ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਣਬੀਰ ਸਿੰਘ ਮੂਧਲ ਨੇ ਦੱਸਿਆ ਕਿ ਪਿੰਡ ਥੇਹ ਕਲਾਂ ਬਲਾਕ ਧਾਰੀਵਾਲ 'ਚ ਖਾਲੀ ਪਈ ਜ਼ਮੀਨ ਨੂੰ ਪਾਣੀ ਲਾਉਣ ਲਈ ਕਾਫ਼ੀ ਪਰੇਸ਼ਾਨੀ ਹੋ ਰਹੀ ਸੀ ਤੇ ਕਿਸਾਨ ਮੋਟਰ ਪੰਪ ਲਗਾ ਕੇ ਪਾਣੀ ਲਗਾਉਣ ਤੋਂ ਅਸਮਰੱਥ ਸਨ। ਨੇੜੇ ਦੀ ਡਰੇਨ ਦਾ ਪਾਣੀ ਵਿਅਰਥ ਜਾ ਰਿਹਾ ਸੀ ਜਿਸ ਨਾਲ ਪਾਣੀ ਦੀ ਸੁਚੱਜੀ ਵਰਤੋਂ ਨਹੀ ਹੋ ਰਹੀ ਸੀ।
ਵਧੀਕ ਡਿਪਟੀ ਕਮਿਸ਼ਨਰ ਮੂਧਲ ਨੇ ਦੱਸਿਆ ਕਿ 9 ਜੂਨ 2018 ਨੂੰ ਪਿੰਡ ਥੇਹ ਕਲਾਂ ਵਿਚ ਰਜਬਾਹਾ (ਖੇਤੀਬਾੜੀ ਖਾਲੇ) ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ ਤੇ 4 ਲੱਖ 22 ਹਜ਼ਾਰ ਰੁਪਏ ਦੀ ਲਾਗਤ ਨਾਲ 19 ਜੁਲਾਈ 2018 ਨੂੰ ਰਾਜਬਾਹਾ ਦੀ ਉਸਾਰੀ ਦਾ ਕੰਮ ਮੁਕੰਮਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਰਜਬਾਹਾ ਦੀ ਉਸਾਰੀ ਨਾਲ ਕਿਸਾਨਾਂ ਨੂੰ ਖਾਸਕਰਕੇ ਨੇੜਲੇ ਖੇਤਾਂ ਦੇ 10 ਕਿਸਾਨਾਂ ਨੂੰ ਬਹੁਤ ਫਾਇਦਾ ਮਿਲਿਆ ਹੈ ਤੇ ਉਹ ਖੇਤਾਂ ਤੱਕ ਪਾਣੀ ਆਸਾਨੀ ਨਾਲ ਪੁਹੰਚਾ ਰਹੇ ਹਨ। ਇਸ ਨਾਲ ਪਹਿਲਾਂ ਜਿੱਥੇ ਪਾਣੀ ਦੀ ਵਰਤੋਂ ਸਹੀ ਤਰੀਕੇ ਨਾਲ ਨਹੀਂ ਹੋ ਰਹੀ ਸੀ ਤੇ ਪਾਣੀ ਵਿਅੱਰਥ ਜਾ ਰਿਹਾ ਸੀ, ਹੁਣ ਪਾਣੀ ਦੀ ਸੁਚੱਜੀ ਵਰਤੋਂ ਹੋ ਰਹੀ ਹੈ।
ਮੂਧਲ ਨੇ ਅੱਗੇ ਦੱਸਿਆ ਕਿ ਮਨਰੇਗਾ ਤਹਿਤ ਪਿੰਡਾਂ ਅੰਦਰ ਸਰਬਪੱਖੀ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ। ਪਿੰਡਾਂ ਅੰਦਰ ਲੋਕਾਂ ਦੀ ਸਹੂਲਤ ਲਈ ਪਾਰਕਾਂ ਦੀ ਉਸਾਰੀ ਕਰਵਾਈ ਗਈ ਹੈ ਅਤੇ ਲੋਕ ਸਵੇਰੇ ਤੇ ਰਾਤ ਨੂੰ ਪਾਰਕ ਵਿਚ ਸੈਰ ਕਰਦੇ ਹਨ। ਪਿੰਡਾਂ ਅੰਦਰ ਖੇਡ ਸਟੇਡੀਅਮ ਉਸਾਰੇ ਗਏ ਹਨ, ਜਿੱਥੇ ਨੋਜਵਾਨ ਖੇਡਾਂ ਵੱਲ ਆਕਰਸ਼ਿਤ ਹੋਏ ਹਨ ਅਤੇ ਉਨਾਂ ਨੂੰ ਸਿਹਤ ਸੰਭਾਲਣ ਦਾ ਵਧੀਆਂ ਪਲੇਟਫਾਰਮ ਮੁਹੱਈਆ ਕਰਵਾਇਆ ਗਿਆ ਹੈ। ਇਸੇ ਤਰ੍ਹਾਂ ਪਿੰਡਾਂ ਅੰਦਰ ਖਾਲੇ ਤੇ ਸਮਸ਼ਾਨਘਾਟ ਆਦਿ ਦੇ ਵਿਕਾਸ ਕੰਮ ਕਰਵਾਏ ਗਏ ਹਨ।