ETV Bharat / state

ਯੂਪੀਐੱਸਸੀ ਦੀ ਪ੍ਰੀਖਿਆ 'ਚ ਗੁਰਦਾਸਪੁਰ ਦੀ ਕੁੜੀ ਨੇ ਹਾਸਲ ਕੀਤਾ 44ਵਾਂ ਸਥਾਨ

ਗੁਰਦਾਸਪੁਰ ਦੀ ਰਹਿਣ ਵਾਲੀ ਅੰਮ੍ਰਿਤਪਾਲ ਕੌਰ ਨੇ ਯੂਪੀਐੱਸਸੀ ਦੀ ਪ੍ਰੀਖਿਆ ਵਿੱਚੋਂ 44ਵਾਂ ਰੈਂਕ ਹਾਸਲ ਕੀਤਾ ਹੈ। ਉਸ ਦੇ ਘਰ ਵਧਾਈਆਂ ਦੇਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ। ਅੰਮ੍ਰਿਤਪਾਲ ਕੌਰ ਨੇ ਆਪਣੀ ਇਸ ਸਫ਼ਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ ਨੂੰ ਦਿੱਤਾ ਹੈ।

author img

By

Published : Apr 6, 2019, 10:25 PM IST

ਅੰਮ੍ਰਿਤਪਾਲ ਕੌਰ

ਗੁਰਦਾਸਪੁਰ: ਜ਼ਿਲ੍ਹੇ ਦੀ ਰਹਿਣ ਵਾਲੀ ਅੰਮ੍ਰਿਤਪਾਲ ਕੌਰ ਨੇ ਯੂਪੀਐੱਸਸੀ ਦੀ ਪ੍ਰੀਖਿਆ 'ਚ ਪੂਰੇ ਦੇਸ਼ ਵਿਚੋਂ 44ਵਾਂ ਸਥਾਨ ਹਾਸਲ ਕੀਤਾ ਹੈ। ਅੰਮ੍ਰਿਤਪਾਲ ਕੌਰ ਨੇ ਦੱਸਿਆ ਕਿ ਉਹ ਤਿੰਨ ਵਾਰ ਪਹਿਲਾਂ ਵੀ ਪ੍ਰੀਖਿਆ ਦੇ ਚੁੱਕੀ ਹੈ ਪਰ ਉਸ ਨੂੰ ਸਫ਼ਲਤਾ ਪ੍ਰਾਪਤ ਨਹੀਂ ਹੋਈ ਪਰ ਉਸ ਨੇ ਕੋਸ਼ਿਸ਼ ਨਹੀਂ ਛੱਡੀ ਅਤੇ ਚੌਥੀ ਵਾਰ ਪ੍ਰੀਖਿਆ ਦੇਣ ਮਗਰੋਂ ਉਸ ਨੇ ਹੁਣ 44ਵਾਂ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ।

ਵੀਡੀਓ

ਅੰਮ੍ਰਿਤਪਾਲ ਕੌਰ ਨੇ ਦੱਸਿਆ ਕਿ ਉਸ ਦਾ ਬਚਪਨ ਤੋਂ ਹੀ ਸੁਪਨਾ ਸੀ ਕਿ ਉਸ ਡੀਸੀ ਬਣੇ। ਇਸ ਲਈ ਉਸ ਨੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਅਤੇ ਤਿੰਨ ਵਾਰ ਆਈਏਐੱਸ ਲਈ ਪ੍ਰੀਖਿਆ ਦਿੱਤੀ। ਤੀਜੀ ਵਾਰ ਉਸ ਨੂੰ 370ਵਾਂ ਸਥਾਨ ਪ੍ਰਾਪਤ ਹੋਇਆ ਅਤੇ ਉਸ ਨੇ ਰੇਲਵੇ ਵਿਭਾਗ 'ਚ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਪਰ ਉਸ ਨੂੰ ਇਸ ਨੌਕਰੀ 'ਚ ਸੰਤੁਸ਼ਟੀ ਨਹੀਂ ਸੀ।

ਇਸੇ ਲਈ ਉਸ ਨੇ ਵਿਭਾਗ ਤੋਂ ਛੁੱਟੀ ਲੈ ਕੇ ਆਈਏਐੱਸ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਸ ਵਾਰ ਉਸ ਨੂੰ ਸਫ਼ਲਤਾ ਪ੍ਰਾਪਤ ਹੋਈ ਤੇ ਉਸ ਨੇ 44ਵਾਂ ਸਥਾਨ ਹਾਸਲ ਕੀਤਾ। ਉਸ ਨੇ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ ਨੂੰ ਦਿੱਤਾ ਹੈ ਅਤੇ ਨਾਲ ਹੀ ਉਸ ਨੇ ਹੋਰਨਾਂ ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਕਿਸੇ ਵੀ ਨੌਜਵਾਨ ਨੂੰ ਜ਼ਿੰਦਗੀ 'ਚ ਹਾਰ ਨਹੀਂ ਮੰਨਣੀ ਚਾਹੀਦੀ। ਮਿਹਨਤ ਕਰਨ ਵਾਲਿਆਂ ਦੀ ਹਮੇਸ਼ਾ ਜਿੱਤ ਹੁੰਦੀ ਹੈ।

ਅੰਮ੍ਰਿਤਪਾਲ ਕੌਰ ਦੇ ਪਿਤਾ ਜੋਗਿੰਦਰ ਸਿੰਘ ਨੇ ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਬੱਚੀ ਬਚਪਨ ਤੋਂ ਹੀ ਪੜ੍ਹਾਈ-ਲਿਖਾਈ 'ਚ ਬਹੁਤ ਹੁਸ਼ਿਆਰ ਸੀ ਅਤੇ ਡੀਸੀ ਬਣਨਾ ਚਾਹੁੰਦੀ ਸੀ। ਉਨ੍ਹਾਂ ਨੂੰ ਖੁਸ਼ੀ ਹੈ ਕਿ ਉਸ ਨੇ ਜੋ ਮਿਹਨਤ ਕੀਤੀ ਹੈ ਉਸ ਦਾ ਫ਼ਲ ਉਸ ਨੂੰ ਅੱਜ ਮਿਲ ਗਿਆ ਹੈ।

Intro:ਐਂਕਰ::--- ਗੁਰਦਾਸਪੁਰ ਦੀ ਵਸਨੀਕ ਅੰਮ੍ਰਿਤਪਾਲ ਕੌਰ ਨੇ ਯੂ.ਪੀ.ਐਸ.ਸੀ ਦੀ ਪ੍ਰੀਖਿਆ ਵਿਚੋਂ ਪੂਰੇ ਦੇਸ਼ ਵਿਚ 44ਵਾਂ ਰੈਂਕ ਹਾਂਸਲ ਕੀਤਾ। ਅਤੇ ਉਸਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ । ਅੰਮ੍ਰਿਤਪਾਲ ਕੌਰ ਨੇ ਦੱਸਿਆ ਕਿ ਉਹ ਤਿੰਨ ਵਾਰ ਪਹਿਲਾਂ ਵੀ ਪ੍ਰੀਖਿਆ ਦੇ ਚੁਕੀ ਹੈ ਪਰ ਉਸਨੂੰ ਸਫ਼ਲਤਾ ਪ੍ਰਾਪਤ ਨਹੀਂ ਹੋਈ ਪਰ ਉਸਨੇ ਠਾਨ ਲਿਆ ਸੀ ਕਿ ਉਹ ਆਈ.ਏ.ਐਸ ਪਾਸ ਜਰੂਰ ਕਰੇਗੀ ਅਤੇ ਚੌਥੀ ਵਾਰ ਪ੍ਰੀਖਿਆ ਦੇਣ ਮਗਰੋਂ ਉਸਨੇ ਅੱਜ 44 ਵਾਂ ਰੈਂਕ ਹਾਂਸਲ ਕਰ ਕੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ ਅਤੇ ਸਾਬਿਤ ਕਰ ਦਿੱਤਾ ਹੈ ਕਿ ਕੋਸ਼ਿਸ਼ ਕਰਨ ਵਾਲਿਆਂ ਦੀ ਕਦੀ ਹਾਰ ਨਹੀਂ ਹੁੰਦੀ

Body:ਵੀ ਓ ::-- ਜਾਣਕਾਰੀ ਦਿੰਦਿਆਂ ਅੰਮ੍ਰਿਤਪਾਲ ਕੌਰ ਨੇ ਦੱਸਿਆ ਕਿ ਉਸਦੀ ਬੱਚਪਨ ਤੋਂ ਖਵਾਇਸ਼ ਸੀ ਕਿ ਉਸ ਡੀ.ਸੀ ਬਣੇ ਇਸ ਲਈ ਉਸਨੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਮਿਹਨਤ ਕਰਨੀ ਸ਼ੁਰੂ ਕਰ ਦਿਤੀ ਅਤੇ ਤਿੰਨ ਵਾਰ ਉਸਨੇ ਆਈ.ਏ.ਐਸ ਲਈ ਪ੍ਰੀਖਿਆ ਦਿਤੀ ਤੀਸਰੀ ਵਾਰ ਉਸਨੂੰ 370 ਵਾਂ ਰੈਂਕ ਪ੍ਰਾਪਤ ਹੋਇਆ ਅਤੇ ਉਸਨੇ ਰੇਲਵੇ ਵਿਭਾਗ ਵਿੱਚ ਨੌਕਰੀ ਕਰਨੀ ਸ਼ੁਰੂ ਕਰ ਦਿਤੀ ਪਰ ਉਸਨੂੰ ਇਸ ਨੌਕਰੀ ਵਿਚ ਸੰਤੁਸ਼ਟੀ ਨਹੀਂ ਸੀ ਇਸ ਲਈ ਉਸਨੇ ਵਿਭਾਗ ਤੋਂ ਬਿਨਾਂ ਤਾਨਖਾਵ ਛੁਟੀ ਲੈਕੇ ਆਈ.ਏ.ਐਸ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਸ ਵਾਰ ਉਸਨੂੰ ਨੂੰ ਸਫ਼ਲਤਾ ਪ੍ਰਾਪਤ ਹੋਈ ਅਤੇ ਉਸਨੇ 44 ਵਾਂ ਰੈਂਕ ਹਾਂਸੀਲ ਕੀਤਾ ਉਸਨੇ ਆਪਣੀ ਸਫ਼ਲਤਾ ਆਪਣੇ ਮਾਤਾ ਪਿਤਾ ਨੂੰ ਸਮਰਪਿਤ ਕੀਤੀ ਅਤੇ ਨਾਲ ਹੀ ਉਸਨੇ ਹੋਰਨਾਂ ਨੋਜਵਣਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਕਿਸੇ ਵੀ ਨੌਜਵਾਨ ਨੂੰ ਜਿੰਦਗੀ ਵਿੱਚ ਹਾਰ ਨਹੀਂ ਮੰਨਣੀ ਚਾਹੀਦੀ ਮਿਹਨਤ ਕਰਨ ਵਾਲਿਆਂ ਦੀ ਹਮੇਸ਼ਾ ਜਿੱਤ ਹੁੰਦੀ ਹੈ

ਬਾਈਟ :-- ਅੰਮ੍ਰਿਤਪਾਲ ਕੌਰ (ਆਈ.ਏ.ਐਸ)

Conclusion:ਵੀ ਓ :-- ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਅੰਮ੍ਰਿਤਪਾਲ ਕੌਰ ਦੇ ਪਿਤਾ ਜੋਗਿੰਦਰ ਸਿੰਘ ਨੇ ਕਿਹਾ ਕਿ ਅੰਮ੍ਰਿਤਪਾਲ ਕੌਰ ਬਚਪਨ ਤੋਂ ਪੜਾਈ ਲਿਖਾਈ ਵਿੱਚ ਬਹੁਤ ਹੁਸ਼ਿਆਰ ਸੀ ਅਤੇ ਡੀ ਸੀ ਬਣਨਾ ਚਾਹੁੰਦੀ ਸੀ ਅਤੇ ਉਹਨਾਂ ਨੂੰ ਖੁਸ਼ੀ ਹੈ ਕਿ ਉਸਨੇ ਜੋ ਮਿਹਨਤ ਕੀਤੀ ਹੈ ਉਸਦਾ ਫਲ ਉਸਨੂੰ ਅੱਜ ਮਿਲ ਗਿਆ ਹੈ

ਬਾਈਟ :-- ਜੋਗਿੰਦਰ ਸਿੰਘ (ਅੰਮ੍ਰਿਤਪਾਲ ਕੌਰ ਦੇ ਪਿਤਾ)
ETV Bharat Logo

Copyright © 2024 Ushodaya Enterprises Pvt. Ltd., All Rights Reserved.