ETV Bharat / state

ਕਿਸਾਨਾਂ ਵੱਲੋਂ ਕਣਕ ਦੇ ਨਾੜ ਨੂੰ ਸਾੜਣ ਦਾ ਸਿਲਸਲਾ ਹੋਇਆ ਸ਼ੁਰੂ

ਗੁਰਦਾਸਪੁਰ ਵਿੱਚ ਕਿਸਾਨਾਂ ਵੱਲੋਂ ਕਣਕ ਦੇ ਨਾੜ ਨੂੰ ਸਾੜਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਜਿਸ ਨੂੰ ਲੈ ਕੇ ਪ੍ਰਸ਼ਾਸਨ ਸਖ਼ਤੀ ਨਾਲ ਕੰਮ ਕਰ ਰਿਹਾ ਹੈ।

Farmers started burning wheat stubble
ਕਿਸਾਨਾਂ ਵੱਲੋਂ ਕਣਕ ਦੇ ਨਾੜ ਨੂੰ ਸਾੜਣ ਦਾ ਸਿਲਸਲਾ ਹੋਇਆ ਸ਼ੁਰੂ
author img

By

Published : May 14, 2020, 12:01 PM IST

ਗੁਰਦਾਸਪੁਰ: ਪੰਜਾਬ ਸੂਬੇ 'ਚ ਕਣਕ ਦੀ ਕਟਾਈ ਦਾ ਕੰਮ ਖ਼ਤਮ ਹੋ ਗਿਆ ਹੈ ਤੇ ਆਉਂਦੇ ਦਿਨਾਂ ਨੂੰ ਝੋਨੇ ਦੀ ਬੀਜਾਈ ਸ਼ੁਰੂ ਹੋ ਜਾਵੇਗੀ। ਇਸ ਦੌਰਾਨ ਕਿਸਾਨਾਂ ਵੱਲੋਂ ਕਣਕ ਦੇ ਨਾੜ ਨੂੰ ਸਾੜਣ ਦੀਆਂ ਵੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਅਜਿਹੀ ਹੀ ਇੱਕ ਖ਼ਬਰ ਗੁਰਦਾਸਪੁਰ ਦੇ ਪਿੰਡ ਅਬਲ ਖ਼ੈਰ ਦੀ ਹੈ ਜਿੱਥੇ ਕਿਸਾਨ ਨੇ ਖੇਤੀਬਾੜੀ ਵਿਭਾਗ ਤੇ ਪ੍ਰਸ਼ਾਸਨਿਕ ਹਿਦਾਇਤਾਂ ਦੀ ਪਾਲਣਾ ਨਾ ਕਰਦੇ ਹੋਏ ਕਣਕ ਦੇ ਨਾੜ ਨੂੰ ਸਾੜ ਰਹੇ ਹਨ।

ਕਿਸਾਨਾਂ ਵੱਲੋਂ ਕਣਕ ਦੇ ਨਾੜ ਨੂੰ ਸਾੜਣ ਦਾ ਸਿਲਸਲਾ ਹੋਇਆ ਸ਼ੁਰੂ

ਖੇਤੀਬਾੜੀ ਅਫਸਰ ਰਮਿੰਦਰ ਸਿੰਘ ਨੇ ਦੱਸਿਆ ਕਿ ਜੋ ਵੀ ਕਿਸਾਨ ਕਣਕ ਦੇ ਨਾੜ ਨੂੰ ਸਾੜਦਾ ਹੈ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦੇ ਡੀਸੀ ਨੇ ਕਣਕ ਦੇ ਨਾੜ ਨੂੰ ਸਾੜਣ ਵਾਲੇ ਖਿਲਾਫ਼ ਪਹਿਲਾਂ ਚਲਾਨ ਕੱਟਣ ਦੀ ਹਿਦਾਇਤ ਦਿੱਤੀ ਸੀ ਫਿਰ ਉਨ੍ਹਾਂ ਨੇ ਚਲਾਨ ਦੀ ਥਾਂ ਐਫਆਈਆਰ ਦਰਜ ਕਰਨ ਦੀ ਕਹਿ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚਲਾਨ 'ਚ ਕਿਸਾਨਾਂ ਨੂੰ ਜੁਰਮਾਨਾ ਲਗਾਇਆ ਜਾਂਦਾ ਹੈ ਤੇ ਐਫ.ਆਈ.ਆਰ 'ਚ ਕਿਸਾਨਾਂ ਦੇ ਨੇੜਲੇ ਠਾਣਿਆਂ 'ਚ ਰਿਪੋਰਟ ਦਰਜ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ:ਕੋਰੋਨਾ: ਐਫਡੀਏ ਨੇ ਇਲਾਜ ਦੇ ਨਵੇਂ ਵਿਕਲਪਾਂ ਸਬੰਧੀ ਦਿਸ਼ਾ ਨਿਰਦੇਸ਼ ਕੀਤੇ ਜਾਰੀ

ਉਨ੍ਹਾਂ ਕਿਹਾ ਕਿ ਜਿਸ ਕਿਸਾਨ ਵੱਲੋਂ ਨਾੜ ਸਾੜਣ ਦੇ ਮਾਮਲੇ ਜ਼ਿਆਦਾ ਹੁੰਦੇ ਹਨ ਉਸ ਦੀ ਸਾਰੀ ਸਰਕਾਰੀ ਸੁਵਿਧਾ ਬੰਦ ਕਰ ਦਿੱਤੀ ਜਾਂਦੀ ਹੈ। ਉਸ ਕਿਸਾਨ ਨੂੰ ਨਾ ਹੀ ਸਬਸਿਡੀ ਦਿੱਤੀ ਜਾਂਦੀ ਹੈ ਨਾ ਹੀ ਕੋਈ ਸਰਕਾਰੀ ਸਹੁਲਤ ਦਿੱਤੀ ਜਾਂਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.