ਫ਼ਿਰੋਜ਼ਪੁਰ: ਪਿੰਡ ਨਿਜ਼ਾਮ ਵਾਲਾ ਵਿੱਚ ਨਸ਼ੇ ਦੇ ਖ਼ਾਤਮੇ ਲਈ ਬਣਾਈ ਗਈ ਕਮੇਟੀ ਦੇ ਆਗੂ ਅਰਜੁਨ ਸਿੰਘ 'ਤੇ ਨਸ਼ਾ ਵੇਚਣ ਆਏ ਨੌਜਾਵਨ ਨੂੰ ਰੋਕਣ ਵੇਲੇ ਉਸ 'ਤੇ ਨਸ਼ਾ ਤਸਕਰ ਵੱਲੋਂ ਫ਼ਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪੀੜਤ ਅਰਜੁਨ ਸਿੰਘ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: ਘਾਟੀ ਵਿੱਚ 1,000 ਕਰੋੜ ਦਾ ਨਵੇਸ਼ ਕਰੇਗੀ ਪੰਜਾਬ ਦੀ ਵੱਡੀ ਸਨਅਤ
ਇਸ ਬਾਰੇ ਪੀੜਤ ਅਰਜੁਨ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਕੁਲਦੀਪ ਸਿੰਘ ਨਾਂਅ ਦਾ ਵਿਅਕਤੀ ਨਸ਼ਾ ਵੇਚਣ ਆਇਆ ਸੀ ਤਾਂ ਜਦੋਂ ਉਸ ਨੂੰ ਨਸਾ ਵੇਚਣ ਤੋਂ ਰੋਕਿਆ ਤਾਂ ਕਿਹਾ ਕਿ ਉਸ ਨੇ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਕੁਲਦੀਪ ਸਿੰਘ ਨੇ ਪਿੰਡ ਨੂਰਪੁਰ ਦੇ ਰਹਿਣ ਵਾਲੇ ਆਪਣੇ ਮਿੱਤਰ ਮੱਸਾ ਸਿੰਘ ਨੂੰ ਆਪਣੇ ਪਿੰਡ ਬੁਲਾ ਲਿਆ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਉਸ ਨੇ ਦੱਸਿਆ ਕਿ ਉਸ ਦੇ ਪੈਰ 'ਚ ਗੋਲੀ ਵੱਜੀ ਤੇ ਉਸ ਨੇ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪਿੰਡ ਨਿਜ਼ਾਮ ਵਾਲਾ 'ਚ ਨਸ਼ੇ ਦੇ ਓਵਰਡੋਜ਼ ਕਰਕੇ ਇਕ ਨੌਜਵਾਨ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਪਿੰਡ ਵਾਲਿਆਂ ਨੇ ਨਸ਼ੇ ਦੇ ਖਾਤਮੇ ਲਈ ਇੱਕ ਕਮੇਟੀ ਬਣਾਈ ਸੀ ਤੇ ਜਿਸ ਦਾ ਆਗੂ ਅਰਜੁਨ ਸਿੰਘ ਨੂੰ ਚੁਣਿਆ ਗਿਆ ਸੀ।