ਫਿਰੋਜ਼ਪੁਰ: ਗੁਰੂ ਹਰਸਹਾਏ ਦੇ ਥਾਣਾ ਲੱਖੋ ਕੇ ਬਹਿਰਾਮ ਅਧੀਨ ਪੈਂਦੇ ਪਿੰਡ ਗੱਟੀ ਮੱਤੜ੍ਹ ਵਿਖੇ ਘਰ ਛਾਪੇਮਾਰੀ ਕਰਨ ਗਈ ਐਕਸਾਈਜ਼ ਵਿਭਾਗ ਅਤੇ ਸ਼ਰਾਬ ਦੇ ਠੇਕੇਦਾਰਾਂ ਦੀ ਟੀਮ ਨੂੰ ਪਿੰਡ ਵਾਸੀਆਂ ਨੇ ਘੇਰ ਲਿਆ ਅਤੇ ਡਟਵੇਂ ਵਿਰੋਧ ਕਾਰਨ ਉਕਤ ਟੀਮ ਨੂੰ ਖਾਲੀ ਵਾਪਸ ਮੁੜਨਾ ਪਿਆ।
ਇੱਥੇ ਦੱਸਣਯੋਗ ਹੋਵੇਗਾ ਸਥਿਤੀ ਵਧੇਰੇ ਤਣਾਅਪੂਰਨ ਹੁੰਦੀ ਦੇਖ ਕੇ ਐਕਸਾਈਜ਼ ਵਿਭਾਗ ਦੀ ਟੀਮ ਨੂੰ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਸ ਨੂੰ ਵੀ ਬੁਲਾਉਣਾ ਪਿਆ।
ਉਨ੍ਹਾਂ ਦੋਸ਼ ਲਾਉਂਦੇ ਕਿਹਾ ਕਿ ਉਕਤ ਟੀਮ ਨੇ ਕਿਸੇ ਪੰਚ, ਸਰਪੰਚ ਜਾਂ ਮੋਹਤਬਾਰ ਨੂੰ ਲਏ ਬਿਨਾਂ ਉਨ੍ਹਾਂ ਦੇ ਘਰ ਦੀਆਂ ਕੰਧਾਂ ਟੱਪ ਕੇ ਛਾਪੇਮਾਰੀ ਕੀਤੀ ਹੈ ਜੋ ਸਰਾਸਰ ਧੱਕੇਸ਼ਾਹੀ ਅਤੇ ਗ਼ਲਤ ਹੈ। ਉਨ੍ਹਾਂ ਕਿਹਾ ਕਿ ਘਰ ਦੇ ਵਿਚ ਇਕੱਲੀਆਂ ਔਰਤਾਂ ਮੌਜੂਦ ਸਨ ਅਤੇ ਛਾਪੇਮਾਰੀ ਕਰਨ ਗਈ ਟੀਮ ਦੇ ਕਰਿੰਦਿਆਂ ਨੇ ਜਬਰਨ ਘਰ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ।
ਉਨ੍ਹਾਂ ਕਿਹਾ ਕਿ ਛਾਪੇਮਾਰੀ ਕਰਨ ਆਈ ਟੀਮ ਸ਼ਰਾਬ ਦੀ ਝੂਠੀ ਬਰਾਮਦਗੀ ਪਾ ਕੇ ਨਾਜਾਇਜ਼ ਤੌਰ ’ਤੇ ਫਸਾ ਰਹੀ ਹੈ।
ਜਦੋਂ ਉਕਤ ਘਟਨਾ ਦੀ ਭਿਣਕ ਪਿੰਡ ਵਾਸੀਆਂ ਨੂੰ ਪਈ ਤਾਂ ਇੱਕ ਵੱਡਾ ਹਜੂਮ ਪੈਦਾ ਹੋ ਗਿਆ । ਇਕਦਮ ਸਥਿਤੀ ਤਣਾਅਪੂਰਨ ਹੋ ਗਈ, ਜਿਸ ਦੌਰਾਨ ਪੰਜ ਛੇ ਗੱਡੀਆਂ ਵਿੱਚ ਸਵਾਰ ਹੋ ਕੇ ਛਾਪੇਮਾਰੀ ਕਰਨ ਗਏ ਦੋ ਦਰਜਨ ਤੋਂ ਵੱਧ ਕਰਿੰਦੇ ਦੋ ਗੱਡੀਆਂ ਵਿੱਚ ਸਵਾਰ ਹੋ ਕੇ ਭੱਜਣ ਚ ਸਫਲ ਹੋ ਗਏ ਜਦ ਕਿ ਤਿੰਨ ਗੱਡੀਆਂ ਨੂੰ ਪਿੰਡ ਵਾਸੀਆਂ ਨੇ ਰੋਕ ਲਿਆ। ਹਾਲਾਤ ਜ਼ਿਆਦਾ ਵਿਗੜਦੇ ਵੇਖ ਕੇ ਐਕਸਾਈਜ਼ ਵਿਭਾਗ ਦੀ ਟੀਮ ਨੂੰ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਸ ਨੂੰ ਵੀ ਬੁਲਾਉਣਾ ਪਿਆ।
ਛਾਪੇਮਾਰੀ ਕਰਨ ਪੁੱਜੀ ਐਕਸਾਈਜ਼ ਵਿਭਾਗ ਦੀ ਟੀਮ ਦੇ ਇੰਸਪੈਕਟਰ ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖਬਰੀ ਮਿਲੀ ਸੀ ਕਿ ਉਕਤ ਘਰ ’ਚ ਨਾਜਾਇਜ਼ ਸ਼ਰਾਬ ਕੱਢੀ ਜਾਂਦੀ ਹੈ, ਜਿਸ ਦੇ ਤਹਿਤ ਛਾਪੇਮਾਰੀ ਕੀਤੀ ਗਈ ਹੈ ਅਤੇ ਕੁਝ ਮਾਤਰਾ ਵਿੱਚ ਸ਼ਰਾਬ ਦੀ ਬਰਾਮਦਗੀ ਵੀ ਹੋਈ ਹੈ।
ਉਧਰ ਮੌਕੇ ਤੇ ਪੁੱਜੇ ਥਾਣਾ ਲੱਖੋ ਕੇ ਬਹਿਰਾਮ ਦੇ ਏ ਐੱਸ ਆਈ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਦੋਵੇਂ ਧਿਰਾਂ ਵਿਚਾਲੇ ਪੈਦਾ ਹੋਇਆ ਵਿਵਾਦ ਸ਼ਾਂਤ ਕਰਵਾ ਦਿੱਤਾ ਗਿਆ ਹੈ ਤੇ ਸਥਿਤੀ ਸਧਾਰਨ ਹੈ।
ਇਹ ਵੀ ਪੜ੍ਹੋ: ਦੁਬਈ ਤੋਂ ਆਏ ਯਾਤਰੀ ਦੇ ਬੂਟਾਂ ’ਚੋਂ 56 ਲੱਖ ਦਾ ਸੋਨਾ ਬਰਾਮਦ