ਗੁਰਦਾਸਪੁਰ: ਤਕਨੀਕੀ ਯੁੱਗ ਵਿੱਚ ਠੱਗੀਆਂ ਦੇ ਤਰੀਕੇ ਵੀ ਬਦਲ ਗਏ ਹਨ। ਰੋਜ਼ਾਨਾਂ ਹੀ ਸਾਈਬਰ ਕ੍ਰਾਈਮ ਦੇ ਮਾਮਲੇ ਸਾਹਮਣੇ ਆ ਰਹੇ ਹਨ। ਸਾਈਬਰ ਠੱਗਾਂ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਝਾਂਸੇ ਵਿੱਚ ਲੈ ਕੇ ਲੱਖਾਂ ਰੁਪਏ ਠੱਗਣ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ ਕਈ ਵੈਬਸਾਈਟਾਂ ਬਣ ਚੁੱਕੀਆਂ ਹਨ ਜੋ ਵੱਖਰੇ ਤਰੀਕਿਆਂ ਨਾਲ ਲੋਕਾਂ ਨੂੰ ਭਰਮਾ ਕੇ ਆਪਣੇ ਜਾਲ ਵਿੱਚ ਫਸਾ ਲੈਂਦੀਆਂ ਹਨ ਅਤੇ ਬਾਅਦ ਵਿੱਚ ਠੱਗਣ ਲੱਗ ਪੈਂਦੀਆਂ ਹਨ। ਅਜਿਹਾ ਹੀ ਇਕ ਮਾਮਲਾ ਗੁਰਦਾਸਪੁਰ ਵਿੱਚ ਸਾਹਮਣੇ ਆਇਆ ਹੈ।
ਐਪ ਡਾਊਨਲੋਡ ਕਰਨਾ ਪਿਆ ਮਹਿੰਗਾ: ਅਖਿਲ ਮਹਾਜਨ ਨਾਮ ਦੇ ਇਕ ਨੌਜਵਾਨ ਨੂੰ ਸੋਸ਼ਲ ਮੀਡੀਆ ਦੇ ਇਕ ਐਪ ਤੋ ਇੱਕੀ ਸੌ ਰੁਪਏ ਪੱਚਤਰ ਰੁਪਏ ਲੋਨ ਲੈਣਾ ਮਹਿੰਗਾ ਪਿਆ। ਨੌਜਵਾਨ ਅਨੁਸਾਰ ਸਾਈਬਰ ਠਗਾਂ ਨੇ ਉਸਦੇ ਫ਼ੋਨ ਦਾ ਸਾਰਾ ਡਾਟਾ ਹੈਕ ਕਰ ਲਿਆ ਹੈ ਅਤੇ ਹੁਣ ਸਾਈਬਰ ਠੱਗਾਂ ਵੱਲੋਂ ਉਸ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ।ਅਸ਼ਲੀਲ ਫੋਟੋਆਂ ਰਿਸ਼ਤੇਦਾਰਾਂ ਨੂੰ ਭੇਜਣ ਦਾ ਡਰ ਵਿਖਾ ਕੇ ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਦੁਖੀ ਹੋ ਕੇ ਨੌਜਵਾਨ ਨੇ ਐਸਐਸਪੀ ਗੁਰਦਾਸਪੁਰ ਨੂੰ ਸ਼ਿਕਾਇਤ ਕਰ ਦਿੱਤੀ ਹੈ।Body:ਜਾਣਕਾਰੀ ਦਿੰਦਿਆਂ ਅਖਿਲ ਮਹਾਜਨ ਨੇ ਦੱਸਿਆ ਕਿ ਉਸਦੇ ਬੱਚਿਆਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਇਕ ਐਪ ਡਾਊਨਲੋਡ ਕਰ ਲਈ ਜਿਸ ਨਾਲ ਉਸ ਦੇ ਖਾਤੇ ਵਿੱਚ 2175 ਰੁਪਏ ਆ ਗਏ। ਬਾਅਦ ਵਿਚ ਪਤਾ ਲੱਗਾ ਕਿ ਇਹ ਪੈਸੇ ਇੱਕ ਕਰਜ਼ਾ ਸੀ ਜਿਸ ਦੇ ਬਦਲੇ ਵਿੱਚ ਉਸ ਨੇ ਪੈਂਤੀ ਸੌ ਰੁਪਏ ਦੇਣੇ ਸੀ।
ਅਸ਼ਲੀਲ ਫੋਟੋਆਂ ਭੇਜ ਕੇ ਕੀਤਾ ਜਾ ਰਿਹਾ ਬਲੈਕਮੇਲ: ਨੌਜਵਾਨ ਨੇ ਕੰਪਨੀ ਨੂੰ ਭੇਜੇ ਗਏ ਪੈਸਿਆਂ ਦੀ ਸਕਰੀਨ ਸ਼ੌਟ ਦਿਖਾਉਂਦਿਆਂ ਦੱਸਿਆ ਕਿ ਪੈਂਤੀ ਸੌ ਰੁਪਏ ਭੇਜਣ ਤੋਂ ਬਾਅਦ ਵੀ ਉਸਨੂੰ ਕੰਪਨੀ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਸਨੂੰ ਕਿਹਾ ਜਾ ਰਿਹਾ ਹੈ ਕਿ ਉਸਦਾ ਲੋਨ ਖਤਮ ਨਹੀਂ ਹੋਇਆ ਹੈ। ਉਸ ਤੋਂ ਬਾਅਦ ਚੌਦਾਂ ਸੌ ਰੁਪਏ ਅਤੇ ਫਿਰ ਬਾਰਾਂ ਸੌ ਪਚੱਤਰ ਰੁਪਏ ਉਸਨੇ ਕੰਪਨੀ ਨੂੰ ਭੇਜੇ ਹਨ ਪਰ ਬਾਵਜੂਦ ਇਸਦੇ ਉਸਨੂੰ ਫੋਨ ਕਾਲ ਅਤੇ ਮੈਸੇਜ ਕਰਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਸਦੇ ਫੋਨ ਦਾ ਸਾਰਾ ਡਾਟਾ ਹੈਕ ਕਰਕੇ ਉਸਦੇ ਰਿਸ਼ਤੇਦਾਰਾਂ ਦੇ ਨੰਬਰਾਂ ਉੱਤੇ ਵੀ ਕੰਪਨੀ ਦੇ ਫੋਨ ਆਉਣੇ ਸ਼ੁਰੂ ਹੋ ਗਏ ਅਤੇ ਉਸ ਨੂੰ ਉਸ ਦੀਆਂ ਕੁਝ ਅਸ਼ਲੀਲ ਫੋਟੋ ਐਡਿਟ ਕਰਕੇ ਵੀ ਭੇਜੀਆਂ ਗਈਆਂ ਹਨ। ਇਹ ਕਹਿ ਕੇ ਬਲੈਕਮੇਲ ਕੀਤਾ ਜਾਣ ਲੱਗਾ ਕਿ ਇਹ ਸਾਰੀਆਂ ਉਸਦੇ ਰਿਸ਼ਤੇਦਾਰਾਂ ਨੂੰ ਭੇਜ ਦਿੱਤੀਆਂ ਜਾਣਗੀਆਂ। ਉਸਨੇ ਦੱਸਿਆ ਕਿ ਪਰੇਸ਼ਾਨ ਹੋ ਕੇ ਉਸ ਨੇ ਗੁਰਦਾਸਪੁਰ ਦੇ ਐੱਸਐੱਸਪੀ ਨੂੰ ਇਸਦੀ ਸ਼ਿਕਾਇਤ ਕੀਤੀ ਹੈ। ਪੀੜਤ ਨੇ ਇਨਸਾਫ਼ ਦੀ ਮੰਗ ਕੀਤੀ ਹੈ।