ਗੁਰਦਾਸਪੁਰ: ਬਟਾਲਾ ਵਿੱਚ ਸ਼ੁੱਕਰਵਾਰ ਨੂੰ ਕਰੀਬ ਰਾਤ 8 ਵਜੇ ਇੱਕੇ ਹੋਲਸੇਲ ਮੈਡੀਕਲ ਸਟੋਰ 'ਤੇ ਲੁੱਟ ਦੀ ਘਟਨਾ ਸਾਹਮਣੇ ਆਈ, ਜਿੱਥੇ ਪਿਸਤੌਲ ਦੀ ਨੋਕ 'ਤੇ 3 ਲੁਟੇਰੇ ਇੱਕ ਲੁੱਕ ਰੁਪਏ ਨਗਦੀ ਲੁੱਟ ਕੇ ਲੈ ਗਏ।
ਸ਼ਹਿਰ ਦੀ ਧਰਮਪੁਰਾ ਕਾਲੋਨੀ ਵਿੱਚ ਸਥਿਤ ਮਹਾਬੀਰ ਮੈਡੀਕਲ ਸਟੋਰ ਦੇ ਮਾਲਿਕ ਅਰਜੁਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਛੋਟਾ ਭਰਾ ਅਤੇ ਉਸ ਦਾ ਦੋਸਤ ਕੁਲੈਕਸ਼ਨ ਕਰਕੇ ਆਏ ਸਨ, ਜਿਸ ਤੋਂ ਬਾਅਦ ਤਿੰਨ ਹਥਿਆਰਬੰਦ ਵਿਅਕਤੀ ਮੋਟਰਸਾਈਕਲ 'ਤੇ ਆਏ ਅਤੇ ਪਿਸਤੌਲ ਵਿਖਾ ਕੇ ਨਗਦੀ ਲੁੱਟ ਕੇ ਲੈ ਗਏ।
ਸਟੋਰ ਮਾਲਿਕ ਨੇ ਪੁਲਿਸ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਚੁੱਕੇ ਅਤੇ ਕਿਹਾ ਕਿ ਲੌਕਡਾਊਨ ਦੌਰਾਨ 3 ਹਥਿਆਰਬੰਦ ਵਿਅਕਤੀ ਸ਼ਰੇਆਮ ਇੱਕੋ ਮੋਟਰਸਾਈਕਲ 'ਤੇ ਕਿਵੇਂ ਘੁੰਮ ਰਹੇ ਹਨ।
ਇਸ ਸਬੰਧੀ ਡੀਐਸਪੀ ਲਖਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੂਟੇਜ ਦੀ ਮਦਦ ਨਾਲ ਅਗਲੀ ਕਾਰਵਾਈ ਕੀਤੀ ਜਾਵੇਗੀ।