ਫਿਰੋਜ਼ਪੁਰ : ਚੋਣ ਪ੍ਰਚਾਰ ਦੌਰਾਨ ਬਿਕਰਮਜੀਤ ਸਿੰਘ ਮਜੀਠੀਆ ਲੋਕਸਭਾ ਹਲਕੇ ਫਿਰੋਜ਼ਪੁਰ ਦੀ ਵੱਖ-ਵੱਖ ਥਾਵਾਂ 'ਤੇ ਰੈਲੀਆਂ ਕਰਨ ਪੁੱਜੇ।
ਚੋਣ ਰੈਲੀ ਦੌਰਾਨ ਸੰਬੋਧਨ ਕਰਦਿਆਂ ਮਜੀਠੀਆ ਨੇ ਕਾਂਗਰਸ ਪਾਰਟੀ ਅਤੇ ਗਾਂਧੀ ਪਰਿਵਾਰ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਗਾਂਧੀ ਪਰਿਵਾਰ ਨੇ 84 'ਚ ਕਤਲੇ ਆਮ ਕਰਵਾਇਆ ਸੀ। ਉਨ੍ਹਾਂ ਸੈਮ ਪਿਤ੍ਰੋਦਾ ਬਾਰੇ ਬੋਲਦਿਆਂ ਕਿਹਾ ਕਿ ਪਿਤ੍ਰੋਦਾ ਦੀ ਕੋਈ ਪਛਾਣ ਨਹੀਂ ਹੈ ਉਹ ਗਾਂਧੀ ਪਰਿਵਾਰ ਦੇ ਕਿਚਨ ਕੈਬੀਨੇਟ ਮੈਂਬਰ ਹਨ। ਸੈਮ ਪਿਤ੍ਰੋਦਾ ਉਹੀ ਗੱਲ ਬੋਲਦੇ ਹਨ ਜਿਹੜੀ ਕਿ ਘਰ ਵਿੱਚ ਹੁੰਦੀ ਹੈ। ਮਜੀਠੀਆ ਨੇ ਕਿਹਾ ਕਿ ਜੇਕਰ ਕਾਂਗਰਸ ਨੂੰ 84 ਦੇ ਦੰਗਿਆਂ ਨੂੰ ਲੈ ਕੇ ਦੁੱਖ ਹੁੰਦਾ ਤਾਂ ਉਹ ਸੱਜਣ ਕੁਮਾਰ ,ਜਗਦੀਸ਼ ਟਾਈਲਰ ਨੂੰ ਅੱਜ ਤੋਂ ਕਾਫੀ ਸਮੇਂ ਪਹਿਲਾਂ ਹੀ ਜੇਲ੍ਹ ਭੇਜ ਦਿੰਦੇ ਪਰ ਅਜਿਹਾ ਨਹੀਂ ਹੋਇਆ।
ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਸ਼ਬਦੀ ਵਾਰ ਕਰਦੇ ਹੋਏ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਹੁਣ ਕਿਸੇ ਪੁਲਿਸ ਵਾਲੇ ਉੱਤੇ ਯਕੀਨ ਨਹੀਂ ਰਿਹਾ ਉਨ੍ਹਾਂ ਨੂੰ ਸਿਰਫ ਵਿਜੈ ਕੁੰਵਰ ਪ੍ਰਤਾਪ ਉੱਤੇ ਹੀ ਭਰੋਸਾ ਹੈ ਜੋ ਕਿ ਕਾਂਗਰਸ ਲਈ ਕੰਮ ਕਰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਬੇਅਦਬੀ ਕਾਂਡ ਦਾ ਜ਼ਿਕਰ ਵੀ ਕੀਤਾ।