਾਸੀਆਂ ਨੂੰ ਆਪਣੇ-ਆਪਣੇ ਸੂਬਿਆਂ ਵਿਖੇ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕੀ ਇਸ ਗੇੜ ਵਿੱਚ ਗੁਰਦਾਸਪੁਰ ਤੋਂ 44 ਅਤੇ ਬਟਾਲਾ ਦੇ 11 ਪ੍ਰਵਾਸੀ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਗੁਰਦਾਸਪੁਰ ਅਤੇ ਬਟਾਲਾ ਤੋਂ ਵੀ 3 ਬੱਸਾਂ ਰਾਹੀਂ 77 ਪ੍ਰਵਾਸੀਆਂ ਨੂੰ ਵਾਪਸ ਭੇਜਿਆ ਗਿਆ ਸੀ। ਜਿਸ ਦੇ ਨਾਲ ਹੀ ਹੁਣ ਤੱਕ ਵਾਪਸ ਭੇਜੇ ਗਏ ਪ੍ਰਵਾਸੀਆਂ ਦੀ ਗਿਣਤੀ 128 ਦੇ ਕਰੀਬ ਹੋ ਚੁੱਕੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.