ਗੁਰਦਾਸਪੁਰ : ਪ੍ਰਮਾਤਮਾ ਉਨ੍ਹਾਂ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਕਰੇ " ਇਹ ਕਹਿਣਾ ਹੈ ਬਟਾਲਾ ਦੇ ਬਜ਼ੁਰਗ ਦਲਜੀਤ ਸਿੰਘ ਦਾ , ਬਟਾਲਾ ਦੇ ਰਹਿਣ ਵਾਲੇ ਅਜੀਤ ਸਿੰਘ ਜਿਸਨੇ ਆਪਣੇ ਅਤੇ ਆਪਣੇ ਪਰਿਵਾਰ ਲਈ ਇਕ ਵੱਖਰਾ ਉਪਰਾਲਾ ਕੀਤਾ। ਉਨ੍ਹਾਂ ਆਪਣੀ ਘਰ ਦੀ ਛੱਤ ਤੇ ਆਰਗੈਨਿਕ ਖੇਤੀ ਫਾਰਮ ਬਣਾਇਆ ਹੋਇਆ | ਗਮਲਿਆਂ ਅਤੇ ਵੇਸਟ ਸਾਮਾਨ ਚ ਲਗਾਏ ਹਨ ਸਬਜ਼ੀਆਂ ਅਤੇ ਫਲਾਂ ਦੇ ਪੌਦੇ। ਬਜ਼ੁਰਗ ਦਲਜੀਤ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਖੇਤੀ ਹਰ ਘਰ ਚ ਹੋਣੀ ਜ਼ਰੂਰੀ ਹੈ।
ਬਟਾਲਾ ਦੇ ਅਜੀਤ ਨਗਰ ਦਾ ਰਹਿਣ ਵਾਲਾ ਦਲਜੀਤ ਸਿੰਘ ਜਿਸ ਵਲੋਂ ਆਪਣੀ ਘਰ ਦੀ ਛੱਤ ਤੇ ਪੂਰਾ ਫਾਰਮ ਬਣਾਇਆ ਗਿਆ ਹੈ। ਦਲਜੀਤ ਸਿੰਘ ਆਖਦੇ ਹਨ ਕਿ ਉਸ ਵਲੋਂ ਘਰ ਚ ਆਪਣੇ ਅਤੇ ਆਪਣੇ ਪਰਿਵਾਰ ਦੇ ਖਾਣ ਲਈ ਵੱਖ ਵੱਖ ਸਬਜ਼ੀਆਂ ਜਿਵੇ ਕਿ ਚਕੁੰਦਰ ,ਬੈਂਗਣ , ਪਿਆਜ਼ , ਨੀਂਬੂ , ਭਿੰਡੀਆਂ ਆਦਿ ਗਮਲਿਆਂ ਅਤੇ ਹੋਰ ਸਾਧਨਾਂ 'ਚ ਲਗਾਈਆਂ ਗਈਆਂ ਹਨ ਅਤੇ ਉਨਾਂ ਨੂੰ ਉਸ ਦਾ ਲਾਭ ਵੀ ਮਿਲ ਰਿਹਾ ਹੈ ।ਇਸ ਦੇ ਨਾਲ ਹੀ ਉਨਾਂ ਕਿਹਾ ਕਿ ਸਬਜ਼ੀਆਂ ਅਤੇ ਫਲ ਜ਼ਹਿਰੀਲੀਆਂ ਦਵਾਈਆਂ ਰਹਿਤ ਮਿਲ ਰਹੇ ਹਨ ਅਤੇ ਉਸ ਦੇ ਨਾਲ ਹੀ ਇਕ ਹਰਾ ਭਰਾ ਆਕਸੀਜਨ ਵਾਲਾ ਮਾਹੌਲ ਇਕ ਵੱਖ ਸਿਹਤ ਲਈ ਚੰਗਾ ਹੈ ।
ਦਲਜੀਤ ਸਿੰਘ ਆਖਦੇ ਹਨ ਕਿ ਉਸ ਵਲੋਂ ਕੀਤੇ ਉਪਰਾਲੇ ਚ ਉਸ ਨੂੰ ਸਮਾਂ ਜ਼ਰੂਰ ਦੇਣਾ ਪੈ ਰਿਹਾ ਹੈ ਅਤੇ ਕੁਝ ਮਿਹਨਤ ਵੀ ਹੈ ਅਤੇ ਉਹ ਜੋ ਵੀ ਕਰ ਰਿਹਾ ਹੈ ਉਹ ਆਪਣੇ ਅਤੇ ਆਪਣੀਆਂ ਦੇ ਲਈ ਕਰ ਰਿਹਾ ਹੈ ਅਤੇ ਉਸਨੂੰ ਇਕ ਸੰਤੁਸ਼ਟੀ ਵੀ ਮਿਲ ਰਹੀ ਹੈ ਅਤੇ ਉਸ ਦਾ ਮਾਨਣਾ ਹੈ ਕਿ " ਪ੍ਰਮਾਤਮਾ ਵੀ ਉਹਨਾਂ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਕਰਦੇ ਹਨ " ਅਤੇ ਉਹ ਅਪੀਲ ਕਰ ਰਿਹਾ ਹੈ ਕਿ ਹਰ ਘਰ ਚ ਜੇਕਰ ਐਸੀ ਛੋਟੀ ਖੇਤੀ ਹੋਵੇ ਤਾ ਹਰ ਘਰ ਨੂੰ ਚੰਗਾ ਖਾਣ ਲਈ ਮਿਲੇਗਾ।