ETV Bharat / state

ਐਕਸਾਈਜ਼ ਵਿਭਾਗ ਨੇ ਪੇਟੀ ’ਚੋਂ ਕੱਢੀ ਸ਼ਰਾਬ

author img

By

Published : Jul 31, 2021, 10:55 PM IST

ਪਿੰਡ ਬਰਿਆਰ ਵਿਖੇ ਇਕ ਗੁਪਤ ਸੂਚਨਾ ਮਿਲਣ ਤੇ ਵੱਡੀ ਕਾਰਵਾਈ ਕਰਦੇ ਹੋਏ ਪੰਜਾਬ ਪੁਲਿਸ ਦੇ ਨਾਲ ਜੋਇੰਟ ਰੈਡ ਕਰ ਇਕ ਘਰ ਚੋ ਤੇਲਾਸੀ ਲੈਂਦੇ ਹੋਏ ਕਰੀਬ 168 ਬੋਤਲਾਂ 14 ਪੇਟੀਆਂ ਚੰਡੀਗੜ੍ਹ ਦੀ ਨਜਾਇਜ ਸ਼ਰਾਬ ਬਰਾਮਦ ਕੀਤੀ ਹੈ।

ਐਕਸਾਈਜ਼ ਵਿਭਾਗ ਪੇਟੀ ’ਚੋਂ ਕੱਢੀ ਸ਼ਰਾਬ
ਐਕਸਾਈਜ਼ ਵਿਭਾਗ ਪੇਟੀ ’ਚੋਂ ਕੱਢੀ ਸ਼ਰਾਬ

ਗੁਰਦਾਸਪੁਰ: ਬਟਾਲਾ ’ਚ ਨਾਜਾਇਜ਼ ਸ਼ਰਾਬ ਦਾ ਕਾਲਾ ਕਾਰੋਬਾਰ ਰੋਕਣ ਲਈ ਐਕਸਾਈਜ਼ ਵਿਭਾਗ ਦੀ ਉੱਚ ਪੱਧਰੀ ਟੀਮ ਨੇ ਅੱਜ ਦੇਰ ਸ਼ਾਮ ਪਿੰਡ ਬਰਿਆਰ ਵਿਖੇ ਇਕ ਗੁਪਤ ਸੂਚਨਾ ਮਿਲਣ ਤੇ ਵੱਡੀ ਕਾਰਵਾਈ ਕਰਦੇ ਹੋਏ ਪੰਜਾਬ ਪੁਲਿਸ ਦੇ ਨਾਲ ਸਾਂਝੀ ਰੇਡ ਕਰ ਇਕ ਘਰ ਚੋ ਤਲਾਸ਼ੀ ਲੈਂਦੇ ਹੋਏ ਕਰੀਬ 168 ਬੋਤਲਾਂ (14 ਪੇਟੀਆਂ) ਚੰਡੀਗੜ੍ਹ ਦੀ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਇਹ ਸ਼ਰਾਬ ਘਰ ਚ ਬੋਰੀਆਂ ਵਿੱਚ ਲੁੱਕਾ ਕੇ ਰੱਖੀ ਹੋਈ ਸੀ ਆਬਕਾਰੀ ਵਿਭਾਗ ਵਲੋਂ ਨਜਾਇਜ਼ ਸ਼ਰਾਬ ਨੂੰ ਕਬਜੇ ਵਿੱਚ ਲੈਕੇ ਇਸ ਇਕ ਨੌਜਵਾਨ ਦੇ ਖਿਲਾਫ ਕੇਸ ਦਰਜ ਕਰ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜੋ: ਉਹ ਕਬੱਡੀ ਖਿਡਾਰੀ ਜਿਸ ਨੇ ਆਪਣੀ ਸੋਚ ਨੂੰ 'ਅਪਾਹਜ' ਨਹੀਂ ਹੋਣ ਦਿੱਤਾ

ਐਕਸਾਈਜ਼ ਵਿਭਾਗ ਅਤੇ ਪੁਲਿਸ ਵਲੋਂ ਕੀਤੀ ਰੇਡ ਦੌਰਾਨ ਗੱਲਬਾਤ ਕਰਦਿਆਂ ਈਟੀਓ ਰਾਜਿੰਦਰ ਤੰਵਰ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਬਰਿਆਰ ਵਿੱਚ ਇਕ ਵਿਅਕਤੀ ਆਪਣੇ ਘਰ ਵਿਚ ਨਾਜਾਇਜ਼ ਸ਼ਰਾਬ ਵੇਚਣ ਦਾ ਕੰਮ ਕਰਦਾ ਹੈ ਜਿਸ ਤਹਿਤ ਅੱਜ ਉਹਨਾਂ ਦੀ ਪੂਰੀ ਟੀਮ ਨੇ ਪਿੰਡ ਵਿੱਚ ਪਹੁੰਚ ਕੇ ਪਹਿਲਾਂ ਇਕ ਫਰਜ਼ੀ ਗ੍ਰਾਹਕ ਨੂੰ ਸ਼ਰਾਬ ਖਰੀਦਣ ਲਈ ਇਸ ਵਿਅਕਤੀ ਦੇ ਘਰ ਭੇਜਿਆ ਇਸ ਦੇ ਤੁਰੰਤ ਬਾਅਦ ਟੀਮ ਨੇ ਛਾਪਾਮਾਰੀ ਕੀਤੀ। ਜਿਸ ਦੌਰਾਨ ਇਸ ਵਿਅਕਤੀ ਦੇ ਘਰ ਦੇ ਵੱਖ-ਵੱਖ ਕਮਰਿਆਂ ਵਿਚੋਂ ਤੇਲਾਸ਼ੀ ਕਰਨ ਉਪਰੰਤ ਘਰ ’ਚ ਲੁਕਾ ਕੇ ਰੱਖੀਆਂ ਹੋਈਆਂ ਸ਼ਰਾਬ ਦੀਆਂ ਬੋਤਲਾਂ ਬੋਰੀਆਂ ’ਚੋਂ ਬਰਾਮਦ ਕੀਤੀਆਂ ਗਈਆਂ।

ਐਕਸਾਈਜ਼ ਵਿਭਾਗ ਪੇਟੀ ’ਚੋਂ ਕੱਢੀ ਸ਼ਰਾਬ

ਆਬਕਾਰੀ ਵਿਭਾਗ ਦੇ ਅਧਕਾਰੀਆਂ ਨੇ ਦੱਸਿਆ ਕਿ ਸ਼ਰਾਬ ਵੇਚਣ ਨਾਲ ਸਰਕਾਰ ਅਤੇ ਠੇਕੇਦਾਰਾਂ ਨੂੰ ਵੱਡਾ ਨੁਕਸਾਨ ਹੋ ਰਿਹਾ ਸੀ ਅਤੇ ਉਕਤ ਵਿਅਕਤੀ ਕਾਫੀ ਸਮੇ ਤੋਂ ਇਹ ਕਾਲਾ ਧੰਦਾ ਕਰ ਰਿਹਾ ਸੀ। ਉਥੇ ਹੀ ਸ਼ਰਾਬ ਦੇ ਠੇਕੇਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਵੀ ਸਾਹਮਣੇ ਆਇਆ ਹੈ ਕਿ ਉਕਤ ਵਿਅਕਤੀ ਕਿਸੇ ਰਾਜਨੀਤਿਕ ਸ਼ਹਿ ਦੇ ਚਲਦੇ ਆਪਣੇ ਘਰ ਵਿਚੋਂ ਨਾਜਾਇਜ਼ ਸ਼ਰਾਬ ਵੇਚਣ ਦਾ ਕੰਮ ਕਰ ਰਿਹਾ ਸੀ। ਉਥੇ ਹੀ ਅਧਕਾਰੀਆਂ ਨੇ ਦੱਸਿਆ ਕਿ ਦੋਸ਼ੀ ਦੇ ਖਿਲਾਫ ਆਬਕਾਰੀ ਐਕਟ ਅਧੀਨ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜੋ: ਪ੍ਰੋਫੈਸਰ ਕਲੋਨੀ ਦਾ ਵਿਕਾਸ ਵਸਨੀਕਾਂ ਲਈ ਬਣਿਆ 'ਵਿਨਾਸ' !

ETV Bharat Logo

Copyright © 2024 Ushodaya Enterprises Pvt. Ltd., All Rights Reserved.