ਗੁਰਦਾਸਪੁਰ: ਹਰ ਪਾਰਟੀ ਲੋਕ ਸਭਾ ਚੋਣਾਂ 2019 ਲਈ ਪੂਰੀ ਤਰ੍ਹਾਂ ਸਰਗਰਮ ਹੈ। ਪਾਰਟੀਆਂ ਜਿੱਥੇ ਇੱਕ ਪਾਸੇ ਰੈਲੀਆਂ ਅਤੇ ਮੀਟਿੰਗਾ ਰਾਹੀਂ ਲੋਕਾਂ ਤੱਕ ਪਹੁੰਚ ਕਰ ਰਹੀਆਂ ਹਨ, ਉੱਥੇ ਹੀ ਚੋਣ ਪ੍ਰਚਾਰ ਲਈ ਵੀ ਦਫ਼ਤਰਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਇਸੇ ਲੜੀ ਗੁਰਦਾਸਪੁਰ ਪਹੁੰਚੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਉਮੀਦਵਾਰ ਸੁਨੀਲ ਜਾਖੜ ਨੇ ਵੀ ਚੋਣ ਦਫ਼ਤਰ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਅਕਾਲੀ ਦਲ ਅਤੇ ਬੀਜੇਪੀ 'ਤੇ ਤਿੱਖੇ ਹਮਲੇ ਕੀਤੇ।
ਜਾਖੜ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਵਰਕਰਾਂ 'ਚ ਪੂਰਾ ਜੋਸ਼ ਹੈ ਲੋਕ ਅਪਣੇ ਸੂਬੇ ਲਈ ਅਤੇ ਦੇਸ਼ ਲਈ ਕਾਂਗਰਸ ਦੇ ਹੱਕ 'ਚ ਵੋਟ ਪਾਉਣਗੇ। ਇਸ ਮੌਕੇ ਉਨ੍ਹਾਂ ਬੀਜੇਪੀ ਨੂੰ ਲੰਮੇਂ ਹੱਥੀ ਲਿਆ ਤੇ ਕਿਹਾ ਕਿ ਬੀਜੇਪੀ ਅਤੇ ਆਰਐੱਸਐੱਸ ਨੇ ਵਰਕਾਰਾਂ ਨਾਲ ਜੋ ਧੋਖਾ ਕਿੱਤਾ ਹੈ ਉਸਦਾ ਖ਼ਾਮਿਆਜ਼ਾ ਸੰਨੀ ਦਿਓਲ ਅਤੇ ਬੀਜੇਪੀ ਨੂੰ ਭੁਗਤਨਾ ਪਵੇਗਾ।
ਕਾਂਗਰਸ ਦੇ ਵੱਡੇ ਆਗੂਆਂ 'ਚ ਛਿੜੀ ਟਵਿਟਰ ਜੰਗ 'ਤੇ ਪੁੱਛੇ ਗਏ ਸਵਾਲ ਨੂੰ ਅਣਗੌਲਿਆਂ ਕਰਦੇ ਹੋਏ ਉਨ੍ਹਾਂ ਕਿਹਾ ਕਿ ਲੋਕ ਸਮਝਦਾਰ ਹਨ ਅਤੇ ਲੋਕਾਂ ਨੂੰ ਪਤਾ ਹੈ ਕਿ ਕਿਸ ਨੇ ਵਿਕਾਸ ਕਰਵਾਇਆ ਹੈ।