ਗੁਰਦਾਸਪੁਰ: ਜ਼ਿਲ੍ਹੇ ਦੇ ਨਗਰ ਕੌਂਸਲ ਧਾਰੀਵਾਲ ਵਿਖੇ ਵਾਰਡ ਨੰ. 2 'ਚ ਜ਼ਿਮਨੀ ਚੋਣ ਹੋਈ। ਚੋਣਾਂ ਤੋਂ ਬਾਅਦ ਵੋਟਾਂ ਦੀ ਗਿਣਤੀ ਵੇਲੇ ਮਹੌਲ ਤਨਾਅ ਪੂਰਣ ਹੋ ਗਿਆ। ਇਸ ਦੌਰਾਨ ਅਕਾਲੀ-ਭਾਜਪਾ ਦੇ ਵਰਕਰ ਪੁਲਿਸ ਨਾਲ ਹੱਥੋਂਪਾਈ ਹੋ ਗਏ, ਜਿਸ ਤੋਂ ਬਾਅਦ ਪੁਲਿਸ ਵੱਲੋਂ ਅਕਾਲੀ-ਭਾਜਪਾ ਵਰਕਰਾਂ 'ਤੇ ਜਮਕੇ ਲਾਠੀਚਾਰਜ ਕੀਤਾ ਗਿਆ।
ਇਹ ਮਾਮਲਾ ਉਸ ਸਮੇ ਭੱਖਿਆ ਜਦ ਪ੍ਰਸ਼ਾਸਨ ਵੱਲੋਂ 80 ਵੋਟਾਂ ਤੋਂ ਕਾਂਗਰਸੀ ਉਮੀਦਵਾਰ ਪ੍ਰਵੀਣ ਮਲਹੋਤਰਾ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ। ਅਕਾਲੀ-ਭਾਜਪਾ ਵਰਕਰਾਂ ਨੇ ਇਸ ਫੈਸਲੇ 'ਤੇ ਸਵਾਲ ਖੜੇ ਕੀਤੇ ਤੇ ਇਸ ਫ਼ੈਸਲੇ ਤੇ ਇਤਰਾਜ ਜਤਾਇਆ। ਅਕਾਲੀ-ਭਾਜਪਾ ਵਰਕਰਾਂ ਨੇ ਸਥਾਨਕ ਲੀਡਰਾਂ ਦੀ ਮੌਜੂਦਗੀ 'ਚ ਗੁਰਦਾਸਪੁਰ ਡੀ.ਸੀ ਦਫ਼ਤਰ ਅੱਗੇ ਸਰਕਾਰ ਖ਼ਿਲਾਫ਼ ਰੋਸ ਜਾਹਿਰ ਕਰਦਿਆਂ ਧਾਰੀਵਾਲ ਨੂੰ ਬੰਦ ਕਰਨ ਦਾ ਐਲਾਨ ਕੀਤਾ।
ਤੁਹਾਨੂੰ ਦੱਸ ਦਈਏ ਇਸ ਵਾਰਡ ਤੋਂ ਅਕਾਲੀ ਭਾਜਪਾ ਦੇ ਉਮੀਦਵਾਰ ਗੌਰੀ ਬਲਗਨ ਮੈਦਾਨ ਵਿੱਚ ਸਨ। ਇਸ ਸੀਟ ਤੋਂ ਇੱਕ ਆਜਾਦ ਉਮੀਦਵਾਰ ਵੀ ਚੋਣ ਲੜ ਰਿਹਾ ਸੀ।