ਚੰਡੀਗੜ੍ਹ : ਖਾਲਸਾ ਵਹੀਰ ਦੀ ਮੁੜ ਸ਼ੁਰੂਆਤ ਤਰਨਤਾਰਨ ਦੇ ਖੇਮਕਰਨ ਤੋਂ ਸ਼ੁਰੂ ਹੋ ਕੇ ਸਰਹੱਦੀ ਪਿੰਡ ਭੂਰਾਕੋਨਾ ਵਿਖੇ ਪਹੁੰਚੀ। ਦਰਅਸਲ ਗੁਰਦਾਸਪੁਰ ਦੇ ਸਰਹੱਦੀ ਪਿੰਡ ਭੂਰਾਕੋਨਾ ਵਿਖੇ ਸ਼ਹੀਦ ਭਾਈ ਅਮਰੀਕ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ਸੀ। ਇਸ ਵਹੀਰ ਵਿਚ ਵਧ ਚੜ੍ਹ ਕੇ ਸੰਗਤ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਵੱਖ-ਵੱਖ ਨਿਹੰਗ ਜਥੇਬੰਦੀਆਂ ਵੀ ਸ਼ਾਮਲ ਹੋਈਆਂ। ਇਸ ਦੌਰਾਨ ਵਹੀਰ ਦੀ ਸ਼ੁਰੂਆਤ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਨ ਉਪਰੰਤ ਹੋਈ। ਇਸ ਮੌਕੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਇਹ ਵਹੀਰ ਸਰਹੱਦੀ ਪਿੰਡ ਭੂਰਾਕੋਨਾ ਵਿਖੇ ਪਹੁੰਚੇਗੀ, ਜਿਥੇ ਸੰਗਤ ਨੂੰ ਗੁਰੂ ਵਾਲੇ ਬਣਨ ਲਈ ਪ੍ਰੇਰਿਆ ਜਾਵੇਗਾ।
ਊਲ-ਜਲੂਲ ਬੋਲਦੀ ਐ ਕੰਗਨਾ ਰਣੌਤ : ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਇਸ ਦੌਰਾਨ ਵਧ ਤੋਂ ਵਧ ਨੌਜਾਵਾਨਾਂ ਨੂੰ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਆਪਣੇ ਇੰਸਟਾਗ੍ਰਾਮ ਅਕਾਊਂਟ ਬੰਦ ਹੋਣ ਉਤੇ ਬੋਲਦਿਆਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਨੇ ਜਦੋਂ ਕੋਈ ਉੱਠਦੀ ਆਵਾਜ਼ ਦੱਬਣੀ ਹੋਵੇ ਤਾਂ ਕੋਈ ਨਾ ਕੋਈ ਹਥਕੰਡੇ ਜ਼ਰੂਰ ਅਪਣਾਉਂਦੀ ਹੈ, ਜਦੋਂ ਆਵਾਜ਼ ਨਹੀਂ ਸੁਣੀ ਜਾਂਦੀ ਤਾਂ ਫਿਰ ਕੋਈ ਨਾ ਕੋਈ ਹੋਰ ਰਸਤਾ ਲੱਭਣਾ ਹੀ ਪੈਂਦਾ ਹੈ। ਕੰਗਣਾ ਰਣੌਤ ਵੱਲੋਂ ਖੁੱਲ੍ਹੀ ਬਹਿਸ ਦੀ ਗੱਲ ਉਤੇ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਕਈ ਲੋਕਾਂ ਨੂੰ ਹਰ ਗੱਲ ਵਿਚ ਊਲ-ਜਲੂਲ ਬੋਲਣ ਦੀ ਆਦਤ ਜ਼ਰੂਰ ਹੁੰਦੀ ਹੈ, ਇਨ੍ਹਾਂ ਨੂੰ ਜ਼ਿਆਦਾ ਗੰਭੀਰ ਨਹੀਂ ਲੈਣਾ ਚਾਹੀਦਾ।
ਇਹ ਵੀ ਪੜ੍ਹੋ : Mathura Road Accident: ਐਕਸਪ੍ਰੈਸ ਵੇਅ 'ਤੇ ਪਲਟੀ ਬੱਸ, 3 ਲੋਕਾਂ ਦੀ ਮੌਤ, 22 ਜਖ਼ਮੀ
ਜੇਕਰ ਅਸੀਂ ਇਕੱਠੇ ਨਾ ਹੋਈਏ ਤਾਂ ਹਕੂਮਤ ਕਦੇ ਸਾਡੀ ਗੱਲ ਨਾ ਸੁਣੇ : ਇਸ ਉਪਰੰਤ ਭਾਈ ਅਮਰੀਕ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦਾਸਪੁਰ ਦੇ ਪਿੰਡ ਭੂਰਾਕੋਨਾ ਵਿਖੇ ਕਰਵਾਏ ਸਮਾਗਮ ਵਿਚ ਪਹੁੰਚ ਕੇ ਅੰਮ੍ਰਿਤਪਾਲ ਸਿੰਘ ਵੱਲੋਂ ਸੰਗਤ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਸਮੂਹ ਸੰਗਤ ਦਾ ਧੰਨਵਾਦ ਕੀਤਾ। ਅਜਨਾਲੇ ਘਟਨਾ ਉਤੇ ਬੋਲਦਿਆਂ ਉਸ ਨੇ ਕਿਹਾ ਕਿ ਇਹ ਪੰਥ ਦੀ ਜਿੱਤ ਹੋਈ ਹੈ। ਜੇਕਰ ਅਸੀਂ ਇਕੱਠੇ ਨਾ ਹੋਈਏ ਤਾਂ ਹਕੂਮਤ ਕਦੇ ਸਾਡੀ ਗੱਲ ਨਾ ਸੁਣੇ। ਉਸ ਨੇ ਕਿਹਾ ਕਿ ਇਹ ਮਾਮਲਾ ਸਿਰਫ ਇਕ ਤੂਫਾਨ ਸਿੰਘ ਨੂੰ ਛੁਡਾਉਣ ਦਾ ਨਹੀਂ। ਉਸ ਨੇ ਕਿਹਾ ਕਿ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਜਦੋਂ ਵੀ ਸਾਡੇ ਕਿਸੇ ਇਕ ਸਿੱਖ ਉਤੇ ਮੁਸੀਬਤ ਆਵੇ ਤਾਂ ਅਸੀਂ ਉਸੇ ਤਰ੍ਹਾਂ ਹੀ ਇਕੱਠੇ ਹੋਈਏ।
ਨਾ ਤਾਂ ਦਿੱਲੀ ਤੋਂ ਕੋਈ ਆਸ ਹੈ ਤੇ ਨਾ ਹੀ ਸੂਬਾ ਸਰਕਾਰ ਤੋਂ : ਅੰਮ੍ਰਿਤਪਾਲ ਨੇ ਬੰਦੀ ਸਿੰਘਾਂ ਬਾਰੇ ਬੋਲਦਿਆਂ ਕਿਹਾ ਕਿ ਸਾਨੂੰ ਨਾ ਤਾਂ ਦਿੱਲੀ ਤੋਂ ਕੋਈ ਆਸ ਹੈ ਤੇ ਨਾ ਹੀ ਸੂਬਾ ਸਰਕਾਰ ਤੋਂ। ਸਾਨੂੰ ਸਿਰਫ ਅਕਾਲ ਪੁਰਖ ਤੋਂ ਆਸ ਹੈ, ਜੇਕਰ ਸਾਡੇ ਬੰਦੀ ਸਿੰਘ ਬਾਹਰ ਆਉਂਦੇ ਹਨ ਤਾਂ ਕੌਮ ਹੋਰ ਚੜ੍ਹਦੀਕਲਾ ਵਿਚ ਹੋਵੇਗੀ। ਕੱਲ੍ਹ ਜੋ ਅਜਨਾਲੇ ਵਿਚ ਵਾਪਰਿਆ ਹੈ, ਇਸ ਦਾ ਉਹ ਲੋਕ ਵਿਰੋਧ ਕਰਨਗੇ ਜਿਨ੍ਹਾਂ ਨੇ ਸੋਚਿਆ ਹੈ, ਕਿ ਅੰਮ੍ਰਿਤਪਾਲ ਦੀ ਹਰ ਗੱਲ ਦਾ ਵਿਰੋਧ ਕਰਨਾ ਹੈ। ਉਨ੍ਹਾਂ ਕਿਹਾ ਕਿ ਮੀਡੀਆ ਨੇ ਦੀਪ ਸਿੱਧੂ ਵੱਲੋਂ ਨਿਸ਼ਾਨ ਸਾਹਿਬ ਝੁਲਾਉਣ ਵੇਲੇ ਵੀ ਉਸ ਘਟਨਾ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ, ਇਕ ਵਾਰ ਸਭ ਨੂੰ ਲੱਗਾ ਕਿ ਇਹ ਗਲਤ ਸੀ, ਪਰ ਜਦੋਂ ਤਕ ਸਾਨੂੰ ਹੋਸ਼ ਆਈ ਉਸ ਸਮੇਂ ਤਕ ਬਹੁਤ ਦੇਰ ਹੋ ਚੁੱਕੀ ਸੀ।
ਇਹ ਵੀ ਪੜ੍ਹੋ : Kaumi Insaaf Morcha: ਡੀਐਮਸੀ ਦੇ ਬਾਹਰ ਲੱਗਣ ਵਾਲੇ ਪੱਕੇ ਮੋਰਚੇ 'ਤੇ ਸਸਪੈਂਸ ਬਰਕਰਾਰ, 2 ਧੜਿਆਂ 'ਚ ਵੰਡਿਆ ਗਿਆ ਮੋਰਚਾ
ਅੱਜ ਵੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਤੁਰੇਂ ਹਾਂ : ਅਜਨਾਲਾ ਵਿਚ ਹੋਈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਹੋਈ ਝੜਪ ਉਤੇ ਬੋਲਦਿਆਂ ਕਿਹਾ ਕਿ ਅਸੀਂ ਅੱਜ ਵੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਤੁਰੇਂ ਹਾਂ, ਸਤਿਗੁਰੂ ਦੇ ਹੁਕਮਨਾਮੇ ਤੋਂ ਬਿਨਾਂ ਇਕ ਕਦਮ ਨਹੀਂ ਚੱਲੇ। ਉਸ ਨੇ ਕਿਹਾ ਕਿ ਉਸ ਸਮੇਂ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਥਾਣੇ ਲਿਜਾਣ ਦਾ ਮਕਸਦ ਇਹ ਸੀ ਕਿ ਜਿਥੇ ਵੀ ਸਾਨੂੰ ਪੁਲਿਸ ਪ੍ਰਸ਼ਾਸਨ ਰੋਕੇਗਾ ਉਥੇ ਹੀ ਅਸੀਂ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਅੰਮ੍ਰਿਤ ਸੰਚਾਰ ਕਰਾਵਾਂਗੇ। ਹੁਣ ਇਹ ਦੱਸਣ ਕਿ ਜੇਕਰ ਅੰਮ੍ਰਿਤਪਾਲ ਸਿੰਘ ਨੂੰ ਪਤਾ ਸੀ ਕਿ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਸੰਗਤ ਥਾਣੇ ਵੱਲ ਆ ਰਹੇ ਹਨ। ਉਸ ਦਿਨ ਪ੍ਰਸ਼ਾਸਨ ਨੇ ਬਿਆਸ ਪੁਲ, ਹਰੀਕੇ ਹੈੱਡ ਜਾਮ ਕੀਤਾ, ਜਲੰਧਰ ਵਿਚ ਵਹੀਰ ਲਈ ਕੰਮ ਕਰ ਰਹੇ ਨੌਜਵਾਨਾਂ ਨੂੰ ਨਜ਼ਰਬੰਦ ਕੀਤਾ ਗਿਆ, ਕਿ ਸੰਗਤ ਅਜਨਾਲੇ ਨਾ ਪਹੁੰਚ ਸਕੇ।
ਅੰਮ੍ਰਿਤ ਛਕਾਉਣਾ ਗੁਰੂ ਦੀ ਬੇਅਦਬੀ ਹੈ ਜਾਂ ਗੁਰੂ ਦੀ ਬੇਅਦਬੀ ਕਰਨ ਵਾਲਿਆਂ ਨੂੰ ਮਾਫ ਕਰਨਾ : ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਨਾ ਹੀ ਕਿਸੇ ਬੈਰੀਕੇਡ ਨਾ ਛੂਹੀ ਤੇ ਨਾ ਹੀ ਕਿਸੇ ਦਾ ਹੱਥ ਲੱਗਿਆ। ਥਾਣੇ ਅੰਦਰ ਅੰਮ੍ਰਿਤ ਸੰਚਾਰ ਦੀ ਗੱਲ ਉਤੇ 200 ਦੇ ਕਰੀਬ ਵਿਅਕਤੀਆਂ ਨੇ ਹਾਮੀ ਭਰੀ ਹੈ। ਹੁਣ ਇਹ ਦੱਸਣ ਕਿ ਅੰਮ੍ਰਿਤ ਛਕਾਉਣਾ ਗੁਰੂ ਦੀ ਬੇਅਦਬੀ ਹੈ ਜਾਂ ਗੁਰੂ ਬੇਅਦਬੀ ਕਰਨ ਵਾਲਿਆਂ ਨੂੰ ਮਾਫ ਕਰਨਾ। ਮੀਡੀਆ ਤਾਹੁਡੇ ਕੰਨਾਂ ਵਿਚ ਬਹੁਤ ਕੁਝ ਭਰੇਗਾ। ਇਸ ਦੌਰਾਨ ਉਸ ਨੇ ਕਿਹਾ ਕਿ ਸੂਬਾ ਸਰਕਾਰ, ਕੇਂਦਰ ਸਰਕਾਰ ਤੇ ਕੁਝ ਅਖੌਤੀ ਪੰਥਕ ਧਿਰਾਂ ਹਕੂਮਤ ਨੂੰ ਇਹੀ ਕਹਿ ਰਹੀਆਂ ਹਨ ਕਿ ਅੰਮ੍ਰਿਤਪਾਲ ਸਿੰਘ ਨੂੰ ਫੜੋ ਤੇ ਇਸ ਦਾ ਸ਼ਿਕਾਰ ਖੇਡੋ।
ਇਹ ਵੀ ਪੜ੍ਹੋ : Kaumi Insaaf Morcha: ਪੁਲਿਸ ਛਾਉਣੀ 'ਚ ਤਬਦੀਲ ਹੋਇਆ ਲੁਧਿਆਣਾ ਡੀਐੱਮਸੀ, ਨਿੱਜੀ ਵਾਹਨਾਂ ਦੇ ਦਾਖਲੇ 'ਤੇ ਪਾਬੰਦੀ
ਬੇਅਦਬੀ ਕਰਨ ਵਾਲੇ ਦਾ ਸੋਧਾ ਲਾਉਣਾ ਦੁਨੀਆਂ ਦਾ ਸਭ ਤੋਂ ਵੱਡਾ ਪੁੰਨ : ਉਨ੍ਹਾਂ ਕਿਹਾ ਕਿ ਜਿੰਨਾ ਚਿਰ ਸਿੱਖਾਂ ਦਾ ਰਾਜ ਨਾ ਆਇਆ ਤਾਂ ਸਿੱਖਾਂ ਦੇ ਬੱਚੇ ਹਿੰਦੁਸਤਾਨ ਦੀਆਂ ਜੇਲ੍ਹਾਂ ਵਿਚ ਰੁਲਣਗੇ। ਅਗਲੇ 10 ਸਾਲਾਂ ਵਿਚ ਸਿੱਖ ਲੱਭਣਾ ਔਖਾ ਹੋ ਜਾਵੇਗਾ। ਇਹ ਭਈਏ ਸਾਡੇ ਸਿਰਾਂ ਉਤੇ ਬੈਠ ਕੇ ਜੁੱਤੀਆਂ ਮਾਰਨਗੇ। ਉਸ ਨੇ ਕਿਹਾ ਕਿ ਜਿਥੇ ਕਿਸੇ ਸਿੱਖ ਨੂੰ ਭੀੜ ਪੈਂਦੀ ਹੈ, ਜਿਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਕਿਸੇ ਧੀ-ਭੈਣ ਦੀ ਪਤ ਦੀ ਰਾਖੀ ਦੀ ਗੱਲ ਆਉਂਦੀ ਹੈ ਉਥੇ ਕਿਸੇ ਦੀ ਨਹੀਂ ਸੁਣਨੀ। ਉਸ ਨੇ ਕਿਹਾ ਕਿ ਅਸੀਂ ਖੁੱਲ੍ਹ ਕਿ ਕਹਿਨੇ ਹਾਂ ਕਿ ਬੇਅਦਬੀ ਕਰਨ ਵਾਲੇ ਦਾ ਸੋਧਾ ਲਾਉਣਾ ਦੁਨੀਆਂ ਦਾ ਸਭ ਤੋਂ ਵੱਡਾ ਪੁੰਨ ਹੈ।