ETV Bharat / state

Punjab Flood: ਜੈਕਾਰਿਆਂ ਦੀ ਗੂੰਝ 'ਚ ਮੁਕੰਮਲ ਹੋਇਆ 300 ਫੁੱਟ ਚੌੜੇ ਪਾੜ ਨੂੰ ਭਰਨ ਦਾ ਕੰਮ, ਡੀਸੀ ਗੁਰਦਾਸਪੁਰ ਨੇ ਨੌਜਵਾਨਾਂ ਦੀ ਕੀਤੀ ਸ਼ਲਾਘਾ

Punjab Flood: ਗੁਰਦਾਸਪੁਰ ਪ੍ਰਸ਼ਾਸਨ ਦੀਆਂ ਰਾਹਤ ਟੀਮਾਂ ਵੱਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਜਗਤਪੁਰਾ ਟਾਂਡਾ ਦੇ ਨਜ਼ਦੀਕ ਧੁੱਸੀ ਬੰਨ੍ਹ ਵਿੱਚ ਪਏ ਕਰੀਬ 300 ਫੁੱਟ ਪਾੜ ਨੂੰ ਭਰਨ ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਰੱਖਦਿਆਂ ਪਿੰਡ ਦੇ ਨੌਜਵਾਨਾਂ ਨੇ ਦਿਨ-ਰਾਤ ਦੀ ਮਿਹਨਤ ਸਦਕਾ ਪੂਰਾ ਕਰ ਲਿਆ ਹੈ, ਜਿਸ ਕਾਰਨ ਹੁਣ ਕਈ ਪਿੰਡ ਹੜ੍ਹ ਦੀ ਲਪੇਟ ਵਿੱਚੋਂ ਆਉਣੋਂ ਬਚ ਜਾਣਗੇ।

In just 60 hours, the work of filling the 300 feet wide gap in Dhusi Bun of Gurdaspur was completed.
ਜੈਕਾਰਿਆਂ ਦੀ ਗੂੰਝ 'ਚ ਮੁਕੰਮਲ ਹੋਇਆ 300 ਫੁੱਟ ਚੌੜੇ ਪਾੜ ਨੂੰ ਭਰਨ ਦਾ ਕੰਮ, ਡੀਸੀ ਗੁਰਦਾਸਪੁਰ ਨੇ ਨੌਜਵਾਨਾਂ ਦੀ ਕੀਤੀ ਸ਼ਲਾਘਾ
author img

By

Published : Aug 21, 2023, 9:03 AM IST

ਗੁਰਦਾਸਪੁਰ ਵਿੱਚ ਮੁਕੰਮਲ ਹੋਇਆ 300 ਫੁੱਟ ਚੌੜੇ ਪਾੜ ਨੂੰ ਭਰਨ ਦਾ ਕੰਮ

ਗੁਰਦਾਸਪੁਰ : ਪੰਜਾਬ 'ਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਇਲਾਕਿਆਂ ਨੂੰ ਰਾਹਤ ਪਹੁੰਚਾਉਣ ਲਈ ਭਾਵੇਂ ਹੀ ਬਚਾਅ ਟੀਮਾਂ ਲੱਗੀਆਂ ਹੋਈਆਂ ਹਨ, ਪਰ ਜੋ ਕੰਮ ਪਿੰਡਾਂ ਦੇ ਨੌਜਵਾਨਾਂ ਵੱਲੋਂ ਕੀਤਾ ਜਾ ਰਿਹਾ ਹੈ ਉਸਦਾ ਮੁਕਾਬਲਾ ਸ਼ਾਇਦ ਹੀ ਹੋਵੇ। ਇਸ ਦੀ ਮਿਸਾਲ ਸਾਹਮਣੇ ਆਈ ਹੈ ਗੁਰਦਾਸਪੁਰ ਵਿਖੇ ਜਿਥੇ ਬਿਆਸ ਦਰਿਆ ਤੋਂ ਆਏ ਪਾਣੀ ਨਾਲ ਜਗਤਪੁਰ ਟਾਂਡਾ ਨੇੜੇ ਧੁੱਸੀ ਬੰਨ੍ਹ ਵਿੱਚ ਪਏ ਕਰੀਬ 300 ਫੁੱਟ ਚੌੜੇ ਪਾੜ ਨੂੰ ਭਰਨ ਦਾ ਕੰਮ ਬੀਤੇ ਦਿਨ ਨੌਜਵਾਨਾਂ ਦੇ ਉਪਰਾਲੇ ਨਾਲ ਮੁਕੰਮਲ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਪਿਛਲੇ ਮਹੀਨੇ ਭਾਰੀ ਬਰਸਾਤ ਕਾਰਨ ਜਿੰਨਾ ਇਲਾਕਿਆਂ ਵਿੱਚ ਹੜ੍ਹ ਆਏ ਸਨ ਉਹਨਾਂ ਵਿੱਚ ਗੁਰਦਾਸਪੁਰ ਦੇ ਇਲਾਕੇ ਵੀ ਪ੍ਰਭਾਵਿਤ ਹੋਏ ਸਨ। ਇਹਨਾਂ ਵਿੱਚ ਹੀ ਧੂਸੀ ਬੰਨ੍ਹ ਵੀ ਸੀ ਜਿਸ ਦੇ ਟੁੱਟਣ ਕਰਕੇ ਗੁਰਦਾਸਪੁਰ ਜ਼ਿਲ੍ਹੇ ਦੇ 50 ਦੇ ਕਰੀਬ ਪਿੰਡ ਪਾਣੀ ਆਉਣ ਨਾਲ ਪ੍ਰਭਾਵਿਤ ਹੋਏ ਸਨ। ਇਸ ਤੋਂ ਬਾਅਦ ਮੌਕੇ ’ਤੇ ਰਾਹਤ ਕਾਰਜ ਜਾਰੀ ਸਨ, ਹਾਲਾਂਕਿ ਕਿ ਖਿਤੇ ਦੇ ਮਾਹਿਰ ਅਧਿਕਾਰੀਆਂ ਕਰਮਚਾਰੀਆਂ ਨੇ ਕਿਹਾ ਸੀ ਕਿ ਇਸ ਬੰਨ੍ਹ ਨੂੰ ਪੂਰਨ ਲਈ 15 ਤੋਂ 20 ਦਿਨ ਹੋਰ ਲੱਗ ਸਕਦੇ ਹਨ, ਪਰ ਪਿੰਡ ਵਾਸੀਆਂ ਦੇ ਉਪਰਾਲੇ ਨਾਲ ਆਖਿਰਕਾਰ ਇਸ ਬੰਨ੍ਹ ਨੂੰ ਐਤਵਾਰ ਸ਼ਾਮ ਨੂੰ ਪੂਰਾ ਕਰ ਲਿਆ ਗਿਆ।

ਲੋਕਾਂ ਦੇ ਸਹਿਯੋਗ ਤੋਂ ਨਹੀਂ ਹੋ ਸਕਦਾ ਸੀ ਕੰਮ : ਇੱਸ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਪਿਡਾਂ ਤੋਂ ਪਹੁੰਚੇ ਹਜਾਰਾਂ ਨੌਜਵਾਨਾਂ ਨੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਐੱਸ.ਐੱਸ.ਪੀ.ਹਰੀਸ਼ ਦਾਯਮਾ, ਆਪ ਆਗੂ ਸ਼ਮਸ਼ੇਰ ਸਿੰਘ ਦੀ ਮੌਜੂਦਗੀ ਵਿੱਚ ਜੈਕਾਰੇ ਲਗਾ ਕੇ ਜਿੱਥੇ ਪ੍ਰਮਾਤਮਾ ਦਾ ਧੰਨਵਾਦ ਕੀਤਾ। ਉਸਦੇ ਨਾਲ ਆਏ ਨੌਜਵਾਨਾਂ ਦੀ ਹੌਂਸਲਾ ਅਫਜਾਈ ਵੀ ਕੀਤੀ। ਡੀਸੀ ਗੁਰਦਾਸਪੁਰ ਨੇ ਕਿਹਾ ਕਿ ਇਸ ਬੰਨ੍ਹ ਨੂੰ ਭਰਨ ਲਈ ਦਿਨ-ਰਾਤ ਇੱਕ ਕਰ ਰਹੇ ਨੌਜਵਾਨਾਂ ਦੀ ਇਹ ਮਿਹਨਤ ਕਾਫੀ ਸ਼ਲਾਘਾਯੋਗ ਹੈ। ਜਿੰਨਾ ਨੇ ਰਾਹਤ ਟੀਮਾਂ ਨਾਲ ਮਿਲ ਕੇ ਇੰਨੇ ਮੁਸ਼ਕਿਲ ਕੰਮ ਨੂੰ ਖੁਸ਼ੀ ਖੁਸ਼ੀ ਕੁਝ ਹੀ ਘੰਟਿਆਂ ਵਿੱਚ ਪੂਰਾ ਕੀਤਾ ਹੈ। ਇਸ ਮੌਕੇ ਨੌਜਵਾਨ ਆਗੂ ਇੰਦਰਪਾਲ ਸਿੰਘ ਅਤੇ ਕੰਵਲਪ੍ਰੀਤ ਸਿੰਘ ਕਾਕੀ ਸਮੇਤ ਉਨ੍ਹਾਂ ਦੇ ਸਮਰਥਕਾਂ ਨੇ ਵੀ ਪੂਰੇ ਉਤਸ਼ਾਹ ਨਾਲ ਬੰਨ੍ਹ ਨੂੰ ਭਰਨ ਦਾ ਕੰਮ ਮੁਕੰਮਲ ਕੀਤਾ ਅਤੇ ਵੱਖ-ਵੱਖ ਪਿੰਡਾਂ ਤੋਂ ਆਏ ਨੌਜਵਾਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਅਤੇ ਹਿੰਮਤ ਦੀ ਬਦੌਲਤ ਹੀ ਇਹ ਅਸੰਭਵ ਕੰਮ ਇਨ੍ਹੇਂ ਘੱਟ ਸਮੇਂ ਵਿੱਚ ਸੰਭਵ ਹੋ ਸਕਿਆ ਹੈ।

ਜੋ ਕੰਮ ਮਾਹਿਰ ਨਾ ਕਰ ਸਕੇ ਉਹ ਪਿੰਡ ਵਾਸੀਆਂ ਨੇ ਕਰ ਦਿੱਤਾ : ਇਸ ਮੌਕੇ ਡਿਪਟੀ ਕਮਿਸ਼ਨਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਜਦੋਂ ਇਸ ਬੰਨ੍ਹ ਵਿੱਚ ਪਾੜ ਪਿਆ ਸੀ ਤਾਂ ਉਨ੍ਹਾਂ ਨੂੰ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਮੁੱਢਲੀ ਰਿਪੋਰਟ ਵਿੱਚ ਇਹ ਦੱਸਿਆ ਗਿਆ ਸੀ ਕਿ ਇਸ ਬੰਨ੍ਹ ਨੂੰ ਭਰਨ ਵਿੱਚ ਘੱਟੋ-ਘੱਟ 15 ਤੋਂ 20 ਦਿਨ ਦਾ ਸਮਾਂ ਲੱਗੇਗਾ ਕਿਉਂਕਿ ਪਾਣੀ ਦਾ ਵਹਾਅ ਕਾਫੀ ਤੇਜ ਸੀ ਅਤੇ ਡੂੰਘਾਈ ਵੀ ਕਾਫੀ ਜਿਆਦਾ ਸੀ, ਪਰ ਨੌਜਵਾਨਾਂ ਦੀ ਹਿੰਮਤ ਅਤੇ ਪ੍ਰਮਾਤਮਾ ਦੇ ਆਸ਼ੀਰਵਾਦ ਸਦਕਾ ਸਿਰਫ ਤਿੰਨ ਦਿਨਾਂ ਵਿੱਚ ਹੀ ਇਸ ਬੰਨ੍ਹ ਨੂੰ ਭਰ ਦਿੱਤਾ ਹੈ। ਉਨ੍ਹਾਂ ਬੰਨ੍ਹ ਨੂੰ ਭਰਨ ਵਿੱਚ ਦਿਨ-ਰਾਤ ਕੰਮ ਕਰ ਰਹੇ ਸਮੂਹ ਅਧਿਕਾਰੀਆਂ, ਕਰਮਚਾਰੀਆਂ ਅਤੇ ਨੌਜਵਾਨਾਂ ਸਮੇਤ ਇਲਾਕੇ ਦੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰੀ ਹੋਇਆ ਹੈ ਕਿ ਇਨ੍ਹੇਂ ਵੱਡੇ ਅਤੇ ਡੂੰਘੇ ਬੰਨ੍ਹ ਨੂੰ ਇਨ੍ਹੇਂ ਘੱਟ ਸਮੇਂ ਵਿੱਚ ਭਰ ਕੇ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਕੀਤੀ ਗਈ ਹੈ।

ਨੌਜਵਾਨਾਂ ਨੂੰ ਨਸ਼ੇੜੀ ਕਹਿਣ ਵਾਲਿਆਂ ਨੂੰ ਕਰਾਰ ਜਵਾਬ : ਉਥੇ ਹੀ ਇਸ ਕੰਮ ਵਿੱਚ ਅਗਵਾਈ ਕਰ ਰਹੇ ਨੌਜਵਾਨ ਆਗੂਆਂ ਨੇ ਕਿਹਾ ਕਿ ਇਹ ਸਫਲਤਾ ਉਹਨਾਂ ਲੋਕਾਂ ਦੇ ਮੂੰਹ 'ਤੇ ਕਰਾਰੀ ਚਪੇੜ ਹੈ ਜੋ ਕਿ ਪੰਜਾਬ ਦੇ ਨੌਜਵਾਨਾਂ ਨੂੰ ਮਹਿਜ਼ ਨਸ਼ੇੜੀ ਅਤੇ ਅੱਤਵਾਦੀ ਦਸਦੇ ਹਨ। ਪੰਜਾਬ ਅਤੇ ਪੰਜਾਬ ਦੇ ਨੌਜਵਾਨ ਉਦੋਂ ਤੱਕ ਹਾਰ ਨਹੀਂ ਮੰਨਦੇ ਜਦੋਂ ਤੱਕ ਸਫਲਤਾ ਹਾਸਿਲ ਨਾ ਕਰ ਲੈਣ ਅਤੇ ਅੱਜ ਇਕ ਵਾਰ ਫਿਰ ਤੋਂ ਇਹ ਸੱਚ ਸਾਬਿਤ ਹੋਇਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.