ਗੁਰਦਾਸਪੁਰ: ਜ਼ਿਲ੍ਹੇ ਤੋਂ ਵੱਡੀ ਖ਼ਬਰ ਸਾਹਣਮੇ ਆਈ ਹੈ, ਜੇਲ੍ਹ 'ਚ ਬੰਦ ਗੈਂਗਸਟਾਰ ਜੱਗੂ ਭਗਵਾਨਪੁਰੀਆਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਪਾਈ ਗਈ ਹੈ। ਇਸੇ ਨਾਲ ਹੀ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਕੋਰੋਨਾ ਪੀੜਿਤਾਂ ਦੀ ਤਾਦਾਦ 'ਚ ਭਾਰੀ ਵਾਧਾ ਦਰਜ ਕਰਦਿਆਂ 42 ਨਵੇਂ ਕੇਸ ਕੋਰੋਨਾ ਪੌਜ਼ੀਟਿਵ ਪਾਏ ਜਾ ਚੁੱਕੇ ਹਨ। ਇਸ ਦੇ ਨਾਲ ਹੀ ਜਿਲ੍ਹੇ ਅੰਦਰ ਕੁੱਲ ਕੋਰੋਨਾ ਪੌਜ਼ੀਟਿਵ ਕੇਸਾਂ ਦੀ ਗਿਣਤੀ 80 ਹੋ ਚੁੱਕੀ ਹੈ, ਕਿਉਂ ਕਿ ਇਸ ਤੋਂ ਪਹਿਲਾਂ ਵੀ ਜ਼ਿਲ੍ਹੇ ਅੰਦਰ 34 ਮਰੀਜ਼ ਮੌਜੂਦ ਹਨ। ਜਿਨ੍ਹਾਂ ਨੂੰ ਜ਼ਿਲ੍ਹੇ ਦੇ ਵੱਖ ਵੱਖ ਹਸਪਤਾਲਾਂ ਵਿਖੇ ਰੱਖਿਆ ਗਿਆ ਹੈ। ਇਹ ਸਾਰੇ ਪੀੜਤ ਸ਼ਰੀਰਿਕ ਰੂਪ ਵਿੱਚ ਮਜ਼ਬੂਤ ਹਨ ਅਤੇ ਇਨ੍ਹਾਂ ਅੰਦਰ ਕੋਰੋਨਾ ਦਾ ਕੋਈ ਲੱਛਣ ਵੇਖਣ ਨੂੰ ਨਹੀਂ ਮਿਲ ਰਿਹਾ।
ਪੂਰੇ ਮਾਮਲੇ ਦੀ ਤਸਦੀਕ ਕਰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਮੰਗਲਵਾਰ ਨੂੰ 42 ਹੋਰ ਲੋਕ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ ਅਤੇ ਇਨ੍ਹਾਂ ਵਿੱਚ ਗੈਂਗਸਟਰ ਜੱਗੂ ਭਗਵਾਨ ਪੁਰੀਆ ਵੀ ਸ਼ਾਮਿਲ ਹੈ। ਉਨ੍ਹਾਂ ਦੱਸਿਆ ਕਿ ਵੈਸੇ ਤਾਂ ਜਗੂ ਕੋਲੋਂ ਪੁੱਛ ਗਿੱਛ ਕਰਨ ਵਾਲੇ ਪੁਲਿਸ ਅਧਿਕਾਰੀ ਆਪਸੀ ਦੂਰੀ ਬਣਾ ਕੇ ਰੱਖ ਰਹੇ ਸਨ। ਪਰ ਕੁੱਝ ਅਜਿਹੇ ਮੁਲਾਜ਼ਮ ਵੀ ਹਨ ਜੋ ਜੱਗੂ ਨੂੰ ਜ਼ਰੂਰੀ ਫਾਰਮੈਲਟੀਆਂ ਲਈ ਇੱਧਰ-ਓਦਰ ਲੈ ਜਾਣ ਦਾ ਕੰਮ ਕਰ ਰਹੇ ਸਨ।
ਇਸ ਲਈ ਉਨ੍ਹਾਂ ਨੂੰ ਵੀ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੌਜੂਦਾ ਸਮੇਂ ਦੌਰਾਨ ਜ਼ਿਲ੍ਹੇ ਵਿਖੇ ਕੋਰੋਨਾ ਪੌਜ਼ੀਟਿਵ ਕੇਸਾਂ ਦੀ ਕੁੱਲ ਗਿਣਤੀ 76 ਹੋ ਚੁੱਕੀ ਹੈ। ਜਿਨ੍ਹਾਂ ਵਿੱਚੋਂ 66 ਪੀੜਿਤ ਲੋਕ ਹਜ਼ੂਰ ਸਾਹਿਬ ਤੋਂ ਪਰਤਣ ਵਾਲੇ ਸ਼ਰਧਾਲੂ ਹਨ ਅਤੇ ਬਾਕੀ ਦੇ 3 ਮਰੀਜ਼ਾਂ ਵਿੱਚ ਜੱਗੂ ਵੀ ਸ਼ਾਮਿਲ ਹੈ।