ਗੁਰਦਾਸਪੁਰ: ਪੰਜਾਬ ਦੇ ਚਰਚਿਤ ਟੀਚਿੰਗ ਫੈਲੋਜ਼ ਘੁਟਾਲੇ ਵਿੱਚ ਮੀਡੀਆ ਅਤੇ ਹਾਈਕੋਰਟ ਦੀ ਦਿਲਚਸਪੀ ਕਾਰਨ ਵਿਜੀਲੈਂਸ ਬਿਊਰੋ ਸਰਗਰਮ (Vigilance Bureau active) ਹੋ ਗਿਆ ਹੈ। ਮਲੇਰਕੋਟਲਾ ਪੁਲਿਸ ਨੇ ਵਿਜੀਲੈਂਸ ਦੀ ਸਿਫ਼ਾਰਸ਼ 'ਤੇ 11 ਅਕਤੂਬਰ ਨੂੰ ਨਵਾਂ ਮਾਮਲਾ ਦਰਜ ਕਰਕੇ 7 ਟੀਚਿੰਗ ਫੈਲੋਜ਼ ਨੂੰ ਨਾਮਜ਼ਦ ਕੀਤਾ ਹੈ, ਇਸ ਦੇ ਨਾਲ ਹੀ ਪੰਜਾਬ ਦੇ ਸਿੱਖਿਆ ਵਿਭਾਗ ਅਤੇ ਵੱਖ-ਵੱਖ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਆਪਣੇ-ਆਪਣੇ ਜ਼ਿਲ੍ਹਿਆਂ ਵਿੱਚ ਜਾਅਲੀ ਸਰਟੀਫਿਕੇਟਾਂ ਦੇ ਆਧਾਰ 'ਤੇ ਨੌਕਰੀਆਂ ਹਾਸਲ ਕਰਨ ਵਾਲੇ ਪੰਜਾਬ ਦੇ 19 ਜ਼ਿਲ੍ਹਿਆਂ ਦੇ ਬਾਕੀ ਟੀਚਿੰਗ ਫੈਲੋਜ਼ ਦੇ ਖਿਲਾਫ ਮਾਮਲੇ ਦਰਜ ਕਰਾਉਣ ਦੀ ਵੀ ਸਿਫ਼ਾਰਸ਼ ਕੀਤੀ ਹੈ। ਕਿਹਾ ਜਾ ਸਕਦਾ ਹੈ ਕਿ ਵਿਜੀਲੈਂਸ ਮਾਮਲੇ ਦੀ ਤਹਿ ਤੱਕ ਜਾਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।
ਵਿਜੀਲੈਂਸ ਜਾਂਚ 'ਚ ਕੀ ਕੁਝ ਆਇਆ ਸਾਹਮਣੇ ?: ਵਿਜੀਲੈਂਸ ਦੀ ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ 11 ਅਗਸਤ 2009 ਤੋਂ 13 ਅਗਸਤ 2009 ਤੱਕ ਭਰਤੀ ਪ੍ਰਕਿਰਿਆ ਦੌਰਾਨ ਸੂਬੇ ਦੇ 20 ਜ਼ਿਲ੍ਹਿਆਂ ਵਿੱਚ ਭਰਤੀ ਕੀਤੇ ਗਏ ਕੁੱਲ 9 ਹਜ਼ਾਰ 998 ਟੀਚਿੰਗ ਫੈਲੋਜ਼ ਵੱਲੋਂ ਨੌਕਰੀ (Employment by Teaching Fellows) ਹਾਸਲ ਕਰਨ ਲਈ ਮੁਹੱਈਆ ਕਰਵਾਏ ਗਏ ਦਸਤਾਵੇਜਾਂ ਦੀ ਵੱਖ-ਵੱਖ ਜ਼ਿਲ੍ਹਾ ਪੱਧਰੀ ਕਮੇਟੀਆਂ ਵੱਲੋਂ ਚੈਕਿੰਗ ਕੀਤੀ ਗਈ। 19 ਅਕਤੂਬਰ 2009 ਨੂੰ ਤਤਕਾਲੀ ਡਾਇਰੈਕਟਰ ਸਿੱਖਿਆ ਵਿਭਾਗ ਐਲੀਮੈਂਟਰੀ ਸਾਧੂ ਸਿੰਘ ਰੰਧਾਵਾ ਵੱਲੋਂ ਇੱਕ ਪੱਤਰ ਰਾਹੀਂ ਜਾਅਲੀ ਸਰਟੀਫਿਕੇਟਾਂ ਦੇ ਆਧਾਰ ’ਤੇ ਨੌਕਰੀ ਹਾਸਲ ਕਰਨ ਵਾਲੇ ਉਮੀਦਵਾਰਾਂ ਨੂੰ ਨੌਕਰੀ ਤੋਂ ਕੱਢਣ ਦੇ ਹੁਕਮ ਜਾਰੀ ਕੀਤੇ ਗਏ ਸਨ। ਬਾਅਦ ਵਿੱਚ ਜਦੋਂ ਕੱਢੇ ਗਏ ਉਮੀਦਵਾਰਾਂ ਨੇ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਵਿੱਚ ਰਿੱਟ ਦਾਇਰ ਕੀਤੀ ਤਾਂ ਸਰਕਾਰ ਨੇ ਡਾਇਰੈਕਟਰ ਸਿੱਖਿਆ ਵਿਭਾਗ ਦੀ ਅਗਵਾਈ ਵਿੱਚ ਤਿੰਨ ਮੈਂਬਰੀ ਕਮੇਟੀ ਬਣਾ ਕੇ ਕੱਢੇ ਗਏ ਉਮੀਦਵਾਰਾਂ ਨੂੰ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਦਿੱਤਾ।
ਇਸ ਤੋਂ ਬਾਅਦ ਕਮੇਟੀ ਦੀ ਰਿਪੋਰਟ ਅਨੁਸਾਰ ਹਟਾਏ ਗਏ 583 ਉਮੀਦਵਾਰਾਂ ਵਿੱਚੋਂ 457 ਦੇ ਸਰਟੀਫਿਕੇਟ ਜਾਅਲੀ (Certificate forgery) ਪਾਏ ਗਏ। ਜਿਸ ਕਾਰਨ ਉਸ ਸਮੇਂ ਫੈਸਲਾ ਲਿਆ ਗਿਆ ਸੀ ਕਿ ਇਨ੍ਹਾਂ ਸਾਰਿਆਂ ਖਿਲਾਫ ਮਾਮਲਾ ਦਰਜ ਕੀਤਾ ਜਾਵੇ। ਜਿਸ ਦੇ ਖਿਲਾਫ ਇਨ੍ਹਾਂ ਉਮੀਦਵਾਰਾਂ ਨੇ ਮੁੜ ਹਾਈਕੋਰਟ ਵਿੱਚ ਰਿੱਟ ਕੀਤੀ ਹੈ। ਬਾਅਦ ਵਿੱਚ 11 ਅਗਸਤ 2010 ਨੂੰ ਹਾਈ ਕੋਰਟ ਨੇ ਸਰਕਾਰ ਦੇ ਹੱਕ ਵਿੱਚ ਫੈਸਲਾ ਸੁਣਾ ਦਿੱਤਾ। ਇਸ ਤੋਂ ਬਾਅਦ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਿੱਖਿਆ ਵਿਭਾਗ ਵੱਲੋਂ ਕੁਝ ਉਮੀਦਵਾਰਾਂ ਖ਼ਿਲਾਫ਼ ਕੇਸ ਦਰਜ ਕਰਵਾਏ ਗਏ ਸਨ, ਜਿਨ੍ਹਾਂ ਵਿੱਚ ਬਠਿੰਡਾ ਦੇ 5, ਫਿਰੋਜ਼ਪੁਰ ਦੇ 3 ਹੁਸ਼ਿਆਰਪੁਰ ਦੇ 8, ਕਪੂਰਥਲਾ-ਲੁਧਿਆਣਾ ਦੇ 7-7, ਮੁਕਤਸਰ ਸਾਹਿਬ ਦੇ 4, ਪਟਿਆਲਾ ਦਾ 1 ਅਤੇ ਰੋਪੜ ਦੇ 2 ਟੀਚਿੰਗ ਫੈਲੋ ਦੇ ਖਿਲਾਫ ਸਿੱਖਿਆ ਵਿਭਾਗ ਵੱਲੋਂ ਦਰਜ ਕਰਵਾਏ ਗਏ ਮਾਮਲੇ ਚੱਲ ਰਹੇ ਹਨ।
ਘੁਟਾਲੇ 'ਚ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਕਈ ਅਧਿਆਪਕਾਂ ਦਾ ਨਾਮ: ਜ਼ਿਲ੍ਹਾ ਗੁਰਦਾਸਪੁਰ ਦੇ ਇਸ ਲਿਸਟ ਵਿੱਚ ਸਭ ਤੋਂ ਵੱਧ 54 ਉਮੀਦਵਾਰ ਸ਼ਾਮਲ ਸਨ ਪਰ ਪੁਲਿਸ ਨੇ ਐਫਆਈਆਰ ਵਿੱਚ ਸ਼ਾਮਲ ਇਨ੍ਹਾਂ 54 ਵਿੱਚੋਂ ਸਿਰਫ਼ 26 ਖ਼ਿਲਾਫ਼ ਹੀ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਸੀ। ਜਦਕਿ ਵਿਜੀਲੈਂਸ ਨੇ ਸਿਫਾਰਸ਼ ਕੀਤੀ ਹੈ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਬਾਕੀ ਉਮੀਦਵਾਰਾਂ ਖ਼ਿਲਾਫ਼ ਕੇਸ ਦਰਜ ਕੀਤੇ ਜਾਣੇ ਚਾਹੀਦੇ ਸਨ। ਇਹਨਾਂ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ 48, ਬਰਨਾਲੇ ਦੇ 11 , ਬਠਿੰਡਾ ਦੇ 9,ਫਰੀਦਕੋਟ ਦੇ 3,ਫਤਿਹਗੜ੍ਹ ਸਾਹਿਬ ਦੇ 8, ਫਿਰੋਜ਼ਪੁਰ ਦੇ 4, ਜਲੰਧਰ ਦੇ 9, ਕਪੂਰਥਲਾ ਦੇ 3, ਮੋਗਾ ਦੇ 27 ਮੁਕਤਸਰ ਸਾਹਿਬ ਦੇ 6, ਪਟਿਆਲਾ ਦੇ 3, ਸੰਗਰੂਰ ਦੇ 29, ਮੁਹਾਲੀ ਦੇ 7, ਸ਼ਹੀਦ ਭਗਤ ਸਿੰਘ ਨਗਰ ਦੇ 5 ਅਤੇ ਤਰਨ ਤਰਨ ਦੇ 19 ਅਜਿਹੇ ਟੀਚਿੰਗ ਫੈਲੋ ਹਨ, ਜਿਨਾਂ ਦੇ ਖਿਲਾਫ ਮਾਮਲੇ ਦਰਜ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ।
- Meeting of Jathedar of five Takhats : ਬੀਚ ਤੇ ਸਮੁੰਦਰ ਕੰਢੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ 'ਤੇ ਲਗਾਈ ਰੋਕ, ਸਮਲਿੰਗੀ ਵਿਆਹ ਦੇ ਮਾਮਲੇ 'ਚ ਕੀਤਾ ਵੱਡਾ ਫੈਸਲਾ, ਪੰਜ ਜਥੇਦਾਰਾਂ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਹਿਮ ਮੀਟਿੰਗ
- SYL Controversy: ਹਰਿਆਣਾ ਦੇ ਮੁੱਖ ਮੰਤਰੀ ਨੇ ਸੀਐਮ ਮਾਨ ਨੂੰ ਲਿਖਿਆ ਪੱਤਰ, ਕਿਹਾ- SYL ਨਹਿਰ ਦੇ ਨਿਰਮਾਣ ਨਾਲ ਜੁੜੇ ਹਰ ਮੁੱਦੇ 'ਤੇ ਚਰਚਾ ਲਈ ਹਾਂ ਤਿਆਰ
- Encounter in Bihar: ਵੈਸ਼ਾਲੀ 'ਚ ਕਾਂਸਟੇਬਲ ਦੇ ਕਤਲ ਕਰਨ ਵਾਲੇ ਦੋਵੇਂ ਮੁਲਜ਼ਮ ਢੇਰ, ਪੁਲਿਸ ਨੇ 3 ਘੰਟੇ ਅੰਦਰ ਕੀਤਾ ਐਨਕਾਊਂਟਰ
ਕਈ ਹੋਰ ਅਧਿਆਪਕਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਸਿਫਾਰਸ਼: ਜ਼ਿਲ੍ਹਾ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਇਸ ਲਿਸਟ ਵਿੱਚ ਫਿਰ ਤੋਂ ਸਭ ਤੋਂ ਵੱਧ (128 teaching fellows of Gurdaspur) ਜ਼ਿਲ੍ਹਾ ਗੁਰਦਾਸਪੁਰ ਦੇ 128 ਹੋਰ ਉਮੀਦਵਾਰਾਂ ਖ਼ਿਲਾਫ਼ ਵੀ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ, ਜਿਨ੍ਹਾਂ ਨੇ ਮੈਰਿਟ ਨਾਲ ਛੇੜਛਾੜ (Tampering with merit) ਕੀਤੀ ਸੀ, ਜਿਨ੍ਹਾਂ ਵਿੱਚੋਂ 111 ਉਮੀਦਵਾਰਾਂ ਦੇ ਜਾਅਲੀ ਸਰਟੀਫਿਕੇਟ, ਚਾਰ ਉਮੀਦਵਾਰਾਂ ਦੇ ਪੇਂਡੂ ਖੇਤਰ ਦੇ ਸਰਟੀਫਿਕੇਟ ਅਤੇ 13 ਉਮੀਦਵਾਰਾਂ ਨੇ ਮੈਰਿਟ ਨਾਲ ਛੇੜਛਾੜ ਕਰਨ ਵਾਲੇ ਸ਼ਾਮਲ ਹਨ। ਵਿਜੀਲੈਂਸ ਵਿਭਾਗ ਨੇ ਐਫਆਈਆਰ ਸਮੇਤ ਸੂਚੀ ਜਾਰੀ ਕਰਕੇ ਵੱਖ-ਵੱਖ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਨੂੰ ਇਨ੍ਹਾਂ ਉਮੀਦਵਾਰਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਜਿਸ ਵਿੱਚ ਮਲੇਰਕੋਟਲਾ ਪੁਲਿਸ ਨੇ ਪਹਿਲ ਕਰਦੇ ਹੋਏ 7 ਟੀਚਿੰਗ ਫੈਲੋਜ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਹੁਣ ਜੇਕਰ ਵੱਖ-ਵੱਖ ਜ਼ਿਲ੍ਹਿਆਂ ਦੀ ਪੁਲਿਸ ਵੀ ਵਿਜੀਲੈਂਸ ਦੀ ਇਹ ਸਿਫਾਰਿਸ਼ ਮੰਨ ਲੈਂਦੀ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਬਾਕੀ ਜ਼ਿਲ੍ਹਿਆਂ ਇਹਨਾਂ ਟੀਚਿੰਗ ਫੈਲੋ ਦੇ ਖਿਲਾਫ ਮਾਮਲੇ ਦਰਜ ਹੋਣ ਦੇ ਨਾਲ ਨਾਲ ਹੋਰ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਹਨ।