ETV Bharat / state

Child birth outside Jan Aushadhi Centre: ਜਨ ਔਸ਼ਧੀ ਸੈਂਟਰ ਦੇ ਬਾਹਰ ਮਹਿਲਾ ਨੇ ਬੱਚੇ ਨੂੰ ਦਿੱਤਾ ਜਨਮ, ਬੱਚਾ ਤੇ ਮਾਂ ਸੁਰੱਖਿਅਤ - ਜਨ ਔਸ਼ਧੀ ਸੈਂਟਰ ਬਾਹਰ ਬੱਚੇ ਦਾ ਜਨਮ

ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਇੱਕ ਗਰਭਵਤੀ ਮਹਿਲਾ ਨੇ ਹਸਪਤਾਲ ਦੇ ਜਨ ਔਸ਼ਧੀ ਸੈਂਟਰ ਦੇ ਬਾਹਰ ਫਰਸ਼ ਉੱਤੇ ਹੀ ਬੱਚੇ ਨੂੰ ਜਨਮ ਦੇ ਦਿੱਤਾ। ਬੱਚੇ ਦੇ ਜਨਮ ਤੋਂ ਬਾਅਦ ਡਾਕਟਰਾਂ ਨੂੰ ਹੱਥਾਂ ਪੈਰਾ ਦੀ ਪੈ ਗਈ ਤੇ ਤੁਰੰਤ ਮਾਂ ਤੇ ਬੱਚੇ ਨੂੰ ਡਾਕਟਰੀ ਸਹਾਇਤਾ ਦਿੱਤੀ ਗਈ। (woman gave birth to the child on the floor)

Government Hospital Gurdaspur
Government Hospital Gurdaspur
author img

By ETV Bharat Punjabi Team

Published : Sep 8, 2023, 10:56 AM IST

ਮਹਿਲਾ ਡਾਕਟਰ ਨੇ ਦਿੱਤੀ ਜਾਣਕਾਰੀ

ਗੁਰਦਾਸਪੁਰ: ਅਕਸਰ ਹੀ ਕਹਿੰਦੇ ਨੇ ਰੱਬ ਦੇ ਰੰਗਾਂ ਦਾ ਕੁੱਝ ਪਤਾ ਨਹੀਂ ਲੱਗਦਾ। ਅਜਿਹਾ ਹੀ ਕੁੱਝ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਹੋਇਆ, ਜਿੱਥੇ ਇੱਕ ਗਰਭਵਤੀ ਮਹਿਲਾ ਨੇ ਹਸਪਤਾਲ ਦੇ ਜਨ ਔਸ਼ਧੀ ਸੈਂਟਰ ਦੇ ਬਾਹਰ ਫਰਸ਼ ਉੱਤੇ ਹੀ ਬੱਚੇ ਨੂੰ ਜਨਮ ਦੇ ਦਿੱਤਾ। ਇਸ ਮੌਕੇ ਉੱਤੇ ਮਹਿਲਾ ਦੇ ਪਤੀ ਨੇ ਹੀ ਬੱਚੇ ਨੂੰ ਸੰਭਾਲਿਆ ਅਤੇ ਕਿਸੇ ਹੋਰ ਮਹਿਲਾ ਦੀ ਸਹਾਇਤਾ ਨਾਲ ਨਵਜੰਮੇ ਬੱਚੇ ਨੂੰ ਨਰਸਿੰਗ ਸਟਾਫ ਤੱਕ ਪਹੁੰਚਾਇਆ। ਜਨੇਪੇ ਦੀ ਇਹ ਸਾਰੀ ਘਟਨਾ ਸਰਕਾਰੀ ਹਸਪਤਾਲ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ। ਫਿਲਹਾਲ ਡਾਕਟਰਾਂ ਵੱਲੋਂ ਬੱਚੇ ਤੇ ਮਹਿਲਾ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਜੱਚਾ-ਬੱਚਾ ਦੋਨੋਂ ਸਿਹਤਮੰਦ ਹਨ।

ਜਨ ਔਸ਼ਧੀ ਸੈਂਟਰ ਬਾਹਰ ਬੱਚੇ ਦਾ ਜਨਮ: ਇਸ ਸਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਵਿੱਚ ਆਏ ਗਰਭਵਤੀ ਮਹਿਲਾ ਦੇ ਪਤੀ ਨੇ ਦੱਸਿਆ ਕਿ ਉਹ ਪਿੰਡ ਧਾਰੀਵਾਲ ਦੇ ਰਹਿਣ ਵਾਲੇ ਹਨ ਅਤੇ ਉਸਦੀ ਪਤਨੀ ਗਰਭਵਤੀ ਸੀ ਤੇ ਸ਼ੁੱਕਰਵਾਰ ਨੂੰ ਅਚਾਨਕ ਹੀ ਉਸ ਦੇ ਦਰਦਾਂ ਛਿੜ ਗਈਆਂ। ਜਿਸ ਤੋਂ ਬਾਅਦ ਉਸਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਲਿਆਂਦਾ ਗਿਆ ਅਤੇ ਜਦੋਂ ਉਹ ਸਿਵਲ ਹਸਪਤਾਲ ਦੇ ਜਨ ਔਸ਼ਧੀ ਸੈਂਟਰ ਨੇੜੇ ਪਹੁੰਚੇ ਤਾਂ ਉਸ ਦੀ ਪਤਨੀ ਦੀ ਅਚਾਨਕ ਹਾਲਤ ਜ਼ਿਆਦਾ ਖ਼ਰਾਬ ਹੋ ਗਈ ਤੇ ਜਨੇਪਾ ਹੋ ਗਿਆ।

ਮਹਿਲਾ ਦੇ ਪਤੀ ਨੇ ਬੱਚੇ ਨੂੰ ਸੰਭਾਲਿਆ: ਗਰਭਵਤੀ ਮਹਿਲਾ ਦੇ ਪਤੀ ਨੇ ਕਿਹਾ ਇਸ ਤੋਂ ਪਹਿਲਾਂ ਕਿ ਉਹ ਕਿਸੇ ਨੂੰ ਆਵਾਜ਼ ਮਾਰਦਾ ਉਸ ਦੀ ਪਤਨੀ ਨੇ ਜਨ ਔਸ਼ਧੀ ਸੈਂਟਰ ਦੇ ਬਾਹਰ ਹੀ ਬੱਚੇ ਨੂੰ ਜਨਮ ਦੇ ਦਿੱਤਾ। ਉਸਨੇ ਹੀ ਬੱਚੇ ਨੂੰ ਸੰਭਾਲਿਆ ਅਤੇ ਸਿਵਲ ਹਸਪਤਾਲ ਵਿਖੇ ਮੌਜੂਦ ਇੱਕ ਮਹਿਲਾ ਦੀ ਮਦਦ ਨਾਲ ਬੱਚੇ ਨੂੰ ਚੁੰਨੀ ਵਿੱਚ ਲਪੇਟ ਕੇ ਲੇਬਰ ਰੂਮ ਤੱਕ ਪਹੁੰਚਾਇਆ ਗਿਆ। ਜਿਸ ਤੋਂ ਬਾਅਦ ਸਟਾਫ ਨਰਸਾਂ ਵੱਲੋਂ ਤੁਰੰਤ ਬੱਚੇ ਅਤੇ ਮਾਂ ਨੂੰ ਇਲਾਜ਼ ਮੁਹੱਈਆ ਕਰਵਾਇਆ ਗਿਆ।

ਮਾਂ ਅਤੇ ਬੱਚਾ ਸੁਰੱਖਿਅਤ: ਇਸ ਮੌਕੇ ਮਹਿਲਾ ਡਾਕਟਰ ਦਾ ਕਹਿਣਾ ਹੈ ਕਿ ਬੱਚਾ ਅਤੇ ਮਾਂ ਦੋਨੋਂ ਠੀਕ ਹਨ। ਮਹਿਲਾ ਡਾਕਟਰ ਨੇ ਕਿਹਾ ਕਿ ਗਰਭਵਤੀ ਮਾਂ ਦੀ ਡਿਲੀਵਰੀ ਹੋਣ ਵਿੱਚ ਅਜੇ ਸਮਾਂ ਸੀ, ਪਰ ਮਹਿਲਾ ਨੂੰ ਜ਼ਿਆਦਾ ਦਰਦ ਲੱਗਣ ਕਰਕੇ ਮਹਿਲਾ ਨੇ ਬੱਚੇ ਨੂੰ ਸਮੇਂ ਤੋਂ ਕੁੱਝ ਸਮੇਂ ਪਹਿਲਾਂ ਹੀ ਜਨਮ ਦੇ ਦਿੱਤਾ ਹੈ। ਫਿਲਹਾਲ ਮਾਂ ਅਤੇ ਬੱਚਾ ਸੁਰੱਖਿਅਤ ਹਨ ਤੇ ਇਲਾਜ ਕੀਤਾ ਜਾ ਰਿਹਾ ਹੈ।

ABOUT THE AUTHOR

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.