ਬਟਾਲਾ: ਲਗਾਤਾਰ ਵੱਧ ਰਹੇ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੇ ਭਾਅ ਨੂੰ ਲੈ ਕੇ ਅੱਜ ਬਟਾਲਾ 'ਚ ਸੀਪੀਆਈ (ਐਮ) ਵੱਲੋਂ ਬਾਜ਼ਾਰਾਂ ਵਿੱਚ ਕੇਂਦਰ ਸਰਕਾਰ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖ਼ਿਲਾਫ਼ ਰੋਸ ਮਾਰਚ ਕੀਤਾ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਵੀ ਫੂਕਿਆ।
ਪ੍ਰਦਰਸ਼ਨ ਕਰ ਰਹੇ ਆਗੂਆਂ ਨੇ ਕਿਹਾ ਕਿ ਜੋ ਪਿਛਲੇ ਦਿਨਾਂ ਤੋਂ ਪੈਟਰੋਲ ਡੀਜ਼ਲ ਅਤੇ ਰਸੋਈ ਗੈਸ ਦੇ ਭਾਅ ਵੱਧ ਰਹੇ ਹਨ ਉਸ ਨਾਲ ਹਰ ਵਰਗ ਉੱਤੇ ਬੁਰਾ ਅਸਰ ਹੋ ਰਿਹਾ ਹੈ ਅਤੇ ਮਹਿੰਗਾਈ ਲਗਾਤਾਰ ਵਧੀ ਹੈ।
ਇਹ ਵੀ ਪੜ੍ਹੋ:ਨਵ-ਵਿਆਹੇ ਜੋੜੇ ਨੇ ਕਿਸਾਨੀ ਲਹਿਰ 'ਚ ਵਿਆਹ ਦਾ ਸ਼ਗਨ ਕੀਤਾ ਭੇਂਟ
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਹਿਜ਼ ਵੱਡੇ ਘਰਾਣਿਆਂ ਨੂੰ ਲਾਭ ਪਹੁੰਚਿਆ ਜਾ ਰਿਹਾ ਹੈ ਅਤੇ ਅੱਜ ਹਰ ਵਰਗ ਦੁਖੀ ਹੈ ਚਾਹੇ ਉਹ ਕਿਸਾਨ ਹੋਵੇ ਜਾਂ ਫਿਰ ਮਜਦੂਰ ਅਤੇ ਛੋਟਾ ਕਾਰੋਬਾਰੀ ਹਰ ਵਰਗ ਕੇਂਦਰ ਸਰਕਾਰ ਦੀਆ ਨੀਤੀਆਂ ਤੋਂ ਨਾਖੁਸ਼ ਹੈ।