ਫ਼ਿਰੋਜ਼ਪੁਰ: ਇੱਥੋ ਦੇ ਪਿੰਡ ਮਹਿਮਾ ਦੇ ਸੀਨੀਅਰ ਸਕੈਂਡਰੀ ਸਕੂਲ ਵਿੱਚ ਪੜਾਉਣ ਵਾਲਾ ਅਧਿਆਪਕ ਬਿਨਾਂ ਕੱਪੜਿਆਂ ਦੇ ਸਕੂਲ ਅੰਦਰ ਘੁੰਮਦਾ ਸੀ। ਇਨ੍ਹਾਂ ਹੀ ਨਹੀਂ ਇਹ ਮਾਸਟਰ ਸ਼ਰਾਬ ਦੇ ਨਸ਼ੇ ਵਿੱਚ ਸਕੂਲ ਦੀਆਂ ਗੇੜੀਆਂ ਲਗਾ ਰਿਹਾ ਸੀ ਕਿ ਅਧਿਆਪਕਾਂ ਨੇ ਇਸ ਨੂੰ ਫੜ ਕੇ ਕਮਰੇ ਅੰਦਰ ਬੰਦ ਕਰ ਦਿੱਤੇ। ਇਸ ਦੀ ਜਾਣਕਾਰੀ ਉਨ੍ਹਾਂ ਨੇ ਪਿੰਡ ਦੇ ਸਰਪੰਚ ਨੂੰ ਦਿੱਤੀ।
ਇਹ ਵੀ ਪੜ੍ਹੋ: ਨਵੇਂ ਵਧੇ ਟ੍ਰੈਫਿਕ ਚਲਾਨਾਂ ਦੇ ਰੇਟਾਂ ਨੇ ਵਧਾਈਆਂ ਮੁਸ਼ਕਿਲਾਂ
ਮੌਕੇ 'ਤੇ ਸਰਪੰਚ ਤੇ ਪਿੰਡਵਾਸੀ ਸਕੂਲ ਆ ਕੇ ਇੱਕਠੇ ਹੋਏ ਅਤੇ ਇਸ ਸਰਕਾਰੀ ਮਾਸਟਰ ਦੀ ਵੀਡੀਓ ਬਣਾਉਣ ਹੋਏ ਜਾਣਕਾਰੀ ਦਿੱਤੀ ਕਿ ਉਕਤ ਮੁਲਜ਼ਮ ਸਕੂਲ ਵਿੱਚ ਵਿਗਿਆਨ ਦਾ ਅਧਿਆਪਕ ਹੈ। ਉਨ੍ਹਾਂ ਕਿਹਾ ਕਿ ਉਹ ਰੋਜ਼ ਸ਼ਰਾਬ ਦੇ ਨਸ਼ੇ ਵਿੱਚ ਸਕੂਲ ਅਦੰਰ ਘੁੰਮਦਾ ਹੈ। ਸਕੂਲ ਦੇ ਅਧਿਆਪਿਕਾਂ ਦਾ ਕਹਿਣਾ ਹੈ ਕਿ ਇਸ ਅਧਿਆਪਕ ਦੀ ਸ਼ਿਕਾਇਤ ਪਹਿਲਾਂ ਵੀ ਡੀ.ਈ. ਨੂੰ ਕੀਤੀ ਹੈ, ਪਰ ਇਸ ਮਾਸਟਰ 'ਤੇ ਕੋਈ ਕਾਰਵਾਈ ਨਹੀਂ ਹੋਈ।