ਗੁਰਦਾਸਪੁਰ: ਸੰਯੁਕਤ ਕਿਸਾਨ ਮੋਰਚਾ ਦੇ ਦਿੱਤੇ ਰੇਲ ਰੋਕੋ ਐਲਾਨ ਦੇ ਚਲਦੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ 12 ਵਜੇ ਤੋਂ 4 ਵਜੇ ਤੱਕ ਗੁਰਦਾਸਪੁਰ ਦੇ ਪਿੰਡ ਛੀਨਾ ਰੇਲਵਾਲਾ ਵਿਖੇ ਅੰਮ੍ਰਿਤਸਰ-ਪਠਾਨਕੋਟ ਰੇਲਵੇ ਟਰੈਕ 'ਤੇ ਵੱਡੇ ਇਕੱਠ 'ਚ ਪ੍ਰਦਰਸ਼ਨ ਕੀਤਾ।
ਕਿਸਾਨਾਂ ਕਿਹਾ ਕਿ ਉਨ੍ਹਾਂ ਨੇ ਪਿਛਲੇ ਕਈ ਮਹੀਨਾਂ ਤੋਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਵੱਡੀ ਗਿਣਤੀ ਚ ਪਿੰਡਾਂ ਤੋਂ ਵੀ ਕਿਸਾਨ ਦਿੱਲੀ ਅੰਦੋਲਨ 'ਚ ਵੀ ਸ਼ਾਮਲ ਹੋਣ ਲਈ ਜਾ ਰਹੇ ਹਨ। ਉਸ ਦੇ ਨਾਲ ਹੀ ਪਿੰਡ ਛੀਨਾ ਰੇਲਾਵਾਲਾ ਵਿਖੇ ਸਾਇਲੋ ਪਲਾਂਟ ਦਾ ਕੰਮ ਬੰਦ ਕਰਵਾ ਕੇ ਪੱਕਾ ਮੋਰਚਾ ਲਗਾਇਆ ਗਿਆ ਹੈ।
ਧਰਨੇ 'ਚ ਬੈਠੇ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਰ ਤਰ੍ਹਾਂ ਨਾਲ ਕੇਂਦਰ ਸਰਕਾਰ ਖਿਲਾਫ਼ ਉਦੋਂ ਤੱਕ ਲੜਾਈ ਲੜੀ ਜਾਵੇਗੀ, ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ। ਇਸ ਦੇ ਨਾਲ ਹੀ ਇਨ੍ਹਾਂ ਕਿਸਾਨਾਂ ਨੇ ਜੋ ਕੇਂਦਰ ਸਰਕਾਰ ਵੱਲੋਂ ਸ੍ਰੀ ਨਨਕਾਣਾ ਸਾਹਿਬ ਸਾਕਾ 'ਤੇ ਪਾਕਿਸਤਾਨ 'ਚ ਜਾਣ ਵਾਲੇ ਸਿੱਖ ਜਥੇ ਨੂੰ ਰੋਕ ਲਗਾਈ ਹੈ।
ਉਸ ਨੂੰ ਲੈਕੇ ਕਿਸਾਨਾਂ ਨੇ ਜੰਮਕੇ ਕੇਂਦਰ ਦੀ ਨਿੰਦਾ ਕੀਤੀ ਅਤੇ ਉਨ੍ਹਾਂ ਕਿਹਾ ਕਿ ਕੇਂਦਰ 'ਚ ਬੈਠੀ ਸਰਕਾਰ ਦੇਸ਼ ਦੀ ਹਰ ਘੱਟ ਗਿਣਤੀ ਦੇ ਲੋਕਾਂ ਪ੍ਰਤੀ ਮਾੜੀ ਸੋਚ ਹੈ ਅਤੇ ਗ਼ਲਤ ਨੀਤੀਆਂ ਹਨ। ਉਨ੍ਹਾਂ ਕਿਹਾ ਕਿ ਕਦੇ ਸਿੱਖਾਂ ਨੂੰ ਅਤਵਾਦੀ ਵਖਵਾਦੀ ਕਿਹਾ ਜਾ ਰਿਹਾ ਹੈ।
ਇਹ ਵੀ ਪੜੋ: J-K ਐਨਕਾਊਂਟਰ: ਸ਼ੋਪੀਆਂ ਵਿੱਚ ਲਸ਼ਕਰ ਦੇ 3 ਅੱਤਵਾਦੀ ਢੇਰ, 1 ਜਵਾਨ ਸ਼ਹੀਦ