ਬਟਾਲਾ: 2022 ਦੀਆਂ ਵਿਧਾਨ ਸਭਾ ਚੋਣਾਂ (Assembly elections) ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ, ਉਵੇਂ-ਉਵੇਂ ਪੰਜਾਬ ਅੰਦਰ ਸਿਆਸੀ ਅਖਾੜਾ ਭੱਖ ਦਾ ਜਾ ਰਿਹਾ ਹੈ ਅਤੇ ਸਿਆਸੀ ਲੀਡਰ ਆਪਣੇ ਮਹਿਲਾਂ ਨੂੰ ਛੱਡ ਕੇ ਗਰੀਬਾਂ ਦੀਆਂ ਝੂੰਗੀਆਂ ਵਿੱਚ ਜਾ ਕੇ ਰੋਟੀਆਂ ਖਾ ਰਹੇ ਹਨ ਤਾਂ ਜੋ ਕਿਸੇ ਨਾ ਕਿਸੇ ਢੰਗ ਨਾਲ ਵੋਟਾਂ ਹਾਸਲ ਕੀਤੀਆਂ ਜਾ ਸਕਣ। ਇਨ੍ਹਾਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਦੇ ਲਈ ਇਹ ਲੀਡਰ ਅਤੇ ਉਨ੍ਹਾਂ ਦੇ ਸਮਰਥਕ ਵਿਰੋਧੀਆਂ ਨਾਲ ਲੜਦੇ ਵੀ ਅਕਸਰ ਨਜ਼ਰ ਆ ਰਹੇ ਹਨ।
ਜਿਸ ਦਾ ਤਾਜ਼ਾ ਹਾਸੋਹੀਣਾ ਮਾਮਲਾ ਬਟਾਲਾ ਦੇ ਖਜੂਰੀ ਗੇਟ ਚੌਂਕ ਵਿੱਚ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਵੱਖ-ਵੱਖ ਰਾਜਨੀਤਕ ਪਾਰਟੀਆਂ (Political parties) ਨਾਲ ਸੰਬੰਧ ਰੱਖਣ ਵਾਲੀਆਂ ਦੋ ਧਿਰਾਂ ਆਪਣੋ-ਆਪਣੇ ਲਗਾਏ ਗਏ ਫਲੈਕਸ ਬੋਰਡਾਂ (Flex boards) ਨੂੰ ਲੈਕੇ ਆਹਮੋ ਸਾਹਮਣੇ ਹੋ ਗਈਆਂ ਦੋਵਾਂ ਧਿਰਾਂ ਵਿੱਚ ਖਿੱਚੋਤਾਣ ਵੀ ਹੋਈ। ਹਾਲਾਂਕਿ ਮੌਕੇ ‘ਤੇ ਪਹੁੰਚੀ ਪੁਲਿਸ (Police) ਨੇ ਦੋਵਾਂ ਹੀ ਧਿਰਾਂ ਦੇ ਫਲੈਕਸ ਬੋਰਡ (Flex boards) ਉਤਰਵਾ ਕੇ ਮਾਮਲੇ ਨੂੰ ਸ਼ਾਂਤ ਕਰਵਾ ਦਿੱਤਾ।
ਆਮ ਆਦਮੀ ਪਾਰਟੀ (Aam Aadmi Party) ਦੇ ਨਾਲ ਸਬੰਧਿਤ ਦਿਨੇਸ਼ ਖੋਸਲਾ ਨੇ ਦੱਸਿਆ ਕਿ ਖਜੂਰੀ ਗੇਟ ਦੀ ਦੀਵਾਰ ਨਾਲ ਉਨ੍ਹਾਂ ਵਲੋਂ ਆਪਣੀ ਪਾਰਟੀ ਨਾਲ ਸਬੰਧਿਤ ਵਧਾਈ ਸੰਦੇਸ਼ ਦਾ ਬੋਰਡ ਲਗਾਇਆ ਹੋਇਆ ਸੀ। ਜਿਸ ਨੂੰ ਲੈਕੇ ਕਾਂਗਰਸ ਪਾਰਟੀ (Congress Party) ਦਾ ਮੌਜੂਦਾ ਐੱਮ.ਸੀ. ਨੇ ਉਹ ਬੋਰਡ ਉਤਾਰ ਦਿੱਤਾ ਅਤੇ ਜਦੋ ਇਸ ਬਾਰੇ ਉਸ ਨੂੰ ਪੁੱਛਿਆ ਗਿਆ ਤਾਂ ਉਸ ਨੇ ਆਪਣੇ ਸਾਥੀਆਂ ਸਮੇਤ ਉਨ੍ਹਾਂ ਦੀ ਦੁਕਾਨ ਤੇ ਆਕੇ ਉਸ ਉਪਰ ਅਤੇ ਉਸ ਦੇ ਪਿਤਾ ‘ਤੇ ਹਮਲਾ (Attack) ਕਰਨ ਦੇ ਇਲਜ਼ਾਮ ਲਗਾਏ ਹਨ।
ਦੂਸਰੇ ਪਾਸੇ ਕਾਂਗਰਸ ਦੇ ਐੱਮ.ਸੀ. ਚੰਦਰ ਮੋਹਨ ਦਾ ਕਹਿਣਾ ਹੈ ਕਿ ਵਧਾਈ ਸੰਦੇਸ਼ ਦੇ ਮੌਕੇ ਨੂੰ ਗੁਜਰੇ ਮਹੀਨੇ ਹੋ ਗਏ ਅਤੇ ਦੀਵਾਰ ਦੇ ਨਾਲ ਲਗਦੀ ਦੁਕਾਨ ਮਾਲਿਕ ਨੇ ਕਈ ਵਾਰ ਕਿਹਾ ਕਿ ਹੁਣ ਆਪਣੇ ਬੋਰਡ ਨੂੰ ਇਸ ਸਾਂਝੀ ਜਗ੍ਹਾ ਤੋਂ ਉਤਾਰ ਲਵੋ ਅਤੇ ਆਪਣੀ ਦੁਕਾਨ ‘ਤੇ ਲਗਾ ਲਵੋ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀ ਨੇ ਗੱਲ ਸਮਝ ਦੀ ਬਜਾਏ ਉਨ੍ਹਾਂ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ।
ਉਧਰ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ (Police) ਨੇ ਮਾਮਲੇ ਨੂੰ ਸ਼ਾਂਤ ਕਰ ਦਿੱਤਾ ਅਤੇ ਦੀਵਾਰ ‘ਤੇ ਲੱਗੇ ਫਲੈਕਸ ਬੋਰਡਾਂ (Flex boards) ਨੂੰ ਉਤਾਰ ਦਿੱਤਾ ਤਾਂ ਜੋ ਦੁਬਾਰਾ ਤੋਂ ਝਗੜਾ ਨਾ ਹੋ ਸਕੇ।
ਇਹ ਵੀ ਪੜ੍ਹੋ:CM ਕੇਜਰੀਵਾਲ ਨੂੰ ਉਪ ਮੁੱਖ ਮੰਤਰੀ ਰੰਧਾਵਾ ਨੇ ਪੁੱਛੇ ਸਵਾਲ