ਗੁਰਦਾਸਪੁਰ: ਬੀਤੇ ਦਿਨੀ 11 ਅਕਤੂਬਰ ਨੂੰ ਜੰਮੂ-ਕਸ਼ਮੀਰ (Jammu and Kashmir) ਦੇ ਸੁਰਨਕੋਟ ਖੇਤਰ ਵਿੱਚ ਅੱਤਵਾਦੀਆਂ ਨਾਲ ਲੋਹਾ ਲੈਂਦੇ ਹੋਏ ਸ਼ਹਾਦਤ ਦਾ ਜਾਮ ਪੀਣ ਵਾਲੇ ਗੁਰਦਾਸਪੁਰ (Gurdaspur) ਦੇ ਪਿੰਡ ਚੱਠਾ ਦੇ ਰਹਿਣ ਵਾਲੇ ਸ਼ਹੀਦ ਨਾਇਕ ਮਨਦੀਪ ਸਿੰਘ (Naik Mandeep Singh) ਦਾ ਜਨਮ 16 ਅਕਤੂਬਰ ਨੂੰ ਹੋਇਆ ਸੀ। ਸ਼ਹੀਦ ਨਾਇਕ ਮਨਦੀਪ ਸਿੰਘ (Naik Mandeep Singh) ਦੇ ਪਰਿਵਾਰ ਨੇ ਉਸਦਾ ਜਨਮਦਿਨ ਮਨਾਇਆ।
ਇਹ ਵੀ ਪੜੋ: BSF ਦਾ ਦਾਇਰਾ ਵਧਾਉਣ ਦੇ ਮੁੱਦੇ 'ਤੇ ਸਿਆਸੀ ਪਾਰਟੀਆਂ ਹੋਈਆਂ ਇੱਕ
ਉਥੇ ਹੀ ਸ਼ਹੀਦ ਦੇ 4 ਸਾਲ ਦਾ ਪੁੱਤਰ ਮਨਤਾਜ ਨੇ ਸ਼ਹੀਦ ਪਿਤਾ ਦੀ ਤਸਵੀਰ ਦੇ ਸਾਹਮਣੇ ਜਯੋਤੀ ਪ੍ਰੱਜਵਲਿਤ ਕਰ ਕੇਕ ਕੱਟਿਆ ਅਤੇ ਇਸ ਦੇ ਨਾਲ ਹੀ ਸ਼ਹੀਦ ਦੇ ਇਲਾਕੇ ਦੀ ਸਪੋਰਟਸ ਕਲੱਬ ਦੇ ਨੌਜਵਾਨਾਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਵੀ ਸ਼ਹੀਦ ਦੀ ਸ਼ਹਾਦਤ ਨੂੰ ਸਮਰਪਿਤ ਪਿੰਡ ਚੱਠਾ ਦੀਆ ਸੜਕਾਂ ‘ਤੇ ਵੱਡੇ ਇਕੱਠ ਨਾਲ ਕੈਂਡਲ ਮਾਰਚ ਕੱਢਿਆ ਗਿਆ।
ਸ਼ਹੀਦ ਦੇ ਫੌਜੀ ਭਰਾ ਜਗਰੂਪ ਨੇ ਦੱਸਿਆ ਕਿ ਮਨਦੀਪ ਇੱਕ ਫ਼ੁਟਬਾਲ ਖਿਡਾਰੀ ਸੀ ਅਤੇ ਅੱਜ ਸਪੋਰਟਸ ਕਲੱਬ ਦੇ ਨੌਜਵਾਨਾਂ ਅਤੇ ਬੱਚਿਆ ਵੱਲੋਂ ਇਕੱਠੇ ਹੋ ਸ਼ਹੀਦ ਮਨਦੀਪ (Naik Mandeep Singh) ਨੂੰ ਸਮਰਪਿਤ ਕੈਂਡਲ ਮਾਰਚ ਕੀਤਾ ਗਿਆ ਅਤੇ ਪੂਰੇ ਪਰਿਵਾਰ ਨਾਲ ਮਿਲ ਕੇ ਸ਼ਹੀਦ ਦਾ ਜਨਮਦਿਨ ਮਨਾਇਆ ਗਿਆ ਹੈ।
ਦੱਸ ਦਈਏ ਕਿ ਜੰਮੂ-ਕਸ਼ਮੀਰ (Jammu and Kashmir) ਦੇ ਪੁੰਛ ਸੈਕਟਰ (Poonch sector) ਵਿੱਚ ਸੋਮਵਾਰ ਨੂੰ ਅੱਤਵਾਦ ਵਿਰੋਧੀ ਮੁਹਿੰਮ ਦੌਰਾਨ ਪੰਜ ਜਵਾਨ ਸ਼ਹੀਦ ਹੋ ਗਏ ਸਨ। ਜਿਨ੍ਹਾਂ ਚੋਂ ਤਿੰਨ ਜਵਾਨ ਪੰਜਾਬ ਦੇ ਰਹਿਣ ਵਾਲੇ ਹਨ। ਦੱਸ ਦਈਏ ਕਿ ਗੁਰਦਾਸਪੁਰ (Gurdaspur) ਦੇ ਪਿੰਡ ਚੱਠਾ ਦੇ ਰਹਿਣ ਵਾਲੇ ਜਵਾਨ ਮਨਦੀਪ ਸਿੰਘ (Naik Mandeep Singh) ਵੀ ਇਸ ਮੁਕਾਬਲੇ ਦੌਰਾਨ ਸ਼ਹੀਦ ਹੋ ਗਏ ਸਨ।
ਇਹ ਵੀ ਪੜੋ: ਸੋਨੀਆ ਗਾਂਧੀ ਨੂੰ ਚਿੱਠੀ ਲਿਖ ਨਵਜੋਤ ਸਿੱਧੂ ਨੇ ਫਿਰ ਚੁੱਕੇ ਸਵਾਲ, ਕਿਹਾ...