ETV Bharat / state

CORONA NEWS:ਕੋਰੋਨਾ ਹਦਾਇਤਾਂ ਦੀ ਉਲੰਘਣਾ ਨੂੰ ਲੈਕੇ ਆਪ ਆਗੂ ਖਿਲਾਫ਼ ਮਾਮਲਾ ਦਰਜ

ਆਪ ਆਗੂ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਕਲਾਸ ਰੂਮ ਵਿੱਚ ਬੈਠ ਬੱਚਿਆਂ ਦੀ ਗੱਲ ਬਾਤ ਸੁਣੀ ਗਈ ਸੀ ਪਰ ਦੋ ਦਿਨ ਬਾਅਦ ਹਲਕੇ ਦੀ ਵਿਧਾਇਕ ਅਤੇ ਕੈਬਨਿਟ ਮੰਤਰੀ ਪੰਜਾਬ ਅਰੁਣਾ ਚੌਧਰੀ ਦੀ ਸ਼ਹਿ ਉੱਪਰ ਉਨ੍ਹਾਂ ਦੇ ਉੱਪਰ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।

ਕੋਰੋਨਾ ਹਦਾਇਤਾਂ ਦੀ ਉਲੰਘਣਾ ਨੂੰ ਲੈਕੇ ਆਪ ਆਗੂ ਖਿਲਾਫ਼ ਮਾਮਲਾ ਦਰਜ

author img

By

Published : Jun 14, 2021, 5:44 PM IST

ਗੁਰਦਾਸਪੁਰ: ਮਾਮਲਾ ਦਰਜ ਹੋਣ ਨੂੰ ਲੈਕੇ ਆਪ ਆਗੂਆਂ ਤੇ ਵਰਕਰਾਂ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ਼ ਰੋਸ ਦੀ ਲਹਿਰ ਪਾਈ ਜਾ ਰਹੀ ਹੈ।ਇਸ ਪੂਰੇ ਮਾਮਲੇ ਨੂੰ ਲੈਕੇ ਦੀਨਾਨਗਰ ਵਿੱਚ ਪ੍ਰੈੱਸ ਕਾਨਫਰੰਸ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਆਗੂ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਉੱਪਰ ਰਾਜਨੀਤਿਕ ਸ਼ਹਿ ਦੇ ਉੱਪਰ ਕੋਰੋਨਾ ਹਿਦਾਇਤਾਂ ਦਾ ਉਲੰਘਣ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਬੀਤੇ ਕੁਝ ਦਿਨ ਪਹਿਲਾਂ ਇੱਕ ਨਿੱਜੀ ਕਾਲਜ ਵਿੱਚ ਪੜ੍ਹ ਰਹੇ ਐਸ ਸੀ ਭਾਈਚਾਰੇ ਨਾਲ ਸਬੰਧਿਤ ਬੱਚਿਆਂ ਨੇ ਉਨ੍ਹਾਂ ਨੂੰ ਕਾਲਜ ਵਿੱਚ ਬੁਲਾਇਆ ਸੀ।

ਕੋਰੋਨਾ ਹਦਾਇਤਾਂ ਦੀ ਉਲੰਘਣਾ ਨੂੰ ਲੈਕੇ ਆਪ ਆਗੂ ਖਿਲਾਫ਼ ਮਾਮਲਾ ਦਰਜ

ਆਪ ਆਗੂ ਨੇ ਦੱਸਿਆ ਕਿ ਕਾਲਜ ਦੀ ਮੈਨੇਜਮੈਂਟ ਵੱਲੋਂ ਵਿਦਿਆਰਥੀਆਂ ਦੇ ਕੋਲੋਂ ਐਡਵਾਂਸ ਵਿੱਚ ਪੈਸੇ ਮੰਗੇ ਜਾ ਰਹੇ ਸਨ ਤੇ ਨਾਲ ਹੀ ਵਿਦਿਆਰਥੀਆਂ ਦੇ ਕੋਲੋਂ ਖਾਲੀ ਚੈੱਕ ਲਏ ਜਾ ਰਹੇ ਸਨ ਇਸ ਲਈ ਉਹ ਬੱਚਿਆਂ ਦੀ ਮੰਗ ਨੂੰ ਦੇਖਦੇ ਹੋਏ ਕਾਲਜ ਵਿੱਚ ਬੱਚਿਆਂ ਦੀ ਗੱਲ ਸੁਣਨ ਲਈ ਗਏ ਸਨ।

ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਕਲਾਸ ਰੂਮ ਵਿੱਚ ਬੈਠ ਬੱਚਿਆਂ ਦੀ ਗੱਲ ਬਾਤ ਸੁਣੀ ਗਈ ਸੀ ਪਰ ਦੋ ਦਿਨ ਬਾਅਦ ਹਲਕੇ ਦੀ ਵਿਧਾਇਕ ਅਤੇ ਕੈਬਨਿਟ ਮੰਤਰੀ ਪੰਜਾਬ ਅਰੁਣਾ ਚੌਧਰੀ ਦੀ ਸ਼ਹਿ ਉੱਪਰ ਉਨ੍ਹਾਂ ਦੇ ਉੱਪਰ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।

ਉਨ੍ਹਾਂ ਨੇ ਕਿਹਾ ਕਿ ਮੰਤਰੀ ਖੁਦ ਕੋਰੋਨਾ ਦੀਆਂ ਹਦਾਇਤਾਂ ਦਾ ਉਲੰਘਣ ਕਰ ਪਿੰਡਾਂ ਵਿਚ ਮੀਟਿੰਗਾਂ ਕਰ ਰਹੇ ਹੈ ਕੀ ਉੱਥੇ ਕੋਰੋਨਾ ਨਹੀਂ ਫੈਲਦਾ ਪਰ ਜਦੋਂ ਆਮ ਆਦਮੀ ਪਾਰਟੀ ਕਿਸੇ ਦੀ ਗੱਲ ਸੁਣਨ ਗਈ ਹੈ ਤਾਂ ਉਸਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ ਉਨ੍ਹਾਂ ਨੇ ਕਿਹਾ ਕਿ ਜੇਕਰ ਇਹ ਸਿਆਸੀ ਪਰਚਾ ਰੱਦ ਨਾਂ ਹੋਇਆ ਤਾਂ ਉਹ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ।

ਇਹ ਵੀ ਪੜ੍ਹੋ:ਸਕਾਲਰਸ਼ਿਪ ਘੁਟਾਲਾ: CM ਦੀ ਰਿਹਾਇਸ਼ ਦਾ ਘਿਰਾਓ ਕਰ ਰਹੇ 'ਆਪ' ਆਗੂ ਗ੍ਰਿਫ਼ਤਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.