ETV Bharat / state

70 ਸਾਲਾ ਬਜ਼ੁਰਗ ਨੇ ਕਿਸਾਨੀ ਅੰਦੋਲਨ 'ਚ ਸ਼ਾਮਿਲ ਹੋਣ ਲਈ ਸ਼ੁਰੂ ਕੀਤੀ 500 ਕਿਲੋਮੀਟਰ ਲੰਬੀ ਦੋੜ

ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਕਰਦਿਆਂ ਹਰ ਕੋਈ ਆਪਣਾ ਯੋਗਦਾਨ ਪਾ ਰਿਹਾ ਹੈ, ਇਸ ਦੇ ਚੱਲਦਿਆਂ ਬਟਾਲੇ ਦੇ ਨਜ਼ਦੀਕੀ ਪਿੰਡ ਲਾਲਵਾਲਾ ਦੇ 70 ਸਾਲਾ ਬਜ਼ੁਰਗ 500 ਕਿਲੋਮੀਟਰ ਦੌੜ ਲਗਾ ਕੇ ਸੰਘਰਸ਼ 'ਚ ਸ਼ਾਮਲ ਹੋਣ ਜਾ ਰਿਹਾ ਹੈ।

ਤਸਵੀਰ
ਤਸਵੀਰ
author img

By

Published : Mar 12, 2021, 10:36 AM IST

ਗੁਰਦਾਸਪੁਰ: ਕੇਂਦਰ ਸਰਕਾਰ ਵੱਲੋਂ ਜਦੋਂ ਤੋਂ ਖੇਤੀ ਕਾਨੂੰਨ ਬਣਾਏ ਹਨ ਉਦੋਂ ਤੋਂ ਹੀ ਇਨ੍ਹਾਂ ਵਿਰੁੱਧ ਕਿਸਾਨਾਂ ਵੱਲੋਂ ਲਗਾਤਾਰ ਸੰਘਰਸ਼ ਚਲਾਇਆ ਜਾ ਰਿਹਾ ਹੈ ਅਤੇ ਉਦੋਂ ਤੋਂ ਹੀ ਇਸ ਸੰਘਰਸ਼ 'ਚ ਹਰ ਵਰਗ ਆਪਣਾ ਯੋਗਦਾਨ ਦੇ ਰਿਹਾ ਹੈ। ਹਰ ਵਰਗ ਕਿਸਾਨੀ ਸੰਘਰਸ਼ ਦੇ ਨਾਲ ਜੁੜ ਰਿਹਾ ਹੈ ਅਤੇ ਟਰੇਕਟਰ ਟ੍ਰਾਲੀ, ਬੱਸਾਂ, ਗੱਡੀਆਂ, ਮੋਟਰਸਾਇਕਲ ਅਤੇ ਸਾਇਕਲਾਂ 'ਤੇ ਸਵਾਰ ਹੋਕੇ ਦਿੱਲੀ ਅੰਦੋਲਨ 'ਚ ਪਹੁੰਚ ਰਹੇ ਹਨ। ਇਸੇ ਤਹਿਤ ਇੱਕ 70 ਸਾਲਾ ਬਜ਼ੁਰਗ ਕਿਸਾਨ ਹਰਭਜਨ ਸਿੰਘ ਬਟਾਲੇ ਦੇ ਨਜ਼ਦੀਕੀ ਪਿੰਡ ਲਾਲਵਾਲਾ ਤੋਂ ਗੁਰੂ ਦਾ ਓਟ ਆਸਰਾ ਲੈ ਕੇ ਦਿੱਲੀ ਕਿਸਾਨੀ ਅੰਦੋਲਨ 'ਚ ਸ਼ਾਮਿਲ ਹੋਣ ਲਈ ਦੋੜ ਲਗਾ ਕੇ ਸ਼ਾਮਲ ਹੋਣ ਜਾ ਰਿਹਾ ਹੈ। ਇਹ ਬਜ਼ੁਰਗ ਕਿਸਾਨ 500 ਕਿਲੋਮੀਟਰ ਦਾ ਦਿੱਲੀ ਤੱਕ ਸਫ਼ਰ ਦੋੜ ਲਗਾ ਕੇ ਪੂਰਾ ਕਰੇਗਾ।

ਵੀਡੀਓ

ਬਜ਼ੁਰਗ ਕਿਸਾਨ ਹਰਭਜਨ ਸਿੰਘ ਵੱਲੋਂ ਰੋਜ਼ਾਨਾ 35 ਕਿਲੋਮੀਟਰ ਦੋੜ ਲਗਾ ਕੇ ਸਫ਼ਰ ਤਹਿ ਕੀਤਾ ਜਾਵੇਗਾ ਅਤੇ 15 ਦਿਨਾਂ 'ਚ ਦਿੱਲੀ ਕਿਸਾਨੀ ਅੰਦੋਲਨ ਵਿੱਚ ਪਹੁੰਚੇਣਗੇ। ਬਜ਼ੁਰਗ ਕਿਸਾਨ ਹਰਭਜਨ ਸਿੰਘ ਵਲੋਂ ਦੋੜ ਸ਼ੁਰੂ ਕਰਨ ਮੌਕੇ ਉਨ੍ਹਾਂ ਦੇ ਜਜ਼ਬੇ ਅਤੇ ਹੌਂਸਲੇ ਨੂੰ ਦਾਤ ਦੇਣ ਲਈ ਤਮਾਮ ਪਿੰਡ ਵਾਲੇ ਵੀ ਮਜੂਦ ਰਹੇ।

ਹਰਭਜਨ ਸਿੰਘ ਨੇ ਬੁਲੰਦ ਹੌਂਸਲੇ ਨਾਲ ਕਿਹਾ ਕਿ ਉਹ 70 ਸਾਲ ਦੇ ਬਜ਼ੁਰਗ ਨਹੀਂ ਸਗੋਂ 30 ਸਾਲ ਦੇ ਨੌਜਵਾਨ ਹਨ ਅਤੇ ਗੁਰੂ ਦਾ ਆਸਰਾ ਲੈਂਦੇ ਹੋਏ ਬਾਜ਼ ਦੀ ਤਰ੍ਹਾਂ ਉੱਡ ਦਿੱਲੀ ਪਹੁੰਚ ਜਾਣਗੇ ਅਤੇ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀ ਹੁੰਦੇ ਉਦੋਂ ਤੱਕ ਇਹ ਕਿਸਾਨੀ ਅੰਦੋਲਨ ਚੱਲਦਾ ਰਹੇਗਾ।

ਪਿੰਡ ਵਾਸੀਆਂ ਵਲੋਂ ਹਰਭਜਨ ਸਿੰਘ ਨੂੰ ਹਰ ਤਰ੍ਹਾਂ ਨਾਲ ਸਾਥ ਦਿੱਤਾ ਜਾ ਰਿਹਾ ਹੈ। ਪਿੰਡ ਦੇ ਸਰਪੰਚ ਅਤੇ ਪਿੰਡ ਦੇ ਨੌਜਵਾਨ ਸਾਥੀਆਂ ਦਾ ਕਹਿਣਾ ਸੀ ਕਿ ਹਰਭਜਨ ਸਿੰਘ ਦੇ ਜ਼ਜਬੇ 'ਤੇ ਮਾਣ ਹੈ ਜੋ ਉਨ੍ਹਾਂ ਇਸ ਤਰ੍ਹਾਂ ਦੋੜ ਲਗਾਕੇ ਦਿੱਲੀ ਕਿਸਾਨੀ ਅੰਦੋਲਨ ਵਿੱਚ ਪੁੱਜਣ ਦਾ ਫੈਂਸਲਾ ਕੀਤਾ ਅਤੇ ਪੂਰਾ ਪਿੰਡ ਇਨ੍ਹਾਂ ਦੇ ਨਾਲ ਹੈ ਅਤੇ ਇਨ੍ਹਾਂ ਨੂੰ ਹਰ ਤਰ੍ਹਾਂ ਨਾਲ ਸਮਰਥਨ ਕਰ ਰਿਹਾ ਹੈ ਤਾਂ ਜੋ ਹਰਭਜਨ ਸਿੰਘ ਆਪਣੇ ਮਕਸਦ 'ਚ ਕਾਮਯਾਬ ਹੋ ਸਕੇ |

ਇਹ ਵੀ ਪੜ੍ਹੋ:ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਪਟਿਆਲਾ 'ਚ ਰਾਤ ਦਾ ਕਰਫ਼ਿਊ ਲਾਗੂ

ETV Bharat Logo

Copyright © 2024 Ushodaya Enterprises Pvt. Ltd., All Rights Reserved.