ਫ਼ਿਰੋਜਪੁਰ: ਭਾਰਤ ਵਿੱਚ ਲੰਮੇ ਸਮੇਂ ਤੋਂ ਪਰਾਲੀ ਦੀ ਸਮੱਸਿਆਂ (Straw problems) ਆ ਰਹੀ ਸੀ। ਜਿਸ ਕਰਕੇ ਕਿਸਾਨਾਂ ਦੇ ਨਾਲ-ਨਾਲ ਸਰਕਾਰ ਨੂੰ ਵੀ ਇਸ ਦਾ ਜਿੰਮੇਵਾਰ ਦੱਸਿਆ ਜਾਂਦਾ ਸੀ। ਪਰ ਇਸ ਦਾ ਹੱਲ ਕਰਨ ਲਈ ਪੰਜਾਬ ਸਰਕਾਰ (Government of Punjab) ਵੱਲੋਂ ਕਿਸਾਨਾਂ ਦੇ ਹਾਲਾਤ ਵੇਖਦੇ ਹੋਏ ਮਸ਼ੀਨਾਂ ਦੀ ਤਿਆਰੀ ਕੀਤੀ ਜਾ ਰਹੀ ਹੈ, ਜੋ ਉਨ੍ਹਾਂ ਨੂੰ ਵੱਧ ਤੋਂ ਵੱਧ ਸਬਸਿਡੀ 'ਤੇ ਦਿੱਤੀਆਂ ਜਾ ਰਹੀਆਂ ਹਨ। ਜਿਸ ਨਾਲ ਕਿਸਾਨ ਪਰਾਲੀ ਨੂੰ ਸਾੜਨ (Farmers burn straw) ਦੀ ਬਜਾਏ, ਉਸ ਨੂੰ ਜ਼ਮੀਨ ਵਿੱਚ ਹੀ ਗਲਾ ਕੇ ਜ਼ਮੀਨ ਨੂੰ ਹੋਰ ਵੀ ਉਪਜਾਊ ਬਣਾ ਸਕਦੇ ਹਨ।
ਇਸ ਸਭ ਦੀ ਜਾਣਕਾਰੀ ਦਿੰਦੇ ਹੋਏ ਡਾ ਲਖਵਿੰਦਰ ਸਿੰਘ ਐਗਰੀਕਲਚਰ ਅਫ਼ਸਰ (Agriculture Officer) ਬਲਾਕ ਜ਼ੀਰਾ ਨੇ ਦੱਸਿਆ ਕਿ ਸਰਕਾਰ (Government of Punjab) ਵੱਲੋਂ ਜੋ ਸਬਸਿਡੀ 'ਤੇ ਮਸ਼ੀਨਾਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਨੂੰ ਇੱਕ ਕਾਰਵਾਈ ਦੇ ਤਹਿਤ ਪਿੰਡਾਂ ਵਿੱਚ ਗਰੁੱਪ ਬਣਾਏ ਜਾਂਦੇ ਹਨ। ਜਿਸ ਵਿੱਚ ਵੱਖ-ਵੱਖ ਜਾਤੀਆਂ ਦੇ ਕਿੰਨੇ-ਕਿੰਨੇ ਮੈਂਬਰ ਰੱਖੇ ਜਾਣਗੇ। ਉਨ੍ਹਾਂ ਦਾ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਉਨ੍ਹਾਂ ਵੱਲੋਂ ਇਹ ਬੁਕਿੰਗ ਆਨਲਾਈਨ ਕੀਤੀ ਜਾਂਦੀ ਹੈ।
ਮਸ਼ੀਨਾਂ ਲਿਆਉਣ ਤੋਂ ਬਾਅਦ ਇਨ੍ਹਾਂ ਮਸ਼ੀਨਾਂ ਨੂੰ ਲਿਆ ਕੇ ਸਾਨੂੰ ਚੈੱਕ ਕਰਵਾਇਆ ਜਾਂਦਾ ਹੈ। ਜਿਨ੍ਹਾਂ ਉੱਪਰ ਪੰਚ ਕਰਕੇ ਮਾਰਕੇ ਲਗਾਏ ਜਾਂਦੇ ਹਨ ਤੇ ਇਨ੍ਹਾਂ ਦੀ ਰਿਪੋਰਟ ਬਣਾ ਕੇ ਸਰਕਾਰ (Government of Punjab) ਨੂੰ ਭੇਜ ਦਿੱਤੀ ਜਾਂਦੀ ਹੈ। ਜਿਸ ਨਾਲ ਕਿਸਾਨ ਦੇ ਖਾਤੇ ਵਿੱਚ ਸਬਸਿਡੀ ਆ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਾਡੇ ਵੱਲੋਂ ਅੱਜ ਸੋਮਵਾਰ ਨੂੰ 28 ਮਸ਼ੀਨਾਂ ਆ ਚੁੱਕੀਆਂ ਹਨ।
ਜਿਨ੍ਹਾਂ ਵਿੱਚੋਂ 22 ਮਸ਼ੀਨਾਂ ਉੱਪਰ ਪੰਚ ਕਰ ਕੇ ਪੱਕੇ ਮਾਰਕੇ ਲਗਾ ਦਿੱਤੇ ਗਏ ਹਨ ਅਤੇ ਜੋ 6 ਮਸ਼ੀਨਾਂ ਰਹਿ ਗਈਆਂ ਹਨ। ਉਨ੍ਹਾਂ ਨੂੰ ਵੀ ਅੱਜ ਕੰਪਲੀਟ ਕਰ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਹ ਮਸ਼ੀਨਾਂ ਡਬਲ ਕੰਮ ਕਰਦੀਆਂ ਹਨ, ਉਨ੍ਹਾਂ ਦੱਸਿਆ ਕਿ ਇਸ ਦੀ ਵਰਤੋਂ ਨਾਲ ਪਰਾਲੀ ਨੂੰ ਜ਼ਮੀਨ ਵਿੱਚ ਹੀ ਗਲਾ ਦਿੱਤਾ ਜਾਂਦਾ ਹੈ ਤੇ ਜੋ ਜ਼ਮੀਨ ਦੇ ਮਿੱਤਰ ਕੀੜੇ ਹੁੰਦੇ ਹਨ, ਉਨ੍ਹਾਂ ਨਾਲ ਜ਼ਮੀਨ ਦੀ ਮਿੱਟੀ ਹੋਰ ਵੀ ਉਪਜਾਊ ਬਣ ਜਾਂਦੀ ਹੈ। ਜਿਸ ਨਾਲ ਪੈਦਾਵਾਰ ਵਧੀਆ ਹੁੰਦੀ ਹੈ।
ਇਸ ਮੌਕੇ ਉਥੇ ਖੜ੍ਹੇ ਕਿਸਾਨ ਸਾਬਕਾ ਸਰਪੰਚ ਮਾਣੋਚਾਹਲ ਨਿਰਮਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਜੋ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਬਹੁਤ ਵਧੀਆ ਉਪਰਾਲਾ ਹੈ। ਜਿਨ੍ਹਾਂ ਕਿਸਾਨਾਂ ਕੋਲ ਪੈਸੇ ਨਹੀਂ ਹੁੰਦੇ, ਉਹ ਆਪਣੀ ਜੇਬ ਵਿਚੋਂ ਕੁਝ ਰਕਮ ਦੇ ਕੇ ਸਰਕਾਰ ਵੱਲੋਂ ਦਿੱਤੀ ਸਬਸਿਡੀ 'ਤੇ ਇਹ ਮਸ਼ੀਨ ਹਾਸਿਲ ਕਰ ਸਕਦੇ ਹਨ ਤੇ ਆਪਣੀ ਜ਼ਮੀਨ ਨੂੰ ਉਪਜਾਊ ਬਣਾ ਸਕਦੇ ਹਨ। ਕਿਉਂਕਿ ਮੈਂ ਵੀ ਪਿਛਲੇ ਸਾਲ ਤੋਂ ਪਰਾਲੀ ਨੂੰ ਜ਼ਮੀਨ ਵਿੱਚ ਹੀ ਗਲਾ ਕੇ ਖਾਦ ਦੇ ਰੂਪ ਵਿੱਚ ਤਿਆਰ ਕਰ ਬਿਜਾਈ ਕਰ ਰਿਹਾ ਹਾਂ, ਜਿਸ ਨਾਲ ਮੈਨੂੰ ਪਿਛਲੇ ਸਾਲਾਂ ਤੋਂ ਵੱਧ ਫ਼ਸਲ ਮਿਲ ਰਹੀ ਹੈ।
ਇਹ ਵੀ ਪੜ੍ਹੋ:- ਚੰਨੀ ਦਾ ਸਰਕਾਰ ਦਾ ਦੀਵਾਲੀ ਤੋਹਫਾ, ਸਸਤੀ ਹੋਈ ਬਿਜਲੀ