ਗੁਰਦਾਸਪੁਰ: ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇਅ 'ਤੇ ਸਥਿਤ ਪਿੰਡ ਸੋਹਲ ਨੇੜੇ ਇੱਕ ਬਜਰੀ ਨਾਲ ਭਰੇ ਟਿੱਪਰ ਨਾਲ ਪਿੱਛੋਂ ਆ ਰਹੀ ਇਕ ਬਲੈਰੋ ਗੱਡੀ ਦੀ ਜ਼ਬਰਦਸਤ ਟੱਕਰ ਹੋਣ ਕਾਰਨ ਬਲੈਰੋ ਗੱਡੀ ਵਿੱਚ ਸਵਾਰ ਇਕ ਹੀ ਪਰਿਵਾਰ ਦੇ ਤਿੰਨ ਮੈਂਬਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਜਿਹਨਾਂ ਨੂੰ ਤੁਰੰਤ ਆਸ ਪਾਸ ਦੇ ਲੋਕਾਂ ਨੇ ਐਂਬੂਲੈਂਸ ਦੀ ਮਦਦ ਨਾਲ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਜਿੱਥੇ ਜ਼ਖ਼ਮੀ ਹੋਏ ਕਾਰ ਚਾਲਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਟਿੱਪਰ ਅਤੇ ਹਾਦਸਾਗ੍ਰਸਤ ਹੋਈ ਬਲੈਰੋ ਗੱਡੀ ਨੂੰ ਕਬਜ਼ੇ ਵਿਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਟਿੱਪਰ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ।
ਟਿੱਪਰ ਚਾਲਕ ਨੇ ਕੀਤਾ ਓਵਰ ਟੇਕ ਤਾਂ ਹੋਇਆ ਹਾਦਸਾ : ਸਿਵਲ ਹਸਪਤਾਲ 'ਚ ਜਾਣਕਾਰੀ ਦਿੰਦੇ ਹੋਏ ਸਹਿਜਬੀਰ ਸਿੰਘ ਨੇ ਦੱਸਿਆ ਕਿ ਉਹ ਬਲੈਰੋ 'ਚ ਆਪਣੇ ਚਾਚਾ, ਮਾਸੀ ਅਤੇ ਭਰਜਾਈ ਨਾਲ ਜਲੰਧਰ ਤੋਂ ਵਾਇਆ ਮੁਕੇਰੀਆਂ ਰਸਤੇ ਆਪਣੇ ਪਿੰਡ ਧਾਰੀਵਾਲ ਨੂੰ ਵਾਪਿਸ ਜਾ ਰਹੇ ਸਨ ਕਿ ਪਿੰਡ ਸੋਹਲ ਨੇੜੇ ਸੜਕ ’ਤੇ ਖੜ੍ਹੇ ਟਿੱਪਰ ਦੇ ਡਰਾਈਵਰ ਨੇ ਬਿਨਾਂ ਪਿੱਛੇ ਵੇਖੇ ਅਚਾਣਕ ਹੀ ਟਿੱਪਰ ਸੜਕ ਵੱਲ ਨੂੰ ਮੌੜ ਦਿੱਤਾ ਜਿਸ ਕਾਰਨ ਉਨ੍ਹਾਂ ਦੀ ਬਲੈਰੋ ਟਿੱਪਰ ਨਾਲ ਜਾ ਟਕਰਾਈ। ਇਸ ਹਾਦਸੇ ਵਿੱਚ ਉਸ ਦਾ ਚਾਚਾ ਕੁਲਵੰਤ ਸਿੰਘ, ਚਾਚੀ ਕੁਲਦੀਪ ਕੌਰ ਅਤੇ ਭਰਜਾਈ ਮੰਦੀਸ਼ ਕੌਰ ਜ਼ਖ਼ਮੀ ਹੋ ਗਏ। ਹਾਦਸੇ ਦਾ ਪਤਾ ਲੱਗਦਿਆਂ ਹੀ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਦਕਿ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਜ਼ਖਮੀ ਹੋਏ ਰਿਸ਼ਤੇਦਾਰਾਂ ਦਾ ਸਿਵਲ ਹਸਪਤਾਲ ਵਿਖੇ ਇਲਾਜ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : US PLANE FIRE: ਪੰਛੀ ਦੀ ਟੱਕਰ ਕਾਰਨ ਜਹਾਜ਼ ਨੂੰ ਲੱਗੀ ਅੱਗ, ਦੇਖੋ ਵੀਡੀਓ
ਦੋਨਾਂ ਗੱਡੀਆਂ ਨੂੰ ਕਬਜ਼ੇ ਵਿਚ ਲੈਕੇ ਮਾਮਲੇ ਦੀ ਤਫਤੀਸ਼ ਸ਼ੁਰੂ : ਇਸ ਹਾਦਸੇ ਵਿੱਚ ਉਸ ਦਾ ਚਾਚਾ ਕੁਲਵੰਤ ਸਿੰਘ, ਚਾਚੀ ਕੁਲਦੀਪ ਕੌਰ ਅਤੇ ਭਰਜਾਈ ਮੰਦੀਸ਼ ਕੌਰ ਜ਼ਖ਼ਮੀ ਹੋ ਗਏ। ਹਾਦਸੇ ਦਾ ਪਤਾ ਲੱਗਦਿਆਂ ਹੀ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਦਕਿ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਦੂਜੇ ਪਾਸੇ ਥਾਣਾ ਧਾਰੀਵਾਲ ਦੇ ਐਸਐਚਓ ਹਰਪਾਲ ਸਿੰਘ ਨੇ ਦੱਸਿਆ ਕਿ ਗੁਰਦਾਸਪੁਰ ਸਾਈਡ ਤੋਂ ਆ ਰਹੀ ਬਲੈਰੋ ਗੱਡੀ ਆਪਣੀ ਸਾਈਡ 'ਤੇ ਹੀ ਅੱਗੇ ਜਾ ਰਹੇ ਬਜਰੀ ਨਾਲ ਭਰੇ ਟਿੱਪਰ ਨਾਲ ਜਾ ਟਕਰਾਈ, ਜਿਸ ਕਾਰਨ ਹਾਦਸੇ ਵਿੱਚ ਤਿੰਨ ਲੋਕ ਗੰਭੀਰ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ ਅਤੇ ਦੋਨਾਂ ਗੱਡੀਆਂ ਨੂੰ ਕਬਜ਼ੇ ਵਿਚ ਲੈਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਟਿੱਪਰ ਚਾਲਕ ਫਿਲਹਾਲ ਫਰਾਰ ਹੈ ਪਰ ਟਿੱਪਰ ਪੁਲੀਸ ਦੇ ਕਬਜ਼ੇ ਵਿੱਚ ਹੈ। ਬਲੈਰੋ ਵਿਚ ਸਵਾਰ ਪਰਿਵਾਰ ਦੇ ਬਿਆਨ ਲੈਣ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਜਾਵੇਗਾ ਅਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।