ETV Bharat / state

ਸਾਡੇ ਵਿਰੋਧ ਤੋਂ ਬਾਅਦ ਕੈਪਟਨ ਦੀ ਖੁੱਲ੍ਹੀ ਕੁੰਭਕਰਣੀ ਨੀਂਦ: ਪ੍ਰਤਾਪ ਬਾਜਵਾ - ਪੰਜਾਬ ਸਰਕਾਰ

ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ 'ਤੇ ਨਿਸ਼ਾਨਾ ਵਿਨ੍ਹਦਿਆਂ ਕਈ ਇਲਜ਼ਾਮ ਲਗਾਏ। ਬਾਜਵਾ ਨੇ ਜ਼ਹਿਰੀਲੀ ਸ਼ਰਾਬ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਇਸ ਨੂੰ ਤਾਂ ਮੁੱਖ ਮੰਤਰੀ ਨੇ ਆਪ ਵੀ ਕਬੂਲ ਲਿਆ ਹੈ।

ਫ਼ੋਟੋੋ
ਫ਼ੋਟੋੋ
author img

By

Published : Aug 7, 2020, 5:05 PM IST

ਗੁਰਦਾਸਪੁਰ: ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਪਿਣ ਨਾਲ ਮਰਨ ਵਾਲਿਆਂ ਦੀ ਗਿਣਤੀ ਵਿੱਚ ਹੋ ਰਿਹਾ ਵਾਧਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਸੂਬੇ ਭਰ ਵਿੱਚ ਹੁਣ 120 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ, ਜਿਸ ਵਿੱਚ ਹੋਰ ਵਾਧਾ ਵੀ ਹੋ ਸਕਦਾ ਹੈ। ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨ ਪਹੁੰਚੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਤਰਾਸਦੀ ਦੇ ਜ਼ਿਮੇਵਾਰਾਂ ਦੇ ਕਈ ਰਾਜ ਖੋਲ੍ਹੇ। ਬਾਜਵਾ ਨੇ ਸਿੱਧੇ ਤੌਰ 'ਤੇ ਆਪਣੀ ਹੀ ਪਾਰਟੀ 'ਤੇ ਸਵਾਲ ਚੁੱਕਦੇ ਹੋਏ ਇਸ ਤਰਾਸਦੀ ਲਈ ਸੂਬਾ ਸਰਕਾਰ ਨੂੰ ਜ਼ਿਮੇਵਾਰ ਠਹਿਰਾਇਆ।

ਵੀਡੀਓ-1

ਸੁਨੀਲ ਜਾਖੜ 'ਤੇ ਬਾਜਵਾ ਦਾ ਤੰਜ

ਇਸ ਮੌਕੇ ਬਾਜਵਾ ਨੇ ਕਾਂਗਰਸ ਸੂਬਾ ਪ੍ਰਧਾਨ ਸੁਨੀਲ ਜਾਖੜ 'ਤੇ ਤਿੱਖੇ ਵਾਰ ਕਰਦੇ ਹੋਏ ਉਨ੍ਹਾਂ ਦੀ ਤੁਲਨਾ ਮਹਾਭਾਰਤ ਦੇ ਸ਼ਕੁਨੀ ਮਾਮੇ ਨਾਲ ਕਰ ਦਿੱਤੀ ਤੇ ਕਿਹਾ ਜਾਖੜ ਪਾਰਟੀ ਵਿੱਚ ਇੱਕ-ਦੂਜੇ ਨੂੰ ਲੜਾਉਣ ਦਾ ਕੰਮ ਕਰ ਰਹੇ ਹਨ।

ਵੀਡੀਓ-2

ਨਜਾਇਜ਼ ਡਿਸਟਲਰੀਆਂ ਨੇ ਲਾਇਆ ਪੰਜਾਬ ਦੇ ਮਾਲੀਏ ਨੂੰ ਕਰੋੜਾਂ ਦਾ ਟੋਕਾ

ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜ਼ਹਿਰੀਲੀ ਸ਼ਰਾਬ ਮਾਮਲੇ ਨੂੰ ਮੁੱਖ ਮੰਤਰੀ ਨੇ ਆਪ ਕਬੂਲ ਕੀਤਾ ਹੈ ਕਿ ਇਹ ਕਤਲ ਹੈ ਤੇ ਜ਼ਿੰਮੇਦਾਰੀ ਵੀ ਮੁੱਖ ਮੰਤਰੀ ਦੀ ਹੀ ਬਣਦੀ ਹੈ। ਉਨ੍ਹਾਂ ਕਿਹਾ ਕਿ ਜਦ 3 ਦਿਨ ਪਹਿਲਾਂ ਮੈਂ ਤੇ ਸ਼ਮਸ਼ੇਰ ਸਿੰਘ ਦੂਲੋ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਮਿਲੇ ਤਾਂ ਅਸੀਂ ਉਨ੍ਹਾਂ ਨੂੰ ਦੱਸਿਆ ਕਿ ਨਜਾਇਜ਼ ਡਿਸਟਲਰੀਆਂ ਵਿੱਚ ਨਜਾਇਜ਼ ਸ਼ਰਾਬ ਬਣਾ ਕੇ ਵੇਚੀ ਜਾ ਰਹੀ ਹੈ ਅਤੇ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਪਿਛਲੇ 3 ਸਾਲਾਂ ਤੋਂ ਲਗਾਤਾਰ ਕਰੋੜਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ।

ਵੀਡੀਓ-3

ਇਸ ਦੇ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ, ਜੇਕਰ 5 ਮਹਿਨਿਆਂ ਬਾਅਦ ਕੈਪਟਨ ਸਾਬ੍ਹ ਕੁੰਭਕਰਣੀ ਨਿੰਦ ਤੋੜ ਆਪਣੇ ਮਹਿਲ ਤੋਂ ਬਾਹਰ ਨਿਕਲੇ ਹਨ ਤਾਂ ਅਜਿਹਾ ਮੇਰੇ ਤੇ ਸ਼ਮਸੇਰ ਸਿੰਘ ਦੂਲੋ ਦੇ ਆਵਾਜ਼ ਚੁੱਕਣ ਨਾਲ ਹੀ ਸੰਭਵ ਹੋਇਆ ਹੈ। ਬਾਜਵਾ ਨੇ ਇਸ ਮਾਮਲੇ 'ਤੇ ਮੁੱਖ ਮੰਤਰੀ ਤੋਂ CBI ਜਾਂਚ ਦੀ ਮੰਗ ਕੀਤੀ ਹੈ।

ਸੋਨੀਆ ਗਾਂਧੀ ਮੰਗੇ ਤਾਂ ਅਸਤੀਫਾ ਦੇਣ ਲਈ ਤਿਆਰ

ਕੈਬਿਨੇਟ ਵੱਲੋਂ ਬਰਖ਼ਾਸਤ ਕਰਨ ਦੀ ਮੰਗ 'ਤੇ ਬਾਜਵਾ ਬੋਲੇ ਕਿ ਜੇਕਰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਕਹਿਣਗੇ ਤਾਂ ਉਹ ਅਸਤੀਫੇ ਵੀ ਦੇ ਦੇਣਗੇ। ਬਾਜਵਾ ਨੇ ਕਿਹਾ ਕਿ ਅੱਤਵਾਦ ਦੇ ਦੌਰ ਵਿੱਚ ਬਾਜਵਾ ਅਤੇ ਦੂਲੋ ਉੱਤੇ ਵੀ ਅੱਤਵਾਦੀ ਹਮਲੇ ਹੋ ਚੁੱਕੇ ਹਨ ਤੇ ਪਰਿਵਾਰਕ ਮੈਂਬਰ ਵੀ ਹਮਲਿਆਂ ਵਿੱਚ ਜਾਨ ਗਵਾ ਚੁੱਕੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.