ਬਟਾਲਾ: ਪੰਜਾਬ 'ਚ ਚੋਣਾਂ ਨੂੰ ਲੈਕੇ ਚੁਣਾਵੀ ਪ੍ਰਚਾਰ ਹੁਣ ਖਮਤਤਮ ਹੋ ਚੁੱਕਿਆ ਹੈ। ਬਟਾਲਾ ਨਗਰ ਨਿਗਮ ਦੀ ਗੱਲ ਕਰੀਏ ਤਾਂ ਕੁਲ 50 ਵਾਰਡਾਂ 'ਚ 279 ਉਮੀਦਵਾਰ ਵੱਖ-ਵੱਖ ਪਾਰਟੀਆਂ ਅਤੇ ਆਜ਼ਾਦ ਤੌਰ 'ਤੇ ਚੋਣ ਮੈਦਾਨ 'ਚ ਹਨ। ਉਥੇ ਹੀ ਪ੍ਰਸ਼ਾਸ਼ਨ ਵੱਲੋਂ ਵੀ ਚੋਣ ਪ੍ਰਕ੍ਰਿਆ ਨੂੰ ਨੇਪਰੇ ਚੜਾਉਣ ਲਈ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ।
ਪੋਲਿੰਗ ਸਟਾਫ ਤਿਆਰ
ਬਟਾਲਾ ਐਸ.ਡੀ.ਐਮ. ਬਲਵਿੰਦਰ ਸਿੰਘ ਨੇ ਦੱਸਿਆ ਕਿ ਪੋਲਿੰਗ ਸਟਾਫ ਤਿਆਰ ਹੈ ਅਤੇ ਹਰ ਤਰ੍ਹਾਂ ਨਾਲ ਤਿਆਰੀ ਮੁਕੰਮਲ ਹੈ ਅਤੇ ਅਮਨ ਅਮਾਨ ਨਾਲ ਨਿਰਪੱਖ ਤੌਰ 'ਤੇ ਚੋਣ ਪ੍ਰਕ੍ਰਿਆ ਹੋਵੇਗੀ। ਬਟਾਲਾ ਨਗਰ ਨਿਗਮ ਵਜੋਂ ਇਸ ਵਾਰ ਇਹ ਪਹਿਲੀ ਚੋਣ ਹੈ ਜਦਕਿ ਪਹਿਲਾਂ ਬਟਾਲਾ ਨਗਰ ਕੌਂਸਿਲ ਸੀ ਜਿਥੇ 35 ਵਾਰਡ ਸਨ ਜਦਕਿ ਇਸ ਵਾਰ ਨਗਰ ਨਿਗਮ ਦੇ 50 ਵਾਰਡ ਹਨ ਜਿਨ੍ਹਾਂ ਵਿੱਚ ਕੁੱਲ 1 ਲੱਖ 14 ਹਜ਼ਾਰ ਦੇ ਕਰੀਬ ਵੋਟਰ ਹਨ।
ਮੁਕਾਬਲੇ ਲਈ ਉਮੀਦਵਾਰ ਮੈਦਾਨ 'ਚ
ਮੁਕਾਬਲੇ 'ਚ ਕਾਂਗਰਸ , ਅਕਾਲੀ ਦਲ , ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੈਦਾਨ 'ਚ ਹਨ ਅਤੇ ਇਨ੍ਹਾਂ ਤੋਂ ਇਲਾਵਾ ਆਜ਼ਾਦ ਉਮੀਦਵਾਰ ਵੀ ਹਨ ਜੋ ਆਪਣੀ ਕਿਸਮਤ ਅਜ਼ਮਾ ਰਹੇ ਹਨ। ਚੋਣ ਪ੍ਰਚਾਰ ਵੇਲੇ ਸਭ ਉਮੀਦਵਾਰਾਂ ਆਪਣੇ ਆਪਣੇ ਪ੍ਰਚਾਰ ਲਈ ਦੇਰ ਸ਼ਾਮ ਤੱਕ ਨੁਕੜ ਮੀਟਿੰਗਆਂ ਕੀਤੀਆਂ ਅਤੇ ਘਰ ਘਰ ਜਾਕੇ ਵੋਟਾਂ ਲਈ ਅਪੀਲ ਕੀਤੀ।